ਖੇਤੀਬਾੜੀ ਮੰਤਰੀ ਨੇ ਪਹਿਲੀਆਂ ਜੀਨੋਮ-ਸੋਧ ਵਾਲੀਆਂ ਚੌਲਾਂ ਦੀਆਂ ਕਿਸਮਾਂ ਦਾ ਕੀਤਾ ਉਦਘਾਟਨ

Sunday, May 04, 2025 - 06:43 PM (IST)

ਖੇਤੀਬਾੜੀ ਮੰਤਰੀ ਨੇ ਪਹਿਲੀਆਂ ਜੀਨੋਮ-ਸੋਧ ਵਾਲੀਆਂ ਚੌਲਾਂ ਦੀਆਂ ਕਿਸਮਾਂ ਦਾ ਕੀਤਾ ਉਦਘਾਟਨ

ਨਵੀਂ ਦਿੱਲੀ (ਭਾਸ਼ਾ) - ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਤਵਾਰ ਨੂੰ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈ. ਸੀ. ਏ. ਆਰ.) ਵੱਲੋਂ ਵਿਕਸਤ ਪਹਿਲੀਆਂ ਜੀਨੋਮ-ਸੋਧ ਚੌਲਾਂ ਦੀਆਂ ਕਿਸਮਾਂ- ‘ਡੀ. ਆਰ. ਆਰ. ਝੋਨਾ 100 (ਕਮਲਾ) ਅਤੇ ਪੂਸਾ ਡੀ. ਐੱਸ. ਟੀ. ਚੌਲ 1’ ਦਾ ਉਦਘਾਟਨ ਕੀਤਾ ।

ਇਹ ਵੀ ਪੜ੍ਹੋ :     ਬੈਂਕ ਖਾਤੇ 'ਚ ਨਹੀਂ ਰੱਖੇ 500 ਰੁਪਏ ਤਾਂ ਹੋਵੇਗਾ 4 ਲੱਖ ਦਾ ਨੁਕਸਾਨ, 31 ਮਈ  ਹੈ ਆਖਰੀ ਤਾਰੀਖ

