1 ਸਤੰਬਰ ਤੋਂ ਬਦਲੇਗਾ PF ਦਾ ਇਹ ਨਿਯਮ, ਗ਼ਲਤੀ ਹੋਈ ਤਾਂ ਰੁਕ ਸਕਦੈ EPF ਦਾ ਪੈਸਾ

Saturday, Aug 28, 2021 - 06:23 PM (IST)

1 ਸਤੰਬਰ ਤੋਂ ਬਦਲੇਗਾ PF ਦਾ ਇਹ ਨਿਯਮ, ਗ਼ਲਤੀ ਹੋਈ ਤਾਂ ਰੁਕ ਸਕਦੈ EPF ਦਾ ਪੈਸਾ

ਨਵੀਂ ਦਿੱਲੀ - ਨੌਕਰੀਪੇਸ਼ਾ ਲੋਕਾਂ ਲਈ ਬਹੁਤ ਹੀ ਜ਼ਰੂਰੀ ਖ਼ਬਰ ਹੈ। ਅਗਲੇ ਮਹੀਨੇ 1 ਸਤੰਬਰ ਤੋਂ ਜੇਕਰ ਤੁਹਾਡਾ ਯੂਨੀਵਰਸਲ ਅਕਾਊਂਟ ਨੰਬਰ (ਯੂ.ਏ.ਐਨ.) ਤੁਹਾਡੇ ਆਧਾਰ ਕਾਰਡ ਨਾਲ ਲਿੰਕ ਨਹੀਂ ਹੋਇਆ ਤਾਂ ਤੁਹਾਡਾ ਮਾਲਕ ਤੁਹਾਡੇ ਪ੍ਰੋਵੀਡੈਂਟ ਫੰਡ (ਪੀਐਫ) ਖਾਤੇ ਵਿਚ ਰਕਮ ਜਮ੍ਹਾਂ ਨਹੀਂ ਕਰ ਸਕੇਗਾ। ਦਰਅਸਲ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐਫ.ਓ.) ਨੂੰ 1 ਸਤੰਬਰ, 2021 ਤੋਂ ਪਹਿਲਾਂ ਆਧਾਰ ਨੂੰ ਯੂ.ਏ.ਐਨ. ਨੰਬਰ ਨਾਲ ਲਿੰਕ ਕਰਨਾ ਹੋਵੇਗਾ।

ਇਸ ਦੇ ਨਾਲ ਹੀ ਈ.ਪੀ.ਐਫ.ਓ. ਨੇ ਮਾਲਕਾਂ ਨੂੰ ਵੀ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸੇਵਾਵਾਂ ਨੂੰ ਨਿਰਵਿਘਨ ਪਹੁੰਚ ਲਈ ਆਧਾਰ ਯੂ.ਏ.ਐਨ. ਨਾਲ ਲਿੰਕ ਕੀਤਾ ਜਾਵੇ। ਜੇਕਰ ਯੂ.ਏ.ਐਨ. ਨਾਲ ਆਧਾਰ ਲਿੰਕ ਨਾ ਹੋਣ ਕਾਰਨ ਕਰਮਚਾਰੀਆਂ ਦੇ ਪੀ.ਐਫ. ਖਾਤੇ ਵਿੱਚ ਰਕਮ ਜਮ੍ਹਾਂ ਨਹੀਂ ਹੁੰਦੀ, ਤਾਂ ਇਸ ਰਕਮ 'ਤੇ ਮਿਲਣ ਵਾਲਾ ਵਿਆਜ ਵੀ ਪ੍ਰਭਾਵਿਤ ਹੋਵੇਗਾ।

