ਚੌਲਾਂ ਦੇ ਐਕਸਪੋਰਟ ’ਤੇ ਪਾਬੰਦੀ ਤੋਂ ਛੋਟ ਪਾਉਣ ਲਈ ਭਾਰਤ ਦੇ ਸੰਪਰਕ ’ਚ ਸਿੰਗਾਪੁਰ
Saturday, Jul 29, 2023 - 10:09 AM (IST)
ਸਿੰਗਾਪੁਰ (ਭਾਸ਼ਾ) – ਸਿੰਗਾਪੁਰ ਗੈਰ-ਬਾਸਮਤੀ ਸਫੈਦ ਚੌਲਾਂ ਦੇ ਭਾਰਤ ਤੋਂ ਐਕਸਪੋਰਟ ’ਤੇ ਪਾਬੰਦੀ ਤੋਂ ਛੋਟ ਪਾਉਣ ਲਈ ਭਾਰਤੀ ਅਧਿਕਾਰੀਆਂ ਦੇ ਸੰਪਰਕ ’ਚ ਹੈ। ਸਿੰਗਾਪੁਰ ਖੁਰਾਕ ਏਜੰਸੀ (ਐੱਸ. ਐੱਫ. ਏ.) ਨੇ ਕਿਹਾ ਕਿ ਐੱਸ. ਐੱਫ. ਏ. ਵੱਖ-ਵੱਖ ਸ੍ਰੋੋਤਾਂ ਤੋਂ ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਦਾ ਇੰਪੋਰਟ ਵਧਾਉਣ ਲਈ ਇੰਪੋਰਟਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਪਾਬੰਦੀ ਤੋਂ ਛੋਟ ਪਾਉਣ ਲਈ ਸਿੰਗਾਪੁਰ ਵੀ ਭਾਰਤੀ ਅਧਿਕਾਰੀਆਂ ਦੇ ਸੰਪਰਕ ਵਿਚ ਹੈ।
ਇਹ ਵੀ ਪੜ੍ਹੋ : ਵੰਦੇ ਭਾਰਤ ਐਕਸਪ੍ਰੈੱਸ 'ਚ ਯਾਤਰੀ ਦੇ ਭੋਜਨ 'ਚ ਮਿਲਿਆ ਕਾਕਰੋਚ, IRCTC ਨੇ ਲਗਾਇਆ 25,000 ਰੁਪਏ ਦਾ ਜੁਰਮਾਨਾ
ਭਾਰਤ ਸਰਕਾਰ ਨੇ ਆਗਾਮੀ ਤਿਓਹਾਰਾਂ ਦੌਰਾਨ ਘਰੇਲੂ ਸਪਲਾਈ ਵਧਾਉਣ ਅਤੇ ਪ੍ਰਚੂਨ ਕੀਮਤਾਂ ਨੂੰ ਕਾਬੂ ’ਚ ਰੱਖਣ ਲਈ 20 ਜੁਲਾਈ ਨੂੰ ਗੈਰ-ਬਾਸਮਤੀ ਸਫੈਦ ਚੌਲਾਂ ਦੇ ਐਕਸਪੋਰਟ ’ਤੇ ਪਾਬੰਦੀ ਲਾ ਦਿੱਤੀ ਸੀ। ਸਿੰਗਾਪੁਰ ’ਚ ਭਾਰਤ ਤੋਂ ਐਕਸਪੋਰਟ ਹੋਣ ਵਾਲੇ ਕੁੱਲ ਚੌਲਾਂ ’ਚ ਗੈਰ-ਬਾਸਮਤੀ ਸਫੈਦ ਚੌਲਾਂ ਦੀ ਹਿੱਸੇਦਾਰੀ ਕਰੀਬ 25 ਫੀਸਦੀ ਹੈ। ਏਜੰਸੀ ਨੇ ਕਿਹਾਕਿ 2022 ਵਿਚ ਸਿੰਗਾਪੁਰ ਤੋਂ ਇੰਪੋਰਟ ਕੀਤੇ ਚੌਲਾਂ ਵਿਚ ਭਾਰਤ ਦੀ ਹਿੱਸੇਦਾਰੀ ਕਰੀਬ 40 ਫੀਸਦੀ ਸੀ। ਸਿੰਗਾਪੁਰ 30 ਤੋਂ ਵੱਧ ਦੇਸ਼ਾਂ ਤੋਂ ਚੌਲ ਇੰਪੋਰਟ ਕਰਦਾ ਹੈ। ਭਾਰਤ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ (ਅਪ੍ਰੈਲ-ਜੂਨ) ਤਿਮਾਹੀ ’ਚ ਕਰੀਬ 15.54 ਲੱਖ ਟਨ ਚੌਲਾਂ ਦਾ ਐਕਸਪੋਰਟ ਕੀਤਾ ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਸਿਰਫ 11.55 ਲੱਖ ਟਨ ਸੀ। ਯਾਨੀ ਇਸ ਵਿਚ 35 ਫੀਸਦੀ ਦਾ ਵਾਧਾ ਹੋਇਆ।
ਇਹ ਵੀ ਪੜ੍ਹੋ : ਸਟਾਰ ਨਿਸ਼ਾਨ ਵਾਲੇ ਨੋਟਾਂ ਨੂੰ ਲੈ ਕੇ RBI ਦਾ ਸਪੱਸ਼ਟੀਕਰਣ, ਜਾਣੋ ਕਿਉਂ ਛਾਪੇ ਜਾਂਦੇ ਹਨ ਇਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8