ਇਨ੍ਹਾਂ ਕਿਸਮਾਂ ਨਾਲ ਪੌਣਪਾਣੀ ਤਬਦੀਲੀ ਦੀਆਂ ਚੁਣੌਤੀਆਂ ਦਾ ਹੱਲ ਕਰਨ ਦੇ ਨਾਲ-ਨਾਲ ਚੌਲਾਂ ਦੀ ਪੈਦਾਵਾਰ ਨੂੰ 30 ਫੀਸਦੀ ਤੱਕ ਵਧਾਇਆ ਜਾ ਸਕੇਗਾ। ਚੌਹਾਨ ਨੇ ਕਿਹਾ,“ਇਹ ਸਾਡੇ ਲਈ ਇਕ ਮਹੱਤਵਪੂਰਨ ਦਿਨ ਹੈ। ਜਲਦ ਹੀ, ਚੌਲਾਂ ਦੀਆਂ ਇਹ ਕਿਸਮਾਂ ਕਿਸਾਨਾਂ ਨੂੰ ਉਪਲੱਬਧ ਕਰਵਾ ਦਿੱਤੀਆਂ ਜਾਣਗੀਆਂ।” ਉਨ੍ਹਾਂ ਕਿਹਾ ਕਿ ਨਵੀਆਂ ਕਿਸਮਾਂ ਨਾਲ ਚੌਲਾਂ ਦੀ ਫਸਲ 20-30 ਫੀਸਦੀ ਵੱਧ ਜਾਵੇਗੀ, ਪਾਣੀ ਦੀ ਬਚਤ ਹੋਵੇਗੀ ਅਤੇ ਚੌਲਾਂ ਦੀ ਖੇਤੀ ਨਾਲ ਗਰੀਨ ਹਾਊਸ ਗੈਸ ਨਿਕਾਸੀ ’ਚ ਕਮੀ ਆਵੇਗੀ। ਇਨ੍ਹਾਂ ਕਿਸਮਾਂ ਨੂੰ ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਤਮਿਲਨਾਡੂ, ਕੇਰਲ, ਪੁਡੁਚੇਰੀ, ਬਿਹਾਰ, ਛੱਤੀਸਗੜ੍ਹ, ਮਹਾਰਾਸ਼ਟਰ, ਮੱਧਪ੍ਰਦੇਸ਼, ਓਡਿਸ਼ਾ, ਝਾਰਖੰਡ, ਬਿਹਾਰ ਅਤੇ ਪੱਛਮ ਬੰਗਾਲ ਸਮੇਤ ਪ੍ਰਮੁੱਖ ਚੌਲ ਉਤਪਾਦਕ ਸੂਬਿਆਂ ਲਈ ਿਸਫਾਰਿਸ਼ ਕੀਤਾ ਗਿਆ ਹੈ। ਵਿਗਿਆਨੀਆਂ ਨੇ ਇਨ੍ਹਾਂ ਦੋਵਾਂ ਕਿਸਮਾਂ ਨੂੰ 2 ਵਿਆਪਕ ਰੂਪਾਂ ਨਾਲ ਉਗਾਏ ਜਾਣ ਵਾਲੇ ਚੌਲ ਟਾਈਪ-ਸਾਂਬਾ ਮਹਿਸੂਰੀ (ਬੀ. ਪੀ. ਟੀ. 5204) ਅਤੇ ਐੱਮ. ਟੀ. ਯੂ. 1010 (ਕਾਟਨਡੋਰਾ ਸੰਨਾਲੂ) ਨੂੰ ਬਿਹਤਰ ਤਣਾਅ ਸਹਿਣਸ਼ੀਲਤਾ, ਪੈਦਾਵਾਰ ਅਤੇ ਪੌਣਪਾਣੀ ਅਨੁਕੂਲਨਸ਼ੀਲਤਾ ਨਾਲ ਵਿਕਸਤ ਕੀਤਾ, ਜਦੋਂਕਿ ਉਨ੍ਹਾਂ ਦੀਆਂ ਮੂਲ ਸ਼ਕਤੀਆਂ ਨੂੰ ਬਰਕਰਾਰ ਰੱਖਿਆ। ਦੋਵੇਂ ਕਿਸਮਾਂ ਸ਼ਾਨਦਾਰ ਸੋਕਾ ਸਹਿਣਸ਼ੀਲਤਾ ਅਤੇ ਉੱਚ ਨਾਈਟ੍ਰੋਜਨ-ਵਰਤੋਂ ਕੁਸ਼ਲਤਾ ਪ੍ਰਦਰਸ਼ਿਤ ਕਰਦੀਆਂ ਹਨ।

