ਹਵਾਈ ਯਾਤਰੀਆਂ ਨੂੰ ਝਟਕਾ, ਹਰ ਮਹੀਨੇ 600 ਰੁਪਏ ਤੱਕ ਵਧਣਗੇ ਟਿਕਟਾਂ ਦੇ ਰੇਟ!
Saturday, Jun 18, 2022 - 10:54 PM (IST)
ਨਵੀਂ ਦਿੱਲੀ (ਇੰਟ.)–ਹਵਾਈ ਯਾਤਰੀਆਂ ਲਈ ਇਹ ਬੁਰੀ ਖਬਰ ਹੈ। ਪਹਿਲਾਂ ਹੀ ਅਸਮਾਨ ’ਤੇ ਪਹੁੰਚ ਚੁੱਕੇ ਹਵਾਈ ਟਿਕਟਾਂ ਦੇ ਰੇਟ ਹਾਲੇ ਹੋਰ ਉਡਾਣ ਭਰਨਗੇ। ਘਰੇਲੂ ਏਅਰਲਾਈਨਜ਼ ਦੇ ਅਧਿਕਾਰੀਆਂ ਨੇ ਏ. ਟੀ. ਐੱਫ. ਦੀਆਂ ਵਧਦੀਆਂ ਕੀਮਤਾਂ ਕਾਰਨ ਟਿਕਟਾਂ ਦੇ ਰੇਟ ਹੋਰ ਵਧਾਉਣ ਦੀ ਗੱਲ ਕਹੀ ਹੈ।
ਏਅਰਲਾਈਨਜ਼ ਅਧਿਕਾਰੀਆਂ ਨੇ ਦੱਸਿਆ ਕਿ ਜੇ ਏਵੀਏਸ਼ਨ ਟਰਬਾਈਨ ਫਿਊਲ (ਏ. ਟੀ. ਐੱਫ.) ਦੀਆਂ ਕੀਮਤਾਂ ’ਚ ਇੰਝ ਹੀ ਵਾਧਾ ਹੁੰਦਾ ਰਿਹਾ ਤਾਂ ਹਵਾਈ ਟਿਕਟਾਂ ਦੇ ਰੇਟ ਵੀ ਹਰ ਮਹੀਨੇ 2-4 ਫੀਸਦੀ ਵਧਾਉਣੇ ਪੈਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਇਕ ਦਮ ਟਿਕਟਾਂ ਦੇ ਰੇਟ ਨਹੀਂ ਵਧਾ ਸਕਦੇ ਪਰ ਜੈੱਟ ਫਿਊਲ ਦੇ ਰੇਟ ਇੰਝ ਹੀ ਵਧਦੇ ਰਹੇ ਤਾਂ ਹਰ ਮਹੀਨੇ ਟਿਕਟਾਂ ਦੇ ਮੁੱਲ ’ਚ 300-600 ਰੁਪਏ ਦਾ ਵਾਧਾ ਹੁੰਦਾ ਰਹੇਗਾ।
ਇਹ ਵੀ ਪੜ੍ਹੋ : ਈਂਧਨ ਸੰਕਟ ਵਿਚਾਲੇ ਸ਼੍ਰੀਲੰਕਾ ਸਰਕਾਰ ਨੇ ਸੋਮਵਾਰ ਤੋਂ ਦਫ਼ਤਰ ਤੇ ਸਕੂਲ ਕੀਤੇ ਬੰਦ
ਪਹਿਲਾਂ ਹੀ 30 ਫੀਸਦੀ ਤੱਕ ਮਹਿੰਗੀਆਂ ਹੋ ਚੁੱਕੀਆਂ ਹਨ ਟਿਕਟਾਂ
ਸਸਤੀ ਜਹਾਜ਼ ਸੇਵਾ ਮੁਹੱਈਆ ਕਰਵਾਉਣ ਵਾਲੀ ਕੰਪਨੀ ਗੋਫਸਟ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਘਰੇਲੂ ਹਵਾਈ ਟਿਕਟਾਂ ਦੇ ਰੇਟ ਪਿਛਲੇ ਸਾਲ ਦੇ ਮੁਕਾਬਲੇ ਪਹਿਲਾਂ ਹੀ 30 ਫੀਸਦੀ ਵਧ ਚੁੱਕੇ ਹਨ। ਜਿਵੇਂ-ਜਿਵੇਂ ਜੈੱਟ ਫਿਊਲ ਦੇ ਰੇਟ ਵਧਣਗੇ, ਇਸ ਦੀਆਂ ਕੀਮਤਾਂ ’ਚ ਵੀ ਉਛਾਲ ਆਉਂਦਾ ਜਾਵੇਗਾ। ਸਾਡੇ ਜਹਾਜ਼ ਸੰਚਾਲਨ ਦੀ ਕੁੱਲ ਲਾਗਤ ’ਚ ਇਕੱਲੇ ਈਂਧਨ ਦੀ ਹਿੱਸੇਦਾਰੀ 40 ਫੀਸਦੀ ਹੁੰਦੀ ਹੈ। ਲਿਹਾਜਾ ਨਾ ਚਾਹੁੰਦੇ ਹੋਏ ਵੀ ਸਾਨੂੰ ਏ. ਟੀ. ਐੱਫ. ਦੇ ਰੇਟ ਵਧਣ ’ਤੇ ਟਿਕਟ ਦਾ ਮੁੱਲ ਵੀ ਵਧਾਉਣਾ ਪੈਂਦਾ ਹੈ।
ਇਹ ਵੀ ਪੜ੍ਹੋ : ਏਅਰ ਇੰਡੀਆ 10 ਲੱਖ ਦੇ ਜੁਰਮਾਨੇ ਤੋਂ ਬਾਅਦ ਹੋਈ ਅਲਰਟ, ਯਾਤਰੀਆਂ ਦੀ ਸਹੂਲਤ ਲਈ ਬਣਾਈ ਖਾਸ ਯੋਜਨਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