ਸਕੋਡਾ ਆਟੋ ਇੰਡੀਆ ਦੀ ਕਾਈਲੈਕ ਦੀ ਬੁਕਿੰਗ ਸ਼ੁਰੂ
Wednesday, Dec 04, 2024 - 03:06 AM (IST)
ਨਵੀਂ ਦਿੱਲੀ – ਸਕੋਡਾ ਆਟੋ ਇੰਡੀਆ ਨੇ ਆਪਣੀ ਨਵੀਂ ਸਬ 4 ਮੀਟਰ ਐੱਸ. ਯੂ. ਵੀ. ਕਾਈਲੈਕ ਨੂੰ ਲਾਂਚ ਕਰ ਕੇ ਇਸ ਸੈਗਮੈਂਟ ’ਚ ਪਹਿਲੀ ਵਾਰ ਕਦਮ ਰੱਖਿਆ ਹੈ। ਕਾਈਲੈਕ 4 ਵੇਰੀਐਂਟ ’ਚ ਮੁਹੱਈਆ ਹੋਵੇਗੀ, ਕਲਾਸਿਕ, ਸਿਗਨੇਚਰ, ਸਿਗਨੇਚਰ ਪਲੱਸ ਅਤੇ ਪ੍ਰੈਸਟੀਜ਼਼। ਇਸ ਦੀ ਸ਼ੁਰੂਆਤੀ ਕੀਮਤ 7.89 ਲੱਖ ਰੁਪਏ ਹੈ ਜੋ ਕਾਈਲੈਕ ਕਲਾਸਿਕ ਟ੍ਰਿਮ ਲਈ ਹੈ, ਜਦਕਿ ਟਾਪ ਮਾਡਲ ਕਾਈਲੈਕ ਪ੍ਰੈਸਟੀਜ਼ ਏਟੀ ਦੀ ਕੀਮਤ 14.40 ਲੱਖ ਰੁਪਏ ਹੋਵੇਗੀ।
ਗਾਹਕਾਂ ਲਈ ਇਕ ਖਾਸ ਆਫਰ ’ਚ ਪਹਿਲੇ 33,333 ਗਾਹਕਾਂ ਨੂੰ 3 ਸਾਲਾਂ ਦਾ ਸਟੈਂਡਰਡ ਮੈਂਟੇਨੈਂਸ ਪੈਕੇਜ ਮੁਫਤ ਮਿਲੇਗਾ। ਕਾਈਲੈਕ ਲਈ ਬੁਕਿੰਗ ਅੱਜ ਸ਼ਾਮ 4 ਵਜੇ ਤੋਂ ਸ਼ੁਰੂ ਹੋ ਗਈ ਹੈ ਅਤੇ ਡਿਲਿਵਰੀ 27 ਜਨਵਰੀ 2025 ਤੋਂ ਸ਼ੁਰੂ ਹੋਵੇਗੀ। ਕਾਈਲੈਕ ਨੂੰ ਲਾਂਚ ਤੋਂ ਪਹਿਲਾਂ ਹੀ ਜ਼ਬਰਦਸਤ ਪ੍ਰਤੀਕਿਰਿਆ ਮਿਲੀ ਹੈ। ਕਾਈਲੈਕ ਹੈਂਡ ਰੇਜ਼ਰ, ਕਾਈਲੈਕ ਕਲੱਬ ਦੇ ਮੈਂਬਰ ਅਤੇ ਡੀਲਰ ਪੁੱਛਗਿੱਛ ਰਾਹੀਂ 1.6 ਲੱਖ ਤੋਂ ਵੱਧ ਲੋਕਾਂ ਨੇ ਇਸ ’ਚ ਆਪਣੀ ਰੁਚੀ ਦਿਖਾਈ ਹੈ।