ਇਹ ਵੀ ਪੜ੍ਹੋ :     ਰਿਕਾਰਡ ਪੱਧਰ ਤੋਂ ਧੜੰਮ ਡਿੱਗਾ ਸੋਨਾ! 7,000 ਰੁਪਏ ਹੋ ਗਿਆ ਸਸਤਾ

ਮੰਤਰੀ ਨੇ ਕਿਹਾ ਕਿ ਡੀ. ਆਰ. ਆਰ. ਝੋਨਾ 100 (ਕਮਲਾ) ਆਪਣੀ ਮੂਲ ਕਿਸਮ ਦੀ ਤੁਲਨਾ ’ਚ ਲੱਗਭੱਗ 20 ਦਿਨ ਪਹਿਲਾਂ (130 ਦਿਨ) ਪਕ ਜਾਂਦੀ ਹੈ, ਜਿਸ ਨਾਲ ਜਲਦ ਕਟਾਈ ਸੰਭਵ ਹੋ ਜਾਂਦੀ ਹੈ ਅਤੇ ਫਸਲ ਚੱਕਰ ਜਾਂ ਕਈ ਫਸਲ ਚੱਕਰਾਂ ਦੀ ਸੰਭਾਵਨਾ ਹੁੰਦੀ ਹੈ। ਡੀ. ਆਰ. ਆਰ. ਝੋਨਾ 100 (ਕਮਲਾ) ਦੀ ਘੱਟ ਮਿਆਦ ਕਿਸਾਨਾਂ ਨੂੰ ਤਿੰਨ ਸਿੰਚਾਈਆਂ ਬਚਾਉਣ ਦੀ ਸਹੂਲਤ ਦਿੰਦੀ ਹੈ। ਉਨ੍ਹਾਂ ਕਿਹਾ ਕਿ 50 ਲੱਖ ਹੈਕਟੇਅਰ ’ਚ ਦੋਵਾਂ ਕਿਸਮਾਂ ਦੀ ਖੇਤੀ ਨਾਲ 45 ਲੱਖ ਟਨ ਵਾਧੂ ਝੋਨੇ ਦਾ ਉਤਪਾਦਨ ਹੋ ਸਕਦਾ ਹੈ। ਮੰਤਰੀ ਨੇ ਕਿਹਾ,“ਭਾਰਤ ਉੱਨਤ ਟੈਕਨਾਲੋਜੀਆਂ ਦੀ ਖੋਜ ਕਰ ਕੇ ਖੇਤੀਬਾੜੀ ਖੇਤਰ ਨੂੰ ਵਿਕਸਤ ਕੀਤੇ ਬਿਨਾਂ ਵਿਕਸਤ ਰਾਸ਼ਟਰ ਦਾ ਟੀਚਾ ਹਾਸਲ ਨਹੀਂ ਕਰ ਸਕਦਾ।’’ ਉਨ੍ਹਾਂ ਨੇ ਆਈ. ਸੀ. ਏ. ਆਰ. ਦੇ ਵਿਗਿਆਨੀਆਂ ਨੂੰ ਦੇਸ਼ ਦੀ ਦਰਾਮਦ ਨਿਰਭਰਤਾ ਨੂੰ ਘੱਟ ਕਰਨ ਲਈ ਦਾਲਾਂ ਅਤੇ ਤਿਲਾਂ ਦੀਆਂ ਬਿਹਤਰ ਕਿਸਮਾਂ ਵਿਕਸਤ ਕਰਨ ਦਾ ਐਲਾਨ ਕੀਤਾ। ਇਹ ਜੀਨੋਮ-ਸੋਧ ਚੌਲਾਂ ਦੀਆਂ ਕਿਸਮਾਂ ਭਾਰਤ ਦੀ ਖੇਤੀਬਾੜੀ ਜੈਵ ਤਕਨੀਕੀ ’ਚ ਇਕ ਵੱਡੀ ਤਰੱਕੀ ਦਾ ਪ੍ਰਮਾਣ ਹਨ, ਜੋ ਪੌਣਪਾਣੀ ਤਬਦੀਲੀ ਅਤੇ ਖੁਰਾਕੀ ਸੁਰੱਖਿਆ ਦੀਆਂ ਦੋਹਰੀਆਂ ਚੁਣੌਤੀਆਂ ਲਈ ਵਿਵਹਾਰਕ ਹੱਲ ਪੇਸ਼ ਕਰਦੀਆਂ ਹਨ।

ਇਹ ਵੀ ਪੜ੍ਹੋ :     PNB-Bandhan Bank ਨੇ FD ਦੀਆਂ ਵਿਆਜ ਦਰਾਂ 'ਚ ਕੀਤਾ ਬਦਲਾਅ, ਜਾਣੋ ਨਵੀਆਂ ਦਰਾਂ

ਇਹ ਵੀ ਪੜ੍ਹੋ :     RBI ਦੀ ICICI, BOB ਸਮੇਤ ਕਈ ਹੋਰਾਂ 'ਤੇ ਸਖ਼ਤ ਕਾਰਵਾਈ, ਲਗਾਇਆ ਭਾਰੀ ਜੁਰਮਾਨਾ 
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News