ਵੋਡਾਫੋਨ-ਆਈਡਿਆ ਨੂੰ ਝਟਕਾ, SC ਨੇ AGR ਕੈਲਕੁਲੇਸ਼ਨ 'ਚ ਸੁਧਾਰ ਦੀ ਪਟੀਸ਼ਨ ਕੀਤੀ ਰੱਦ

Friday, Jul 23, 2021 - 05:19 PM (IST)

ਵੋਡਾਫੋਨ-ਆਈਡਿਆ ਨੂੰ ਝਟਕਾ, SC ਨੇ AGR ਕੈਲਕੁਲੇਸ਼ਨ 'ਚ ਸੁਧਾਰ ਦੀ ਪਟੀਸ਼ਨ ਕੀਤੀ ਰੱਦ

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਐਡਜਸਟਡ ਗ੍ਰਾਸ ਰੈਵੇਨਿਊ (ਏਜੀਆਰ) ਗਣਨਾ ਨੂੰ ਬਿਹਤਰ ਬਣਾਉਣ ਲਈ ਟੈਲੀਕਾਮ ਕੰਪਨੀਆਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਅਦਾਲਤ ਦੇ ਫ਼ੈਸਲੇ ਨੇ ਭਾਰੀ ਕਰਜ਼ੇ ਥੱਲ੍ਹੇ ਦੱਬੀ ਵੋਡਾਫੋਨ ਆਈਡੀਆ ਨੂੰ ਭਾਰੀ ਝਟਕਾ ਲੱਗਾ ਹੈ। ਕੰਪਨੀ ਨੇ ਕਿਹਾ ਸੀ ਕਿ ਜੇ ਏ.ਜੀ.ਆਰ. ਦੇ ਬਕਾਏ ਦੀ ਗਣਨਾ ਵਿਚ ਗਲਤੀ ਨੂੰ ਠੀਕ ਨਾ ਕੀਤਾ ਗਿਆ ਤਾਂ ਇਸ ਲਈ ਮੁਸ਼ਕਲ ਪੈਦਾ ਹੋ ਜਾਵੇਗੀ। ਕੰਪਨੀ 'ਤੇ 1.8 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਜਦੋਂਕਿ ਨਕਦ ਬਕਾਇਆ ਸਿਰਫ 350 ਕਰੋੜ ਰੁਪਏ ਦਾ ਹੈ।

ਵੋਡਾਫੋਨ-ਆਈਡੀਆ ਨੇ ਆਪਣੇ ਚੌਥੇ ਤਿਮਾਹੀ ਨਤੀਜਿਆਂ ਦੀ ਘੋਸ਼ਣਾ ਦੌਰਾਨ ਕਿਹਾ ਸੀ ਕਿ ਉਸਨੂੰ ਸੁਪਰੀਮ ਕੋਰਟ ਤੋਂ ਰਾਹਤ ਦੀ ਉਮੀਦ ਹੈ। ਇਹ ਉਸਦੇ ਏ.ਜੀ.ਆਰ. ਦੇ ਬਕਾਏ ਲਗਭਗ ਅੱਧੇ ਤੱਕ ਘਟਾ ਦੇਵੇਗਾ। ਕੰਪਨੀ ਦੇ ਆਪਣੇ ਮੁਲਾਂਕਣ ਮੁਤਾਬਕ ਇਸਦਾ 21,533 ਕਰੋੜ ਰੁਪਏ ਦਾ ਏਜੀਆਰ ਬਕਾਇਆ ਹੈ। ਇਸੇ ਤਰ੍ਹਾਂ ਏਅਰਟੈਲ ਅਨੁਸਾਰ ਇਸ 'ਤੇ 13,003 ਕਰੋੜ ਰੁਪਏ ਅਤੇ ਟੀ.ਟੀ.ਸੀ.ਐਲ. 'ਤੇ 2,197 ਕਰੋੜ ਰੁਪਏ ਬਕਾਇਆ ਹਨ, ਪਰ ਦੂਰਸੰਚਾਰ ਵਿਭਾਗ (ਡੀ. ਓ.ਟੀ.) ਅਨੁਸਾਰ ਇਨ੍ਹਾਂ ਕੰਪਨੀਆਂ ਦਾ ਬਹੁਤ ਜ਼ਿਆਦਾ ਬਕਾਇਆ ਖੜ੍ਹਾ ਹੈ।

ਇਹ ਵੀ ਪੜ੍ਹੋ: Income Tax ਵਿਭਾਗ ਦੇ ਨੋਟਿਸ ਖ਼ਿਲਾਫ਼ ਟੈਕਸਦਾਤਿਆਂ ਵੱਲੋਂ ਹਾਈਕੋਰਟ ਦਾ ਰੁਖ਼, ਦਿੱਤੀ ਚੁਣੌਤੀ

