ਚੀਨ ਨੂੰ ਵੱਡਾ ਝਟਕਾ! ਟ੍ਰੇਡ ਵਾਰ ਦੌਰਾਨ Apple ਨੇ ਬਦਲੀ ਰਣਨੀਤੀ

Friday, Apr 25, 2025 - 02:38 PM (IST)

ਚੀਨ ਨੂੰ ਵੱਡਾ ਝਟਕਾ! ਟ੍ਰੇਡ ਵਾਰ ਦੌਰਾਨ Apple ਨੇ ਬਦਲੀ ਰਣਨੀਤੀ

ਬਿਜ਼ਨੈੱਸ ਡੈਸਕ - ਅਮਰੀਕਾ ਤੇ ਚੀਨ ਦਰਮਿਆਨ ਚੱਲ ਰਹੇ ਵਪਾਰ ਜੰਗ ਵਿਚਾਲੇ ਤਕਨੀਕੀ ਦਿੱਗਜ ਐਪਲ ਨੇ ਇਕ ਵੱਡਾ ਫੈਸਲਾ ਲਿਆ ਹੈ। ਕੰਪਨੀ ਅਗਲੇ ਸਾਲ ਤੱਕ ਅਮਰੀਕਾ ’ਚ ਵੇਚੇ ਜਾਣ ਵਾਲੇ ਸਾਰੇ ਆਈਫੋਨ ਭਾਰਤ ’ਚ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਰਿਪੋਰਟ ਦੇ ਅਨੁਸਾਰ ਅਮਰੀਕਾ ਵੱਲੋਂ ਚੀਨੀ ਦਰਾਮਦ ਤੇ ਵਧੇ ਹੋਏ ਟੈਰਿਫ ਦੇ ਮੱਦੇਨਜ਼ਰ ਕੰਪਨੀ ਭਾਰਤ ਨੂੰ ਇਕ ਵੱਡੇ ਨਿਰਮਾਣ ਕੇਂਦਰ ’ਚ ਬਦਲਣ 'ਤੇ ਵਿਚਾਰ ਕਰ ਰਹੀ ਹੈ।

ਭਾਰਤ ’ਚ ਵਧੇਗੀ ਨਿਰਮਾਣ ਸਮਰੱਥਾ
ਐਪਲ ਇਸ ਵੇਲੇ ਚੀਨ ਅਤੇ ਭਾਰਤ ’ਚ ਆਪਣੇ ਆਈਫੋਨ ਬਣਾਉਂਦਾ ਹੈ ਪਰ ਅਮਰੀਕਾ-ਚੀਨ ਵਪਾਰਕ ਤਣਾਅ ਅਤੇ ਟੈਰਿਫਾਂ ਨੇ ਚੀਨ ਤੋਂ ਦਰਾਮਦ ਮਹਿੰਗਾ ਕਰ ਦਿੱਤਾ ਹੈ। ਇਸ ਕਾਰਨ, ਐਪਲ ਭਾਰਤ ੍ਯਚ ਆਪਣੀ ਉਤਪਾਦਨ ਸਮਰੱਥਾ ਤੇਜ਼ੀ ਨਾਲ ਵਧਾ ਰਿਹਾ ਹੈ। ਕੰਪਨੀ ਦੇ ਪ੍ਰਮੁੱਖ ਕੰਟਰੈਕਟ ਨਿਰਮਾਤਾ ਜਿਵੇਂ ਕਿ ਫੌਕਸਕੌਨ, ਬੈਂਗਲੁਰੂ ’ਚ ਆਪਣੇ ਪਲਾਂਟ ਦੀ ਸਮਰੱਥਾ ਵਧਾ ਰਹੇ ਹਨ। ਫੌਕਸਕੌਨ ਦੇ ਨਵੇਂ ਪਲਾਂਟ ਦੇ ਇਸ ਮਹੀਨੇ ਦੇ ਅੰਦਰ ਕੰਮ ਕਰਨਾ ਸ਼ੁਰੂ ਕਰਨ ਦੀ ਉਮੀਦ ਹੈ, ਜਿਸਦੀ ਵੱਧ ਤੋਂ ਵੱਧ ਸਾਲਾਨਾ ਸਮਰੱਥਾ 20 ਮਿਲੀਅਨ ਆਈਫੋਨ ਤੱਕ ਹੋਵੇਗੀ।

2026 ਤੱਕ ਭਾਰਤ ’ਚ ਆਈਫੋਨ ਦਾ ਵਧੇਗਾ ਉਤਪਾਦਨ
ਸੂਤਰਾਂ ਅਨੁਸਾਰ, ਜੇਕਰ ਇਹ ਰਣਨੀਤੀ ਸਫਲ ਹੁੰਦੀ ਹੈ, ਤਾਂ ਭਾਰਤ ’ਚ ਸਾਲਾਨਾ ਆਈਫੋਨ ਉਤਪਾਦਨ 2026 ਤੱਕ 60 ਮਿਲੀਅਨ ਯੂਨਿਟ ਤੱਕ ਪਹੁੰਚ ਸਕਦਾ ਹੈ, ਜੋ ਕਿ ਮੌਜੂਦਾ ਉਤਪਾਦਨ ਨਾਲੋਂ ਲਗਭਗ ਦੁੱਗਣਾ ਹੋਵੇਗਾ। ਐਪਲ ਦੀ ਵਿਸ਼ਵ ਪੱਧਰੀ ਵਿਕਰੀ ਦਾ ਲਗਭਗ 28% ਹਿੱਸਾ ਅਮਰੀਕਾ ’ਚ ਹੋਣ ਕਰਕੇ, ਇਸ ਕਦਮ ਦਾ ਕੰਪਨੀ ਦੀ ਲੌਜਿਸਟਿਕ ਰਣਨੀਤੀ ਅਤੇ ਮੁਨਾਫ਼ੇ ਦੇ ਹਾਸ਼ੀਏ 'ਤੇ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ।


 


author

Sunaina

Content Editor

Related News