ਤਿਉਹਾਰੀ ਸੀਜ਼ਨ ਦੌਰਾਨ ਬੈਂਕਾਂ ''ਚ ਹੋ ਸਕਦੀ ਨਕਦੀ ਦੀ ਘਾਟ

09/24/2022 12:20:58 PM

ਨਵੀਂ ਦਿੱਲੀ :  ਇਸ ਤਿਉਹਾਰੀ ਸੀਜ਼ਨ 'ਚ ਭਾਰਤੀ ਬੈਂਕਾਂ ਨੂੰ ਜਮ੍ਹਾ ਰਾਸ਼ੀ 'ਚ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਰਤੀ ਬੈਂਕ ਪਹਿਲਾਂ ਤੋਂ ਹੀ ਨਕਦੀ ਦੀ ਕਿੱਲਤ ਅਤੇ ਵਧਦੇ ਕਰਜ਼ੇ ਦੇ ਵਿਚਕਾਰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰ ਰਹੇ ਹਨ। ਤਿਉਹਾਰਾਂ ਦੇ ਦੌਰਾਨ ਬੈਂਕਾਂ ਵਿੱਚੋਂ ਵੱਡੇ ਪੱਧਰ 'ਤੇ ਨਕਦੀ ਕਢਵਾਈ ਜਾਂਦੀ ਹੈ ਕਿਉਂਕਿ ਇਸ ਸਮੇਂ ਦੌਰਾਨ ਗਾਹਕ ਵੱਡੀ ਗਿਣਤੀ ਵਿੱਚ ਖ਼ਰੀਦਦਾਰੀ ਕਰਦੇ ਹਨ। ਇਸ ਹਫ਼ਤੇ ਦੇ ਸ਼ੁਰੂ ਵਿੱਚ, 40 ਮਹੀਨਿਆਂ ਵਿੱਚ ਪਹਿਲੀ ਵਾਰ ਭਾਰਤੀ ਬੈਂਕਿੰਗ ਪ੍ਰਣਾਲੀ ਨੂੰ ਤਰਲਤਾ ਦੀ ਕਮੀ ਦਾ ਸਾਹਮਣਾ ਕਰਨਾ ਪਿਆ।

 ਵਿੱਤੀ ਖੋਜ ਦੇ ਮੁਖੀ ਸੁਰੇਸ਼ ਗਣਪਤੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਸ ਵਾਰ ਬੈਂਕਾਂ ਨੂੰ ਜਮ੍ਹਾ ਰਾਸ਼ੀ ਅਤੇ ਕਰਜ਼ੇ 'ਚ ਵਾਧੇ ਦੇ ਵਿਚਕਾਰ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇਸ ਵਾਰ ਜਮ੍ਹਾਂ ਰਾਸ਼ੀ ਦੀ ਵਾਧਾ ਦਰ ਸਿਰਫ 9.5 ਫੀਸਦੀ ਰਹੀ ਹੈ ਅਤੇ ਕਰਜ਼ੇ ਦੀ ਵਾਧਾ ਦਰ 15.5 ਫੀਸਦੀ ਤੋਂ ਉੱਪਰ ਹੈ।

ਰਿਪੋਰਟ ਮੁਤਾਬਕ ਜਿਵੇਂ-ਜਿਵੇਂ ਤਿਉਹਾਰਾਂ ਦਾ ਸੀਜ਼ਨ ਵਧਦਾ ਜਾ ਰਿਹਾ ਹੈ ਬੈਂਕਾਂ 'ਚ ਲਿਕਵਿਡਿਟੀ ਹੋਰ ਘੱਟ ਜਾਵੇਗੀ। ਤਿਉਹਾਰੀ ਸੀਜ਼ਨ 'ਚ ਲੋਕ ਕਾਫ਼ੀ ਨਕਦੀ ਕਢਵਾਉਂਦੇ ਹਨ।  ਮੁੱਖ ਅਰਥ ਸ਼ਾਸਤਰੀ ਰੂਪਾ ਰੇਗ ਨਿਸਚਰ ਨੇ ਕਿਹਾ ਕਿ ਸਿਸਟਮ 'ਚ ਜ਼ਿਆਦਾ ਤਰਲਤਾ ਕਾਰਨ ਬੈਂਕ ਜਮ੍ਹਾ ਦਰਾਂ ਵਧਾਉਣ 'ਚ ਪਿੱਛੇ ਹਨ। ਹਾਲਾਂਕਿ, ਕਰਜ਼ੇ 'ਤੇ ਵਿਆਜ ਤੁਰੰਤ ਵਧ ਗਿਆ। ਇਸ ਲਈ ਬੈਂਕਾਂ ਨੂੰ ਹੁਣ ਜਮਾਂ ਰਾਸ਼ੀ 'ਤੇ ਵਿਆਜ ਵਧਾਉਣਾ ਹੋਵੇਗਾ। 

ਬੈਂਕ ਕਰਜ਼ਿਆਂ 'ਤੇ ਨਿਰਭਰ ਨਹੀਂ ਹੋ ਸਕਦੇ ਹਨ

ਬੈਂਕਾਂ ਦਾ ਵਿਚਾਰ ਹੈ ਕਿ ਵਿਕਾਸ ਨੂੰ ਸਮਰਥਨ ਦੇਣ ਲਈ ਫੰਡ ਇਕੱਲੇ ਕਰਜ਼ੇ ਰਾਹੀਂ ਨਹੀਂ ਇਕੱਠੇ ਕੀਤੇ ਜਾ ਸਕਦੇ ਹਨ। ਇਸ ਲਈ ਆਉਣ ਵਾਲੇ ਮਹੀਨਿਆਂ ਵਿੱਚ ਵਿਆਜ਼ ਦਰਾਂ ਵਿੱਚ ਹੋਰ ਵਾਧਾ ਕੀਤਾ ਜਾ ਸਰਦਾ ਹੈ। ਐੱਸ.ਬੀ.ਆਈ. ਇਸ ਸਮੇਂ ਇੱਕ ਤੋਂ ਦੋ ਸਾਲ ਦੀ ਜਮ੍ਹਾਂ ਰਾਸ਼ਾ 'ਤੇ 5.45 ਫੀਸਦੀ ਵਿਆਜ   ਰਿਹਾ ਹੈ। ਜਦੋਂ ਕਿ ਬਲਕ ਡਿਪਾਜ਼ਿਟ 'ਤੇ ਇਹ 6 ਫ਼ੀਸਦੀ ਹੈ। 


Harnek Seechewal

Content Editor

Related News