Repo Rate ਨੂੰ ਲੈ ਕੇ ਅਹਿਮ ਖ਼ਬਰ, ਵੱਡਾ ਕਦਮ ਚੁੱਕਣ ਦੀ ਤਿਆਰੀ ''ਚ RBI

Tuesday, May 06, 2025 - 11:58 AM (IST)

Repo Rate ਨੂੰ ਲੈ ਕੇ ਅਹਿਮ ਖ਼ਬਰ, ਵੱਡਾ ਕਦਮ ਚੁੱਕਣ ਦੀ ਤਿਆਰੀ ''ਚ RBI

ਨਵੀਂ ਦਿੱਲੀ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਚਾਲੂ ਮਾਲੀ ਸਾਲ ’ਚ ਮਹਿੰਗਾਈ ਨੂੰ ਕਾਬੂ ’ਚ ਰੱਖਣ ਦੇ ਨਾਲ ਹੀ ਨੀਤੀਗਤ ਦਰਾਂ ’ਚ ਕੁੱਲ 1.25-1.5 ਫ਼ੀਸਦੀ ਤੱਕ ਕਟੌਤੀ ਕਰ ਸਕਦਾ ਹੈ। ਐੱਸ. ਬੀ. ਆਈ. ਰਿਸਰਚ ਦੇ ਇਕ ਅਧਿਐਨ ’ਚ ਇਹ ਅੰਦਾਜ਼ਾ ਪ੍ਰਗਟਾਇਆ ਗਿਆ।

ਇਹ ਵੀ ਪੜ੍ਹੋ :     ਰਿਕਾਰਡ ਪੱਧਰ ਤੋਂ ਧੜੰਮ ਡਿੱਗਾ ਸੋਨਾ! 7,000 ਰੁਪਏ ਹੋ ਗਿਆ ਸਸਤਾ

ਇਸ ’ਚ ਸੁਝਾਅ ਦਿੱਤਾ ਗਿਆ ਕਿ ਕੇਂਦਰੀ ਬੈਂਕ ਨੂੰ ਰੈਪੋ ’ਚ ਅੱਧਾ ਫ਼ੀਸਦੀ ਦੀ ਵੱਡੀ ਕਟੌਤੀ ਕਰਨੀ ਚਾਹੀਦੀ ਹੈ, ਕਿਉਂਕਿ ਇਹ ਜ਼ਿਆਦਾ ਪ੍ਰਭਾਵੀ ਹੋਵੇਗੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਖਪਤਕਾਰ ਮੁੱਲ ਸੂਚਕ ਅੰਕ ’ਤੇ ਆਧਾਰਿਤ ਮਹਿੰਗਾਈ ’ਚ ਤੇਜ਼ ਗਿਰਾਵਟ ਹੋਈ ਹੈ ਅਤੇ ਇਹ ਮਾਰਚ, 2025 ’ਚ 67 ਮਹੀਨਿਆਂ ਦੇ ਹੇਠਲੇ ਪੱਧਰ 3.34 ਫ਼ੀਸਦੀ ’ਤੇ ਆ ਗਈ ਹੈ। ਖੁਰਾਕ ਮਹਿੰਗਾਈ ’ਚ ਤੇਜ਼ੀ ਨਾਲ ਸੁਧਾਰ ਕਾਰਨ ਅਜਿਹਾ ਸੰਭਵ ਹੋ ਸਕਿਆ।

ਇਹ ਵੀ ਪੜ੍ਹੋ :     Gold ਦੀ ਕੀਮਤ 'ਚ ਆ  ਸਕਦੀ ਹੈ ਗਿਰਾਵਟ! ਜਲਦ ਮਿਲ ਸਕਦੈ ਸਸਤਾ ਸੋਨਾ ਖ਼ਰੀਦਣ ਦਾ ਮੌਕਾ

ਭਾਰਤੀ ਸਟੇਟ ਬੈਂਕ ਦੇ ਆਰਥਿਕ ਰਿਸਰਚ ਵਿਭਾਗ ਦੀ ‘ਮਹਿੰਗਾਈ ਅਤੇ ਦਰ ਕਟੌਤੀ ਦੀ ਦਿਸ਼ਾ ’ਚ ਕਦਮ’ ਸਿਰਲੇਖ ਵਾਲੀ ਰਿਸਰਚ ਰਿਪੋਰਟ ’ਚ ਕਿਹਾ ਗਿਆ ਕਿ ਮਾਲੀ ਸਾਲ 2025-26 ਲਈ ਚਾਲੂ ਕੀਮਤਾਂ ’ਤੇ ਜੀ. ਡੀ. ਪੀ. (ਕੁੱਲ ਘਰੇਲੂ ਉਤਪਾਦ) ਵਾਧਾ 9 ਤੋਂ 9.5 ਫ਼ੀਸਦੀ ਦੀ ਹੱਦ ’ਚ ਰਹਿਣ ਦੀ ਉਮੀਦ ਹੈ। ਅਜਿਹੇ ’ਚ ਘੱਟ ਵਾਧਾ ਦਰ ਅਤੇ ਘੱਟ ਮਹਿੰਗਾਈ ਨੂੰ ਵੇਖਦੇ ਹੋਏ ਨੀਤੀਗਤ ਦਰਾਂ ’ਚ ਕਟੌਤੀ ਲਈ ਇਕ ਚੰਗੀ ਗੁੰਜਾਇਸ਼ ਬਣਦੀ ਹੈ।

ਇਹ ਵੀ ਪੜ੍ਹੋ :     ਬੈਂਕ ਖਾਤੇ 'ਚ ਨਹੀਂ ਰੱਖੇ 500 ਰੁਪਏ ਤਾਂ ਹੋਵੇਗਾ 4 ਲੱਖ ਦਾ ਨੁਕਸਾਨ, 31 ਮਈ  ਹੈ ਆਖਰੀ ਤਾਰੀਖ

ਇਹ ਵੀ ਪੜ੍ਹੋ :     ਮੁਫ਼ਤ ATM ਲੈਣ-ਦੇਣ ਦੀ ਸੀਮਾ ਘਟੀ, HDFC, PNB, IndusInd Bank ਨੇ ਅੱਜ ਤੋਂ ਬਦਲੇ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News