Twitter ਦੇ ਪੁਰਾਣੇ ਅਤੇ ਮੌਜੂਦਾ ਮੁਲਾਜ਼ਮਾਂ ਨੂੰ ਝਟਕਾ, Elon Musk ਨੇ ਰੋਕੀ ਪੇਮੈਂਟ

11/25/2022 12:19:01 PM

ਸੈਨਫ੍ਰਾਸਿਸਕੋ - ਟਵਿੱਟਰ ਨੂੰ ਖ਼ਰੀਦਣ ਦੇ ਕਰੀਬ ਤਿੰਨ ਹਫਤਿਆਂ ਬਾਅਦ ਏਲਨ ਮਸਕ ਨੇ ਆਪਣੇ ਪੁਰਾਣੇ ਅਤੇ ਮੌਜੂਦਾ ਮੁਲਾਜ਼ਮਾਂ ਨੂੰ ਝਟਕਾ ਦਿੱਤਾ ਹੈ। ਹੁਣ ਮਸਕ ਨੇ ਪੁਰਾਣੇ ਅਤੇ ਮੌਜੂਦਾ ਮੁਲਾਜ਼ਮਾਂ ਦੇ ਪੁਰਾਣੇ ਟ੍ਰੈਵਲ ਬਿੱਲ ਸਮੇਤ ਹੋਰ ਬਿੱਲਾਂ ਦਾ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਖ਼ਰਚ ਘਟਾਉਣ ਦੇ ਨਾਂ 'ਤੇ ਮਸਕ ਨੇ ਇਹ ਫ਼ੈਸਲਾ ਸੁਣਾਇਆ ਹੈ। 

ਇਹ ਵੀ ਪੜ੍ਹੋ : ਨਵੇਂ ਰੂਪ 'ਚ ਨਜ਼ਰ ਆਉਣਗੇ Air India ਦੇ ਕਰੂ ਮੈਂਬਰਸ, ਕੰਪਨੀ ਨੇ ਜਾਰੀ ਕੀਤੀਆਂ ਗਾਈਡਲਾਈਨਸ

ਮਸਕ ਅਤੇ ਉਨ੍ਹਾਂ ਦੇ ਵਿੱਤੀ ਸਲਾਹਕਾਰ ਟਵਿੱਟਰ ਦੇ ਹਰ ਤਰ੍ਹਾਂ ਦੇ ਖ਼ਰਚੇ ਦੀ ਡੂੰਘੀ ਜਾਂਚ-ਪੜਤਾਲ ਕਰ ਰਹੇ ਹਨ। ਪੁਰਾਣੇ ਬਿੱਲਾਂ ਦੇ ਭੁਗਤਾਨ ਤੋਂ ਇਨਕਾਰ ਕੀਤੇ ਜਾਣ ਦੇ ਬਾਅਦ ਟਵਿੱਟਰ ਦੇ ਕੁਝ ਵੈਂਡਰਸ ਸਖ਼ਤ ਹੋ ਗਏ ਹਨ ਕਿਉਂਕਿ ਭੁਗਤਾਨ ਰੁਕ ਜਾਣ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਭੁਗਤਨਾ ਪੈ ਸਕਦਾ ਹੈ। 

ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਮੁਲਾਜ਼ਮਾਂ ਨਾਲ ਪਹਿਲੀ ਬੈਠਕ ਵਿਚ ਮਸਕ ਨੇ ਕਿਹਾ ਸੀ ਕਿ ਉਹ ਟਵਿੱਟਰ ਦੇ ਦੀਵਾਲੀਆ ਹੋਣ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕਰ ਸਕਦੇ।  ਇਸ ਦੇ ਨਾਲ ਹੀ ਮਸਕ ਨੇ ਕਿਹਾ ਸੀ ਕਿ ਕੰਪਨੀ ਨੂੰ ਬਚਾਉਣ ਲਈ ਖ਼ਰਚਿਆਂ ਵਿਚ ਕਟੌਤੀ ਕਰਨਾ ਜ਼ਰੂਰੀ ਹੋ ਗਿਆ ਹੈ। ਮਸਕ ਦੇ ਇਸ ਐਲਾਨ ਤੋਂ ਬਾਅਦ ਹੀ ਟਵਿੱਟਰ ਦੇ ਦੁਨੀਆ ਭਰ ਵਿਚ ਆਫ਼ਿਸ ਸਪੇਸ ਦੇ ਖਰਚੇ ਅਤੇ ਸੰਭਾਵੀ ਰੂਪ ਨਾਲ ਲਾਗਤ ਵਿਚ ਕਟੌਤੀ ਲਈ ਜਾਇਦਾਦ ਦੀ ਜਾਂਚ-ਪੜਤਾਲ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ : Air India ਨੇ ਸੇਵਾਵਾਂ 'ਚ ਕੀਤੇ ਬਦਲਾਅ, ਹੁਣ ਨਵੀਆਂ ਵਿਦੇਸ਼ੀ ਉਡਾਣਾਂ ਸਮੇਤ ਮਿਲਣਗੀਆਂ ਕਈ ਹੋਰ ਸਹੂਲਤਾਂ

ਬਹੁਤ ਸਾਰੇ ਬਿੱਲ ਸਾਬਕਾ ਪ੍ਰਬੰਧਨ ਦੇ ਸਮੇਂ ਦੇ

ਟਵਿੱਟਰ ਦੇ ਮੁਲਾਜ਼ਮਾਂ ਨੇ ਕਿਹਾ ਕਿ ਮਸਕ ਨੇ ਜਿਹੜੇ ਬਿੱਲਾਂ ਦਾ ਭੁਗਤਾਨ ਕਰਨ ਤੋਂ ਇਨਕਾਰ ਕੀਤਾ ਹੈ ਉਹ ਸਾਬਕਾ ਪ੍ਰਬੰਧਨ ਦੇ ਸਮੇਂ ਦੇ ਹਨ। ਇਸ ਲਈ ਕੰਪਨੀ ਨੂੰ ਇਸ ਦਾ ਭੁਗਤਾਨ ਕਰਨਾ ਚਾਹੀਦਾ ਹੈ। ਦੂਜੇ ਪਾਸੇ ਮਸਕ ਨੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਹੈ ਕਿ ਇਨ੍ਹਾਂ ਸੇਵਾਵਾਂ ਨੂੰ ਕੰਪਨੀ ਦੇ ਸਾਬਕਾ ਪ੍ਰਬੰਧਨ ਨੇ ਰਜਿਸਟਰ ਕੀਤਾ ਸੀ ਨਾ ਕਿ ਉਨ੍ਹਾਂ ਦੇ ਪ੍ਰਬੰਧਨ ਨੇ। ਇਸ ਲਈ ਮੌਜੂਦਾ ਪ੍ਰਬੰਧਨ ਲਈ ਇਨ੍ਹਾਂ ਬਿੱਲਾਂ ਦਾ ਭੁਗਤਾਨ ਕਰਨਾ ਲਾਜ਼ਮੀ ਨਹੀਂ ਹੈ।

ਇਹ ਵੀ ਪੜ੍ਹੋ : '8 ਡਾਲਰ 'ਚ Blue Tick' ਯੋਜਨਾ 'ਤੇ Elon Musk ਨੇ ਲਗਾਈ ਰੋਕ, ਦੱਸੀ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News