ਸੀਤਾਰਾਮਨ ਅਮਰੀਕਾ, ਪੇਰੂ ਦੀ 11 ਦਿਨਾ ਯਾਤਰਾ ਦੌਰਾਨ ਜੀ-20, IMF-ਵਿਸ਼ਵ ਬੈਂਕ ਦੀਆਂ ਬੈਠਕਾਂ ’ਚ ਭਾਗ ਲੈਣਗੇ

Sunday, Apr 20, 2025 - 11:26 AM (IST)

ਸੀਤਾਰਾਮਨ ਅਮਰੀਕਾ, ਪੇਰੂ ਦੀ 11 ਦਿਨਾ ਯਾਤਰਾ ਦੌਰਾਨ ਜੀ-20, IMF-ਵਿਸ਼ਵ ਬੈਂਕ ਦੀਆਂ ਬੈਠਕਾਂ ’ਚ ਭਾਗ ਲੈਣਗੇ

ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰਾਲਾ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਅਮਰੀਕਾ ਅਤੇ ਪੇਰੂ ਦੀ 11 ਦਿਨਾ ਸਰਕਾਰੀ ਯਾਤਰਾ ਦੌਰਾਨ ਜੀ-20 ਬੈਠਕਾਂ ’ਚ ਭਾਗ ਲੈਣਗੇ। ਇਸ ਤੋਂ ਇਲਾਵਾ ਉਹ ਹੋਰ ਦੋ-ਪੱਖੀ ਪ੍ਰੋਗਰਾਮਾਂ ਅਤੇ ਆਈ. ਐੱਮ. ਐੱਫ.-ਵਿਸ਼ਵ ਬੈਂਕ ਦੀ ਬੈਠਕ ’ਚ ਵੀ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ :     ਰਿਕਾਰਡ ਪੱਧਰ ਤੋਂ ਅਚਾਨਕ ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਕੀਮਤਾਂ 'ਚ ਵੱਡਾ ਉਲਟਫੇਰ

ਵਿੱਤ ਮੰਤਰੀ ਸੈਨ ਫਰਾਂਸਿਸਕੋ ਸਥਿਤ ਚੋਟੀ ਦੀਆਂ ਸੂਚਨਾ ਤਕਨੀਕੀ (ਆਈ. ਟੀ.) ਫਰਮਾਂ ਦੇ ਸੀ. ਈ. ਓਜ਼ ਨਾਲ ਦੋ-ਪੱਖੀ ਬੈਠਕਾਂ ਵੀ ਕਰਨਗੇ। ਇਸ ਤੋਂ ਇਲਾਵਾ ਉਹ ਨਿਵੇਸ਼ਕਾਂ ਨਾਲ ਗੋਲਮੇਜ ਬੈਠਕ ਦੌਰਾਨ ਪ੍ਰਮੁੱਖ ਫੰਡ ਪ੍ਰਬੰਧਨ ਫਰਮਾਂ ਦੇ ਸੀ. ਈ. ਓਜ਼ ਨਾਲ ਵੀ ਗੱਲਬਾਤ ਕਰਨਗੇ।

ਇਹ ਵੀ ਪੜ੍ਹੋ :     100000 ਰੁਪਏ ਤੱਕ ਪਹੁੰਚ ਜਾਵੇਗਾ ਸੋਨਾ! ਇਸ ਸਾਲ ਹੁਣ ਤੱਕ 20 ਵਾਰ ਤੋੜ ਚੁੱਕੈ ਰਿਕਾਰਡ