ਕਿਹੜੀ ਕੰਪਨੀ 'ਤੇ ਕਿੰਨਾ ਬਕਾਇਆ

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਨ੍ਹਾਂ ਕੰਪਨੀਆਂ ਦੇ ਸੈਲਫ ਅਸੈਸਮੈਂਟ ਨੂੰ ਰੱਦ ਕਰ ਦਿੱਤਾ ਸੀ ਅਤੇ ਵਿਭਾਗ ਦੇ ਕੈਲਕੁਲੇਸ਼ਨ ਨੂੰ ਫਾਈਨਲ ਮੰਨਿਆ ਸੀ । ਇਸ ਦੇ ਮੁਤਾਬਕ ਵੋਡਾਫੋਨ-ਆਈਡਿਆ ਨੂੰ 58,400 ਕਰੋੜ, ਏਅਰਟੈੱਲ ਨੂੰ 43,980 ਕਰੋੜ ਅਤੇ ਟਾਟਾ ਟੈਲੀਸਰਵਿਸਿਜ਼ ਨੂੰ 16798 ਕਰੋੜ ਰੁਪਏ ਦਾ ਏ.ਜੀ.ਆਰ. ਬਕਾਏ ਦਾ ਭੁਗਤਾਨ ਕਰਨਾ ਹੈ। ਇਹ ਬਕਾਇਆ ਸਰਕਾਰੀ ਮੁਲਾਂਕਣ 'ਤੇ ਅਧਾਰਿਤ ਹੈ। ਇਸ ਤੋਂ ਵੋਡਾਫੋਨ ਆਈਡਿਆ 7854 ਕਰੋੜ ਰੁਪਏ , ਏਅਰਟੈੱਲ 18,003 ਕਰੋੜ ਰੁਪਏ ਅਤੇ ਟਾਟਾ ਟੈਲੀ 4,197 ਕਰੋੜ ਰੁਪਏ ਦੇ ਭੁਗਤਾਨ ਕਰ ਚੁੱਕੀ ਹੈ। ਇਨ੍ਹਾਂ ਕੰਪਨੀਆਂ ਨੇ ਬਾਕੀ ਰਾਸ਼ੀ 31 ਮਾਰਚ 2031 ਤੱਕ 10 ਕਿਸ਼ਤਾਂ ਵਿਚ ਚੁਕਾਣੀ ਹੈ। 

ਇਹ ਵੀ ਪੜ੍ਹੋ: 6 ਕਰੋੜ ਮੁਲਾਜ਼ਮਾਂ ਦੇ PF ਖ਼ਾਤੇ 'ਚ ਆਉਣ ਵਾਲਾ ਹੈ ਪੈਸਾ, ਘਰ ਬੈਠੇ ਇੰਝ ਚੈੱਕ ਕਰੋ ਖਾਤਾ

ਕੀ ਹੁੰਦਾ ਹੈ ਏ.ਜੀ.ਆਰ.?

ਐਡਜਸਟਡ ਗਰੋਸ ਰੈਵੀਨਿਊ (ਏ.ਜੀ.ਆਰ.) ਦੂਰਸੰਚਾਰ ਕੰਪਨੀਆਂ ਤੋਂ ਦੂਰਸੰਚਾਰ ਵਿਭਾਗ (ਡੀ.ਓ.ਟੀ.) ਦੁਆਰਾ ਲਈ ਜਾਣ ਵਾੀਲ ਲਾਇਸੈਸਿੰਗ ਅਤੇ ਵਰਤੋਂ ਫੀਸ ਹੈ। ਇਸ ਤੋਂ ਇਲਾਵਾ ਸਪੈਕਟ੍ਰਮ ਵਰਤੋਂ ਚਾਰਜ (3 ਤੋਂ 5 ਪ੍ਰਤੀਸ਼ਤ ਦੇ ਵਿਚਕਾਰ) ਅਤੇ ਲਾਇਸੈਂਸ ਫੀਸ ਵੀ ਸ਼ਾਮਲ ਹੈ ਜਿਹੜਾ ਕੁੱਲ ਲਾਭ ਦਾ 8 ਪ੍ਰਤੀਸ਼ਤ ਬਣਦਾ ਹੈ ਇਸ ਨੂੰ ਵੀ ਏਜੀਆਰ ਦਾ ਹਿੱਸਾ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: ‘ਐਲਨ ਮਸਕ ਦੇ ਬਿਆਨ ਨਾਲ ਬਿਟਕੁਆਈਨ, ਈਥਰ, ਡਾਗਕੁਆਈਨ ਦੇ ਰੇਟ ਉਛਲੇ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News