ਸੋਸ਼ਲ ਸਿਕਿਉਰਿਟੀ ਕੋਡ ਦੀ ਧਾਰਾ 142 ਦੇ ਤਹਿਤ ਪੀ.ਐਫ. ਖਾਤੇ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਹੋ ਗਿਆ ਹੈ। ਜੇ ਤੁਹਾਡਾ ਆਧਾਰ ਤੁਹਾਡੇ ਯੂ.ਏ.ਐਨ. ਨਾਲ ਨਹੀਂ ਜੁੜਿਆ ਹੋਇਆ ਹੈ, ਤਾਂ ਤੁਹਾਡਾ ਮਾਲਕ ਤੁਹਾਡੇ ਈ.ਪੀ.ਐਫ. ਖਾਤੇ ਵਿੱਚ ਮਹੀਨਾਵਾਰ ਪੀ.ਐਫ. ਯੋਗਦਾਨ ਜਮ੍ਹਾ ਨਹੀਂ ਕਰ ਸਕੇਗਾ। ਇਸ ਦੇ ਨਾਲ ਹੀ ਜਦੋਂ ਤੱਕ ਲਿੰਕਿੰਗ ਨਹੀਂ ਹੋ ਜਾਂਦੀ ਉਸ ਸਮੇਂ ਤੱਕ ਤੁਸੀਂ ਆਪਣੇ ਈਪੀਐਫ ਫੰਡ ਵਿਚੋਂ ਕਰਜ਼ਾ ਲੈਣ ਜਾਂ ਫੰਡ ਕਢਵਾਉਣ ਦੇ ਯੋਗ ਨਹੀਂ ਹੋਵੋਗੇ।

ਇਹ ਵੀ ਪੜ੍ਹੋ : ਤੁਹਾਡੇ Aadhaar ਕਾਰਡ ਨਾਲ ਕਿੰਨੇ ਮੋਬਾਇਲ ਸਿਮ ਜਾਰੀ ਹੋਏ ਹਨ, ਇੱਕ ਮਿੰਟ 'ਚ ਇੰਝ ਲਗਾਓ ਪਤਾ

ਨਹੀਂ ਮਿਲ ਸਕੇਗਾ ਇਨ੍ਹਾਂ ਸੇਵਾਵਾਂ ਦਾ ਲਾਭ

ਜੇ ਇਸ ਨਿਯਮ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਮਾਲਕ ਦੁਆਰਾ ਮਹੀਨਾਵਾਰ ਈ.ਪੀ.ਐਫ. ਯੋਗਦਾਨ ਪ੍ਰਾਪਤ ਨਾ ਕਰਨ ਤੋਂ ਇਲਾਵਾ, ਈ.ਪੀ.ਐਫ.ਓ. ਦੀਆਂ ਕੁਝ ਹੋਰ ਸੇਵਾਵਾਂ ਵੀ ਪ੍ਰਾਪਤ ਨਹੀਂ ਕੀਤੀਆਂ ਜਾ ਸਕਦੀਆਂ। ਇਹ ਪੈਨਸ਼ਨ ਫੰਡ ਵਿੱਚ ਤੁਹਾਡੇ ਯੋਗਦਾਨ ਨੂੰ ਵੀ ਪ੍ਰਭਾਵਤ ਕਰੇਗਾ। ਰਿਟਾਇਰਮੈਂਟ ਫੰਡ ਦੇ ਲਾਭ ਲੈਣ ਲਈ ਆਪਣੇ ਆਧਾਰ ਕਾਰਡ ਨੂੰ ਭਵਿੱਖ ਨਿਧੀ ਖਾਤੇ ਨਾਲ ਜੋੜਨਾ ਲਾਜ਼ਮੀ ਹੈ। ਈ.ਪੀ.ਐਫ.ਓ. ਨੇ ਜੂਨ ਵਿੱਚ ਇਲੈਕਟ੍ਰੌਨਿਕ ਚਲਾਨ ਅਤੇ ਰਿਟਰਨ (ਈ.ਸੀ.ਆਰ.) ਭਰਨ ਦੇ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਹੈ। ਇਸ ਨੇ ਮਾਲਕਾਂ ਨੂੰ ਸਿਰਫ ਉਨ੍ਹਾਂ ਕਰਮਚਾਰੀਆਂ ਲਈ ਈ.ਸੀ.ਆਰ. ਭਰਨ ਦੀ ਆਗਿਆ ਦਿੱਤੀ ਹੈ ਜਿਨ੍ਹਾਂ ਦੇ ਆਧਾਰ UAN ਦੇ ਨਾਲ ਲਿੰਕਡ ਹਨ।