ਅਮਰੀਕਾ ਯਾਤਰਾ ਦੌਰਾਨ ਉਹ 20 ਅਪ੍ਰੈਲ ਨੂੰ ਸਟੈਨਫੋਰਡ ਯੂਨੀਵਰਸਿਟੀ ’ਚ ਹੂਵਰ ਇੰਸਟੀਚਿਊਸ਼ਨ ’ਚ ਮੁੱਖ ਭਾਸ਼ਣ ਦੇਣ ਲਈ ਸੈਨ ਫਰਾਂਸਿਸਕੋ ਪੁੱਜਣਗੇ। ਇਸ ਤੋਂ ਬਾਅਦ 22-25 ਅਪ੍ਰੈਲ ਤੱਕ ਵਾਸ਼ਿੰਗਟਨ ’ਚ ਉਹ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਅਤੇ ਵਿਸ਼ਵ ਬੈਂਕ ਦੀਆਂ ਬੈਠਕਾਂ, ਜੀ-20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਦੂਜੀ ਬੈਠਕ, ਵਿਕਾਸ ਕਮੇਟੀ ਦੀ ਬੈਠਕ, ਆਈ. ਐੱਮ. ਐੱਫ. ਸੀ. ਦੀ ਬੈਠਕ ਅਤੇ ਗਲੋਬਲ ਸੋਵਰੇਨ ਕਰਜ਼ਾ ਗੋਲਮੇਜ (ਜੀ. ਐੱਸ. ਡੀ. ਆਰ.) ਬੈਠਕ ’ਚ ਭਾਗ ਲੈਣਗੇ।

ਇਹ ਵੀ ਪੜ੍ਹੋ :     2 ਲੱਖ ਰੁਪਏ ਤੋਂ ਮਹਿੰਗਾ ਹੋ ਜਾਵੇਗਾ 10 ਗ੍ਰਾਮ ਸੋਨਾ, ਕੀਮਤਾਂ ਬਾਰੇ ਆਈ ਹੈਰਾਨ ਕਰਨ ਵਾਲੀ ਰਿਪੋਰਟ  

ਇਸ ਦੌਰਾਨ ਉਹ ਅਰਜਨਟੀਨਾ, ਬਹਿਰੀਨ, ਜਰਮਨੀ, ਫ਼ਰਾਂਸ, ਲਗ਼ਜ਼ਮਬਰਗ, ਸਊਦੀ ਅਰਬ, ਬ੍ਰਿਟੇਨ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਦੇ ਆਪਣੇ ਹਮ-ਰੁਤਬਿਆਂ ਨਾਲ ਦੋ-ਪੱਖੀ ਬੈਠਕਾਂ ਕਰਨਗੇ। ਇਸ ਤੋਂ ਇਲਾਵਾ ਉਹ ਯੂਰਪੀ ਯੂਨੀਅਨ ਦੇ ਵਿੱਤੀ ਸੇਵਾਵਾਂ ਦੇ ਕਮਿਸ਼ਨਰ, ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਦੇ ਪ੍ਰਧਾਨ, ਏਸ਼ੀਆਈ ਬੁਨਿਆਦੀ ਢਾਂਚਾ ਨਿਵੇਸ਼ ਬੈਂਕ (ਏ. ਆਈ. ਆਈ. ਬੀ.) ਦੇ ਪ੍ਰਧਾਨ ਅਤੇ ਆਈ. ਐੱਮ. ਐੱਫ. ਦੇ ਪਹਿਲੇ ਉਪ ਪ੍ਰਬੰਧ ਨਿਰਦੇਸ਼ਕ ਨਾਲ ਮੁਲਾਕਾਤ ਕਰਨਗੇ।

ਸੀਤਾਰਾਮਨ ਪੇਰੂ ਦੀ ਰਾਸ਼ਟਰਪਤੀ ਦੀਨਾ ਬੋਲੁਆਰਟ ਅਤੇ ਪੇਰੂ ਦੇ ਪ੍ਰਧਾਨ ਮੰਤਰੀ ਗੁਸਤਾਵੋ ਏਡਰਿਅਨਜ਼ੇਨ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਉਹ ਪੇਰੂ ਦੇ ਵਿੱਤ ਅਤੇ ਅਰਥਵਿਵਸਥਾ, ਰੱਖਿਆ, ਊਰਜਾ ਤੇ ਖਾਨ ਮੰਤਰੀਆਂ ਨਾਲ ਦੋ-ਪੱਖੀ ਬੈਠਕਾਂ ਵੀ ਕਰਨਗੇ।

ਇਹ ਵੀ ਪੜ੍ਹੋ :     Gold ਦੀਆਂ ਕੀਮਤਾਂ ਨੇ ਫਿਰ ਤੋੜੇ ਸਾਰੇ ਰਿਕਾਰਡ, ਜਾਣੋ 24 ਕੈਰੇਟ ਸੋਨੇ ਦੇ 10 ਗ੍ਰਾਮ ਦਾ ਨਵਾਂ ਰੇਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News