ਆਟੋ ਪਾਰਟਸ ਕੰਪਨੀਆਂ ਲਈ PLI ਯੋਜਨਾ ਨਾਲ ਖੇਤਰ ’ਚ ਆਵੇਗਾ ਅਹਿਮ ਬਦਲਾਅ : ACMA

Tuesday, Mar 15, 2022 - 06:41 PM (IST)

ਆਟੋ ਪਾਰਟਸ ਕੰਪਨੀਆਂ ਲਈ PLI ਯੋਜਨਾ ਨਾਲ ਖੇਤਰ ’ਚ ਆਵੇਗਾ ਅਹਿਮ ਬਦਲਾਅ : ACMA

ਨਵੀਂ ਦਿੱਲੀ (ਭਾਸ਼ਾ) – ਸਰਕਾਰ ਦੀ 75 ਆਟੋ ਪਾਰਟਸ ਕੰਪਨੀਆਂ ਨੂੰ ਉਤਪਾਦਨ ਆਧਾਰਿਤ ਪ੍ਰੋਤਸਾਹਨ (ਪੀ. ਐੱਲ. ਆਈ.) ਯੋਜਨਾ ਦੇ ਤਹਿਤ ਸਮਰਥਨ ਨੂੰ ਲੈ ਕੇ ਦਿੱਤੀ ਗਈ ਮਨਜ਼ੂਰੀ ਰਵਾਇਤੀ ਉਦਯੋਗ ਨੂੰ ਗਤੀਸ਼ੀਲ ਉਦਯੋਗ ਬਣਾਉਣ ’ਚ ਉਤਪ੍ਰੇਰਕ ਦਾ ਕੰਮ ਕਰੇਗੀ। ਉਦਯੋਗ ਸੰਗਠਨ ਆਟੋਮੋਟਿਵ ਕੰਪੋਨੈਂਟ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ ਇੰਡੀਆ (ਏ. ਸੀ. ਐੱਮ. ਏ.) ਨੇ ਇਹ ਗੱਲ ਕਹੀ। ਏ. ਸੀ. ਐੱਮ. ਏ. ਨੇ ਕਿਹਾ ਕਿ ਪੀ. ਐੱਲ. ਆਈ. ਦੇ ਤਹਿਤ ਪ੍ਰੋਤਸਾਹਨ ਨੂੰ ਲੈ ਕੇ ਵਾਹਨਾਂ ਦੇ ਪੁਰਜ਼ੇ ਬਣਾਉਣ ਵਾਲੀਆਂ 92 ਕੰਪਨੀਆਂ ਨੇ ਅਰਜ਼ੀਆਂ ਦਾਖਲ ਕੀਤੀਆਂ ਸਨ। ਇਸ ’ਚੋਂ 75 ਕੰਪਨੀਆਂ ਨੂੰ 5 ਸਾਲ ਲਈ ਪ੍ਰੋਤਸਾਹਨ ਨੂੰ ਲੈ ਕੇ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰ ਨੇ ਕਿਹਾ ਕਿ ਵਾਹਨ ਅਤੇ ਵਾਹਨਾਂ ਦੇ ਉਪਕਰਨ ਬਣਾਉਣ ਵਾਲੀਆਂ ਕੰਪਨੀਆਂ ਲਈ ਪੀ. ਐੱਲ. ਆਈ. ਯੋਜਨਾ ਸਫਲ ਰਹੀ ਹੈ। ਇਸ ਨਾਲ ਪੰਜ ਸਾਲਾਂ ਤੋਂ ਵੱਧ ਸਮੇਂ ’ਚ 42,500 ਕਰੋੜ ਰੁਪਏ ਦੇ ਨਿਵੇਸ਼ ਟੀਚੇ ਦੀ ਤੁਲਨਾ ’ਚ 74,850 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਆਏ ਹਨ।


author

Harinder Kaur

Content Editor

Related News