ਰੇਲਵੇ ਲਈ 1200 ਇਲੈਕ੍ਰੋਟਿਕ ਇੰਜਣ ਦਾ ਨਿਰਮਾਣ ਕਰੇਗੀ ਸੀਮੇਂਸ
Sunday, Dec 25, 2022 - 11:06 AM (IST)
ਨਵੀਂ ਦਿੱਲੀ: ਸੀਮੇਂਸ ਦੀ ਭਾਰਤੀ ਇਕਾਈ 26,000 ਕਰੋੜ ਰੁਪਏ ਦੇ ਇਕਰਾਰਨਾਮੇ ਦੀਆਂ ਸ਼ਰਤਾਂ ਅਨੁਸਾਰ ਰੇਲਵੇ ਲਈ 9,000 ਹਾਰਸ ਪਾਵਰ ਦੀ ਸਮਰੱਥਾ ਵਾਲੇ 1,200 ਇਲੈਕਟ੍ਰਿਕ ਇੰਜਣ ਬਣਾਏਗੀ। ਰੇਲਵੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਰੇਲਵੇ ਨੇ ਇਸ ਬਾਬਤ ਸੀਮੇਂਸ ਨੂੰ ਇੰਜਣ ਦੇ ਉਤਪਾਦਨ ਅਤੇ ਰੱਖ-ਰਖਾਅ ਲਈ 'ਲੈਟਰ ਆਫ਼ ਅਵਾਰਡ' ਜਾਰੀ ਕੀਤਾ ਹੈ।
ਰੇਲਵੇ ਨੇ ਇੱਕ ਬਿਆਨ ਵਿੱਚ ਕਿਹਾ, “ਦਾਹੋਦ, ਗੁਜਰਾਤ ਵਿੱਚ ਰੇਲਵੇ ਫੈਕਟਰੀ 11 ਸਾਲਾਂ ਦੀ ਮਿਆਦ ਵਿੱਚ 1,200 ਇਲੈਕਟ੍ਰਿਕ ਇੰਜਣ ਦਾ ਨਿਰਮਾਣ ਕਰੇਗੀ। ਇਸ ਵਿੱਚ ਇੰਜਣਾਂ ਦਾ ਉਤਪਾਦਨ ਅਤੇ 35 ਸਾਲਾਂ ਤੱਕ ਉਨ੍ਹਾਂ ਦੀ ਸਾਂਭ-ਸੰਭਾਲ ਸ਼ਾਮਲ ਹੋਵੇਗੀ।