ਕੋਰੋਨਾ ਵਾਇਰਸ ਦਾ ਸਾਈਡ ਇਫੈਕਟ, ਭਾਰਤ ''ਚ ਮਹਿੰਗੇ ਹੋ ਸਕਦੇ ਹਨ ਮੋਬਾਈਲ ਫੋਨ

02/14/2020 10:34:52 AM

ਨਵੀਂ ਦਿੱਲੀ — ਕੋਰੋਨਾ ਵਾਇਰਸ ਦਾ ਭਾਵੇਂ ਭਾਰਤ ’ਚ ਬਹੁਤਾ ਅਸਰ ਨਹੀਂ ਹੈ ਪਰ ਉਸ ਦੇ ਸਾਈਡ ਇਫੈਕਟਸ ਪ੍ਰੇਸ਼ਾਨ ਕਰਨ ਵਾਲੇ ਹਨ। ਇਕ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਕਾਰਣ ਚੀਨ ਤੋਂ ਆਉਣ ਵਾਲੇ ਮੋਬਾਇਲ ਪਾਰਟਸ ਦੀ ਸਪਲਾਈ ਠੱਪ ਹੋ ਗਈ ਹੈ ਅਤੇ ਇਨ੍ਹਾਂ ਦੀ ਕਮੀ ਕਾਰਣ ਅਗਲੇ ਕੁਝ ਦਿਨਾਂ ’ਚ ਭਾਰਤ ’ਚ ਮੋਬਾਇਲ ਉਤਪਾਦਨ ਬੰਦ ਹੋ ਸਕਦਾ ਹੈ। ਇਕ ਰਿਪੋਰਟ ਮੁਤਾਬਕ ਚੀਨ ਦੀ ਸਮਾਰਟਫੋਨ ਕੰਪਨੀਆਂ ਪਾਰਟਸ ਦੀਆਂ ਕੀਮਤਾਂ ਵਧਾ ਸਕਦੀਆਂ ਹਨ। ਦੱਸਣਯੋਗ ਹੈ ਕਿ ਵੁਹਾਨ ਸ਼ਹਿਰ ਤੋਂ ਚੀਨ ਸਮੇਤ ਦੁਨੀਆ ਦੇ ਕਈ ਦੇਸ਼ਾਂ ਤੱਕ ਫੈਲੇ ਕੋਰੋਨਾ ਵਾਇਰਸ ਕਾਰਣ ਮੋਬਾਇਲ ਪਾਰਟਸ ਸਮੇਤ ਸਮੁੱਚੀਆਂ ਕੰਪਨੀਆਂ ਬੰਦ ਹਨ। ਭਾਰਤ ’ਚ ਵੀ ਕੋਰੋਨਾ ਵਾਇਰਸ ਕੁਝ ਮਾਮਲੇ ਸਾਹਮਣੇ ਆਏ ਸਨ। ਕੋਰੋਨਾ ਵਾਇਰਸ ਕਾਰਣ ਭਾਰਤ ’ਚ ਕਈ ਕਾਰ ਮੈਨੂਫੈਕਚਰਿੰਗ ਕੰਪਨੀਆਂ ਵੀ ਉਤਪਾਦਨ ਰੋਕ ਚੁੱਕੀਆਂ ਹਨ। ਹੁਣ ਮੋਬਾਇਲ ਕੰਪਨੀਆਂ ਕੋਲ ਵੀ ਪਾਰਟਸ ਦੀ ਕਮੀ ਹੋਣ ਕਾਰਣ ਪ੍ਰੋਡਕਸ਼ਨ ਪ੍ਰਭਾਵਿਤ ਹੋ ਰਿਹਾ ਹੈ। ਮਾਰਕੀਟ ਸੂਤਰਾਂ ਮੁਤਾਬਕ ਐਪਲ ਦੇ ਆਈਫੋਨ 11 ਅਤੇ 11 ਪ੍ਰੋ ਦੇ ਪਾਰਟਸ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਹਨ ਅਤੇ ਚੀਨ ਤੋਂ ਇਨ੍ਹਾਂ ਦਾ ਇੰਪੋਰਟ ਨਹੀਂ ਕੀਤਾ ਜਾ ਸਕਦਾ ਹੈ। ਅਜਿਹੇ ’ਚ ਇਨ੍ਹਾਂ ਦੀ ਮੈਨੂਫੈਕਚਰਿੰਗ ਠੱਪ ਕਰ ਦਿੱਤੀ ਗਈ ਹੈ। ਇੰਡਸਟਰੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਚੀਨ ਤੋਂ ਇੰਪੋਰਟ ਸ਼ੁਰੂ ਨਾ ਹੋਇਆ ਤਾਂ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਮਾਰਕੀਟ ’ਚ ਅਗਲੇ ਹਫ਼ਤੇ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਸਕਦਾ ਹੈ।

ਸਮਾਰਟਫੋਨ ਦੇ ਇਨ੍ਹਾਂ ਪਾਰਟਸ ਲਈ ਚੀਨ ’ਤੇ ਨਿਰਭਰਤਾ

ਦਰਅਸਲ ਸਮਾਰਟਫੋਨਸ ’ਚ ਇਸਤੇਮਾਲ ਹੋਣ ਵਾਲੀਆਂ ਬੈਟਰੀਆਂ ਦੇ ਵੱਡੇ ਹਿੱਸੇ ਦਾ ਉਤਪਾਦਨ ਵੀਅਤਨਾਮ ’ਚ ਹੁੰਦਾ ਹੈ। ਇਸ ਤੋਂ ਇਲਾਵਾ ਕੁਝ ਕੈਮਰਾ ਮਾਡਿਊਲਸ ਵੀ ਉਥੇ ਹੀ ਤਿਆਰ ਕੀਤੇ ਜਾਂਦੇ ਹਨ ਪਰ ਡਿਸਪਲੇਅ ਅਤੇ ਕੁਨੈਕਟਰਸ ਲਈ ਚੀਨ ’ਤੇ ਵੀ ਨਿਰਭਰਤਾ ਹੈ। ਇਹੀ ਨਹੀਂ, ਚਿਪ ਵੀ ਸ਼ੁਰੂਆਤੀ ਤੌਰ ’ਤੇ ਵੀਅਤਨਾਮ ’ਚ ਤਿਆਰ ਹੁੰਦੀ ਹੈ ਪਰ ਇਨ੍ਹਾਂ ਨੂੰ ਫਾਈਨਲ ਟੱਚ ਚੀਨ ’ਚ ਹੀ ਦਿੱਤਾ ਜਾਂਦਾ ਹੈ।


Related News