DBT ਯੋਜਨਾ ਟੈਕਨਾਲੋਜੀ ਜ਼ਰੀਏ ਭ੍ਰਿਸ਼ਟਾਚਾਰ ਰੋਕਣ ਦੀ ‘ਕ੍ਰਾਂਤੀਕਾਰੀ’ ਮਿਸਾਲ : ਸੀਤਾਰਮਨ
Monday, Mar 02, 2020 - 01:01 AM (IST)
ਨਵੀਂ ਦਿੱਲੀ (ਭਾਸ਼ਾ)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਲੇਖਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਨਤਕ ਵਿੱਤੀ ਪ੍ਰਬੰਧਨ ਪ੍ਰਣਾਲੀ (ਪੀ. ਐੱਫ. ਐੱਮ. ਐੱਸ.) ਦੇ ਕਾਰੋਬਾਰ ਨੂੰ ਬਿਹਤਰ ਬਣਾਉਣ ਲਈ ਜ਼ਿਆਦਾ ਕਾਰਜਕੁਸ਼ਲ ਅਤੇ ਅਨੁਕੂਲ ਟੈਕਨਾਲੋਜੀ ਲਾਗੂ ਕਰਨ ’ਤੇ ਧਿਆਨ ਦੇਣ। ਉਨ੍ਹਾਂ ਕਿਹਾ ਕਿ ਭਾਰਤ ਦੀ ਪ੍ਰਤੱਖ ਲਾਭ ਟਰਾਂਸਫਰ (ਡੀ. ਬੀ. ਟੀ.) ਅਤੇ ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਪ੍ਰਣਾਲੀਆਂ ਦੀ ਦੁਨੀਆ ਭਰ ’ਚ ਚਰਚਾ ਹੋ ਰਹੀ ਹੈ।
ਇਨ੍ਹਾਂ ਨੂੰ ਇਕ ਲੋਕਤੰਤਰ ’ਚ ਸ਼ਾਂਤੀ ਨਾਲ ਕੀਤੇ ਗਏ ਕ੍ਰਾਂਤੀਕਾਰੀ ਤਬਦੀਲੀ ਦੇ ਰੂਪ ’ਚ ਵੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਡੀ. ਬੀ. ਟੀ. ਵੱਲੋਂ ਭ੍ਰਿਸ਼ਟਾਚਾਰ ’ਤੇ ਰੋਕ ਲੱਗੀ ਹੈ ਅਤੇ ਜਨਤਾ ਦਾ 1 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਰੁਪਇਆ ਬਚਾਇਆ ਜਾ ਸਕਿਆ ਹੈ। ਉਹ ਇੱਥੇ 44ਵੇਂ ਲੋਕ ਲੇਖਾ ਦਿਨ ਮੌਕੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਟੈਕਨਾਲੋਜੀ ਆਧਾਰਿਤ ਪੀ. ਐੱਫ. ਐੱਮ. ਐੱਸ. ਨੇ ਕ੍ਰਾਂਤੀ ਲਿਆ ਦਿੱਤੀ ਹੈ ਅਤੇ ਇਸ ਨਾਲ ਭਾਰਤ ਜ਼ਿਆਦਾ ਜਵਾਬਦੇਹ, ਉੱਤਰਦਾਈ ਅਤੇ ਪਾਰਦਰਸ਼ੀ ਬਣਿਆ ਹੈ। ਵਿੱਤ ਮੰਤਰੀ ਨੇ ਕਿਹਾ, ‘‘ਅੱਜ ਡੀ. ਬੀ. ਟੀ. (ਪ੍ਰਤੱਖ ਲਾਭ ਟਰਾਂਸਫਰ) ਅਤੇ ਜੀ. ਐੱਸ. ਟੀ. (ਵਸਤੂ ਅਤੇ ਸੇਵਾ ਕਰ) ਦੀ ਚਰਚਾ ਦੁਨੀਆ ਭਰ ’ਚ ਹੋ ਰਹੀ ਹੈ ਅਤੇ ਇਸ ਨੂੰ ਇਕ ਲੋਕਤੰਤ੍ਰਿਕ ਵਿਵਸਥਾ ’ਚ ਇਕ ਖਾਮੋਸ਼ ਕ੍ਰਾਂਤੀ ਦੀ ਉਦਾਹਰਣ ਦੱਸਿਆ ਜਾ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਇਹ ਸਭ ਤੋਂ ਵੱਡੀ ਕ੍ਰਾਂਤੀ ਹੈ। ਤੁਸੀਂ ਡੀ. ਬੀ. ਟੀ. ਜ਼ਰੀਏ 1 ਲੱਖ ਕਰੋਡ਼ ਰੁਪਏ ਬਚਾਏ ਹਨ, ਇਹ ਕੋਈ ਇੰਤਜ਼ਾਰ ਵਾਲੀ ਗੱਲ ਨਹੀਂ ਹੈ। ਕਿਸੇ ਨੂੰ ਨਾਰਾਜ਼ ਕੀਤੇ ਬਿਨਾਂ ਟੈਕਨਾਲੋਜੀ ਦੀ ਬਿਹਤਰ ਵਰਤੋਂ ਨਾਲ ਇਹ 1 ਲੱਖ ਕਰੋਡ਼ ਰੁਪਏ ਜਨਤਾ ਲਈ ਬਚਾਏ ਗਏ।’’ ਉਨ੍ਹਾਂ ਕਿਹਾ ਕਿ ਟੈਕਨਾਲੋਜੀ ਦੀ ਕੁਸ਼ਲ ਵਰਤੋਂ ਜ਼ਰੀਏ ਇਸ ਸੇਵਾ ਨੇ ਸਾਬਤ ਕਰ ਦਿੱਤਾ ਕਿ ਵਿਵਸਥਾ ਨਾਲ ਭ੍ਰਿਸ਼ਟਾਚਾਰ ਅਤੇ ਬੇਇਨਸਾਫੀ ਨੂੰ ਖਤਮ ਕੀਤਾ ਜਾ ਸਕਦਾ ਹੈ।