Tesla ਦੇ ਮਾਲਕ Elon Musk ਨੇ ਵੇਚੇ ਸ਼ੇਅਰ, ਜਾਣੋ ਕਿੰਨੀ ਮਿਲੀ ਰਕਮ
Thursday, Nov 11, 2021 - 03:56 PM (IST)
ਮੁੰਬਈ - ਟੇਸਲਾ ਕਾਰ ਦੇ ਮਾਲਕ ਏਲਨ ਮਸਕ ਨੇ ਆਪਣੀ ਨਿੱਜੀ ਸਮਰੱਥਾ(ਪਰਸਨਲ ਕਪੈਸਿਟੀ) ਦੇ 9.34 ਲੱਖ ਸ਼ੇਅਰ ਵੇਚ ਦਿੱਤੇ ਹਨ। ਇਸ ਵਿਕਰੀ ਤੋਂ ਮਸਕ ਨੂੰ 1.1 ਅਰਬ ਡਾਲਰ ਦੀ ਰਕਮ ਮਿਲੀ ਹੈ। ਬੁੱਧਵਾਰ ਨੂੰ ਕੰਪਨੀ ਦਾ ਸਟਾਕ 1,067 ਡਾਲਰ 'ਤੇ ਬੰਦ ਹੋਇਆ ਸੀ।
ਮਸਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਮੰਗੀ ਸੀ ਸਲਾਹ
ਏਲਨ ਮਸਕ ਨੇ ਪਿਛਲੇ ਹਫਤੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਪੁੱਛਿਆ ਸੀ ਕਿ ਕੀ ਉਨ੍ਹਾਂ ਨੂੰ ਆਪਣੇ ਸ਼ੇਅਰ ਵੇਚਣੇ ਚਾਹੀਦੇ ਹਨ ਜਾਂ ਨਹੀਂ। ਇਸ ਤੋਂ ਬਾਅਦ ਪਿਛਲੇ ਦੋ ਦਿਨਾਂ 'ਚ ਉਸ ਦੀ ਕੰਪਨੀ ਦੇ ਸ਼ੇਅਰਾਂ 'ਚ ਜ਼ਬਰਦਸਤ ਵਿਕਰੀ ਦੇਖਣ ਨੂੰ ਮਿਲੀ। ਇਸ ਕਾਰਨ ਮਸਕ ਦੀ ਦੌਲਤ ਵਿੱਚ 50 ਬਿਲੀਅਨ ਡਾਲਰ ਦੀ ਕਮੀ ਆਈ ਹੈ। ਉਸਦੀ ਦੌਲਤ 315 ਅਰਬ ਡਾਲਰ ਤੋਂ ਘਟ ਕੇ 265 ਅਰਬ ਡਾਲਰ ਰਹਿ ਗਈ। ਹਾਲਾਂਕਿ ਬੁੱਧਵਾਰ ਨੂੰ ਸ਼ੇਅਰਾਂ 'ਚ ਮਾਮੂਲੀ ਸੁਧਾਰ ਦੇਖਣ ਨੂੰ ਮਿਲਿਆ। ਸਟਾਕ 2.6% ਦੇ ਵਾਧੇ ਦੇ ਨਾਲ ਬੰਦ ਹੋਇਆ। ਟੇਸਲਾ ਦਾ ਸਟਾਕ ਇਸ ਸਾਲ 50% ਤੋਂ ਵੱਧ ਵਧਿਆ ਹੈ।
ਇਹ ਵੀ ਪੜ੍ਹੋ : Nykaa ਦੀ ਸੰਸਥਾਪਕ ਫਾਲਗੁਨੀ ਨਾਇਰ ਬਣੀ ਭਾਰਤ ਦੀ ਸਭ ਤੋਂ ਅਮੀਰ Self-made ਮਹਿਲਾ ਅਰਬਪਤੀ
9.34 ਲੱਖ ਸ਼ੇਅਰਾਂ ਦੀ ਹੋਈ ਵਿਕਰੀ
ਸੋਸ਼ਲ ਮੀਡੀਆ 'ਤੇ ਕੀਤੇ ਵਾਅਦੇ ਮੁਤਾਬਕ, ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੇਸਲਾ ਦੇ ਮਾਲਕ ਨੇ ਕੱਲ੍ਹ 9.34 ਲੱਖ ਸ਼ੇਅਰ ਵੇਚ ਦਿੱਤੇ। ਸ਼ੇਅਰਾਂ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਦੀ ਵਰਤੋਂ ਟੈਕਸ ਦੇ ਭੁਗਤਾਨ ਲਈ ਕੀਤੀ ਜਾਵੇਗੀ। ਯੂ.ਐਸ. ਰੈਗੂਲੇਟਰ ਕੋਲ ਇੱਕ ਫਾਈਲਿੰਗ ਵਿੱਚ, ਟੇਸਲਾ ਨੇ ਕਿਹਾ ਕਿ ਸ਼ੇਅਰਾਂ ਦੀ ਵਿਕਰੀ ਸਤੰਬਰ ਵਿੱਚ ਮਸਕ ਨੂੰ ਦਿੱਤੇ ਗਏ ਸਟਾਕ ਵਿਕਲਪਾਂ ਵਿੱਚੋਂ ਹੋਈ ਹੈ।
ਇਹ ਵੀ ਪੜ੍ਹੋ : Spicejet ਦੇ ਯਾਤਰੀ ਹੁਣ ਕਿਸ਼ਤਾਂ 'ਚ ਕਰ ਸਕਣਗੇ ਟਿਕਟਾਂ ਦਾ ਭੁਗਤਾਨ, ਜਾਣੋ ਕੀ ਹੈ ਸਕੀਮ
ਮਸਕ ਨੂੰ 2012 ਵਿੱਚ ਮਿਲਿਆ ਸੀ ਸਟਾਕ ਵਿਕਲਪ
ਮਸਕ ਨੂੰ 2012 ਵਿੱਚ ਮਿਲਿਆ ਸਟਾਕ ਵਿਕਲਪ ਅਗਲੇ ਸਾਲ ਅਗਸਤ ਵਿੱਚ ਖਤਮ ਹੋ ਜਾਵੇਗਾ। ਮਸਕ ਨੇ 2016 ਤੋਂ ਬਾਅਦ ਪਹਿਲੀ ਵਾਰ ਆਪਣੇ ਸ਼ੇਅਰ ਵੇਚੇ ਹਨ। 2016 ਵਿੱਚ, ਉਸ ਨੇ 5.9 ਕਰੋੜ ਡਾਲਰ ਦਾ ਟੈਕਸ ਅਦਾ ਕਰਨਾ ਪਿਆ।
ਇਹ ਵੀ ਪੜ੍ਹੋ : ਬਦਲ ਰਹੇ ਹਨ ਪੈਕੇਜਿੰਗ ਦੇ ਨਿਯਮ, 1 ਅਪ੍ਰੈਲ ਤੋਂ ਹੋਣ ਵਾਲੀ ਹੈ ਇਹ ਵਿਵਸਥਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।