3 ਮਹੀਨੇ ''ਚ 5 ਕਰੋੜ ਜਿਓਫੋਨ ਵੇਚੇਗੀ ਕੰਪਨੀ, ਅਕਤੂਬਰ ਤੋਂ ਸ਼ੁਰੂ ਹੋ ਸਕਦੀ ਹੈ ਸ਼ਿਪਿੰਗ

Tuesday, Aug 01, 2017 - 01:20 AM (IST)

3 ਮਹੀਨੇ ''ਚ 5 ਕਰੋੜ ਜਿਓਫੋਨ ਵੇਚੇਗੀ ਕੰਪਨੀ, ਅਕਤੂਬਰ ਤੋਂ ਸ਼ੁਰੂ ਹੋ ਸਕਦੀ ਹੈ ਸ਼ਿਪਿੰਗ

ਜਲੰਧਰ— ਰਿਲਾਇੰਸ ਜਿਓ ਨੇ ਜਿੱਥੇ ਟੈਲੀਕਾਮ ਸੈਕਟਰ 'ਚ ਫ੍ਰੀ ਪਲਾਨਸ ਦੇ ਕੇ ਹਲਚਲ ਮਚਾ ਦਿੱਤੀ ਸੀ, ਉੱਥੇ ਜਿਓਫੋਨ ਲਾਂਚ ਕਰ ਮੋਬਾਇਲ ਬਾਜ਼ਾਰ 'ਚ ਵੀ ਕੰਪਨੀ ਨੇ ਹਜ਼ਕੰਪ ਮਚਾ ਦਿੱਤਾ ਹੈ। ਜਿਓ ਨੇ ਇਸ ਫੋਨ ਲਈ ਇੰਟੈਕਸ ਅਤੇ ਕੁਝ ਚਾਈਨੀਜ਼ ਸਮਾਟਰਫੋਨ ਨਿਰਮਾਤਾ ਕੰਪਨੀਆਂ ਨਾਲ ਕਰਾਰ ਕੀਤਾ ਹੈ। ਇਸ ਨੂੰ ਲੈ ਕੇ ਇਕ ਰਿਪੋਰਟ ਸਾਹਮਣੇ ਆਈ ਹੈ। ਇਸ ਦੇ ਮੁਤਾਬਕ, ਜਿਓ ਸ਼ੁਰੂਆਤੀ ਤਿੰਨ ਮਹੀਨੇ 'ਚ 5 ਕਰੋੜ ਹੈਂਡਸੈੱਟ ਬਾਜ਼ਾਰ 'ਚ ਲਿਆ ਸਕਦੀ ਹੈ। ਤੁਹਾਨੂੰ ਦਸ ਦਇਏ ਕਿ ਇਨ੍ਹਾਂ ਚੋਂ ਕੁਝ ਸਮਾਰਟਫੋਨਜ਼ ਦੀ ਸ਼ਿਪਿੰਗ ਭਾਰਤ 'ਚ ਹੋ ਚੁੱਕੀ ਹੈ ਅਤੇ ਨਾਲ ਹੀ ਇਨ੍ਹਾਂ ਨੂੰ ਸਟੋਰਸ 'ਚ ਡਲੀਵਰ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਅਕਤੂਬਰ ਦੇ ਪਹਿਲੇ ਹਫਤੇ 'ਚ ਜਿਓਫੋਨ ਦੀ ਸ਼ਿਪਿੰਗ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕੰਪਨੀ ਨੇ ਇਕ ਆਫਰ ਲਾਂਚ ਕਰਨ ਦੀ ਵੀ ਤਿਆਰੀ ਕੀਤੀ ਹੈ। ਇਹ ਫੋਨ ਉਸ ਵੇਲੇ ਲਾਂਚ ਕੀਤਾ ਜਾਵੇਗਾ ਜਦ ਕੰਪਨੀ ਆਪਣੇ ਟਾਰਗੇਟ ਨੂੰ ਪੂਰਾ ਕਰਨ 'ਚ ਕਾਮਯਾਬ ਨਹੀਂ ਹੋਵੇਗੀ। ਕੰਪਨੀ ਨੇ ਫਿਲਹਾਲ ਇਸ ਦਾ ਸਿੰਗਲ ਸਿਮ ਮਾਡਲ ਹੀ ਪੇਸ਼ ਕੀਤਾ ਹੈ, ਪਰ ਜਲਦੀ ਹੀ ਇਸ ਦਾ ਡਿਉਲ ਸਿਮ ਵੇਰੀਅੰਟ ਵੀ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਿਮ 'ਚ ਕੇਵਲ ਜਿਓ ਸਿਮ ਸਪੋਰਟ ਕਰੇਗੀ। ਉੱਥੇ, ਦੂਜੀ ਸਿਮ 'ਚ ਕਿਸੇ ਵੀ ਕੰਪਨੀ ਦਾ ਸਿਮ ਇਸਤੇਮਾਲ ਕੀਤਾ ਜਾ ਸਕੇਗਾ। 
ਇਸ ਫੋਨ ਨੂੰ ਪੂਰੀ ਤਰ੍ਹਾਂ ਨਾਲ ਮੇਡ ਇਨ ਇੰਡੀਆ ਦੱਸਿਆ ਗਿਆ ਹੈ। ਇਸ ਫੋਨ ਨੂੰ ਫ੍ਰੀ 'ਚ ਲਾਂਚ ਕੀਤਾ ਜਾਵੇਗਾ। ਹਾਲਾਂਕਿ, ਇ ਦੇ ਲਈ ਗਾਹਕਾਂ ਨੂੰ 1,500 ਰੁਪਏ ਦੀ ਸਕਿਓਰਟੀ ਦੇਣੀ ਹੋਵੇਗੀ ਜੋ 3 ਸਾਲ ਬਾਅਦ ਯੂਜ਼ਰਸ ਨੂੰ ਵਾਪਸ ਦੇ ਦਿੱਤੀ ਜਾਵੇਗੀ। ਇਸ ਫੋਨ ਨੂੰ 24 ਅਗਸਤ ਤੋਂ ਪ੍ਰੀ-ਆਡਰ ਕੀਤਾ ਜਾ ਸਕਦਾ ਹੈ। ਇਸ ਦੇ ਲਈ ਯੂਜ਼ਰਸ ਨੂੰ ਜਿਓ ਰਿਟੇਲਰ ਕੋਲ ਜਾਣਾ ਹੋਵੇਗਾ। ਇਸ ਤੋਂ ਬਾਅਦ ਸਤੰਬਰ ਤੋਂ ਫੋਨ ਮਿਲਣੇ ਸ਼ੁਰੂ ਹੋ ਜਾਣਗੇ।


Related News