ਇਹ ਵੀ ਪੜ੍ਹੋ : ਵਿਦੇਸ਼ ਜਾ ਕੇ ਪੜ੍ਹਣਾ ਹੋਇਆ ਆਸਾਨ , SBI ਦੇ ਰਿਹੈ 1.5 ਕਰੋੜ ਤੱਕ ਦਾ ਸਟੱਡੀ ਲੋਨ

ਇਸ ਤਰ੍ਹਾਂ ਆਧਾਰ ਨੂੰ ਕਰੋ ਲਿੰਕ 

  • ਪਹਿਲਾਂ ਤੁਸੀਂ EPFO ​​ਦੀ ਅਧਿਕਾਰਤ ਵੈਬਸਾਈਟ 'ਤੇ ਜਾਓ।
  • ਹੁਣ ਇਸ ਲਿੰਕ ਤੇ ਕਲਿਕ ਕਰੋ, https://unifiedportal-mem.epfindia.gov.in/memberinterface/
  • ਇਸ ਤੋਂ ਬਾਅਦ ਤੁਸੀਂ ਆਪਣਾ ਯੂ.ਏ.ਐਨ. ਅਤੇ ਪਾਸਵਰਡ ਦਰਜ ਕਰਕੇ ਲੌਗਇਨ ਕਰੋ।
  • ਹੁਣ ਤੁਸੀਂ Manage Section ਵਿੱਚ ਕੇ.ਵਾਈ.ਸੀ. ਵਿਕਲਪ 'ਤੇ ਕਲਿਕ ਕਰੋ।
  • ਹੁਣ ਤੁਸੀਂ ਈਪੀਐਫ ਖਾਤੇ ਨਾਲ ਆਧਾਰ ਨੂੰ ਜੋੜਨ ਲਈ ਬਹੁਤ ਸਾਰੇ ਦਸਤਾਵੇਜ਼ ਵੇਖੋਗੇ।
  • ਤੁਸੀਂ ਆਧਾਰ ਵਿਕਲਪ ਦੀ ਚੋਣ ਕਰੋ। ਇਸ ਤੋਂ ਬਾਅਦ ਆਧਾਰ ਕਾਰਡ ਦਰਜ ਆਪਣਾ ਨਾਮ ਦਰਜ ਕਰੋ ਅਤੇ ਇਸ ਤੋਂ ਬਾਅਦ Service 'ਤੇ ਕਲਿਕ ਕਰੋ।
  • ਇਸ ਤੋਂ ਬਾਅਦ ਤੁਹਾਡੇ ਵਲੋਂ ਦਿੱਤੀ ਗਈ ਜਾਣਕਾਰੀ ਸੁਰੱਖਿਅਤ ਹੋ ਜਾਵੇਗੀ ਅਤੇ ਤੁਹਾਡਾ ਆਧਾਰ UIDAI ਦੇ ਡਾਟਾ ਨਾਲ ਵੈਰੀਫਾਈ ਹੋ ਜਾਵੇਗਾ। 
  • ਇਸ ਤੋਂ ਬਾਅਦ ਜੇਕਰ ਸਾਰੇ ਵੇਰਵੇ ਸਹੀ ਹੋਣਗੇ ਤਾਂ 'Verify'ਲਿਖਿਆ ਦਿਖਾਈ ਦੇਵੇਗਾ।     

ਇਹ ਵੀ ਪੜ੍ਹੋ : ਕੇਂਦਰ ਨੇ ਲਾਂਚ ਕੀਤੀ NMP ਯੋਜਨਾ, ਰੇਲਵੇ ਸਟੇਸ਼ਨਾਂ ਤੇ ਏਅਰਪੋਰਟਾਂ ਨੂੰ ਵੇਚੇ ਬਿਨਾਂ ਕਰੋੜਾਂ ਦੀ ਕਮਾਈ ਦਾ ਟੀਚਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News