ਸਟੀਲ ਕੰਪਨੀਆਂ ਦੇ ਸ਼ੇਅਰਾਂ 'ਚ ਆਈ ਵੱਡੀ ਗਿਰਾਵਟ , ਇਸ ਫੈਸਲੇ ਕਾਰਨ ਹੋਏ ਧੜਾਮ

Monday, May 23, 2022 - 03:11 PM (IST)

ਸਟੀਲ ਕੰਪਨੀਆਂ ਦੇ ਸ਼ੇਅਰਾਂ 'ਚ ਆਈ ਵੱਡੀ ਗਿਰਾਵਟ , ਇਸ ਫੈਸਲੇ ਕਾਰਨ ਹੋਏ ਧੜਾਮ

ਮੁੰਬਈ - ਸੋਮਵਾਰ ਨੂੰ ਸਟੀਲ ਕੰਪਨੀਆਂ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਬੰਬਈ ਸਟਾਕ ਐਕਸਚੇਂਜ (ਬੀਐਸਈ) 'ਤੇ ਟਾਟਾ ਸਟੀਲ, ਸਟੀਲ ਅਥਾਰਟੀ ਆਫ਼ ਇੰਡੀਆ (ਸੇਲ), ਗੋਦਾਵਰੀ ਪਾਵਰ ਅਤੇ ਇਸਪਾਤ ਲਿਮਿਟੇਡ ਅਤੇ ਜੇਐਸਡਬਲਯੂ ਸਟੀਲ ਦੇ ਸ਼ੇਅਰ 20 ਪ੍ਰਤੀਸ਼ਤ ਤੱਕ ਡਿੱਗ ਗਏ। ਸਰਕਾਰ ਵੱਲੋਂ ਕੱਚੇ ਲੋਹੇ ਅਤੇ ਪੈਲੇਟਸ ਵਰਗੇ ਕੁਝ ਜ਼ਰੂਰੀ ਸਟੀਲ ਬਣਾਉਣ ਵਾਲੇ ਕੱਚੇ ਮਾਲ 'ਤੇ ਨਿਰਯਾਤ ਡਿਊਟੀ ਲਗਾਉਣ ਅਤੇ ਪੀਸੀਆਈ, ਮੇਟ ਕੋਲ ਅਤੇ ਕੋਕਿੰਗ ਕੋਲਾ ਵਰਗੇ ਕੁਝ ਕੱਚੇ ਮਾਲ 'ਤੇ ਦਰਾਮਦ ਡਿਊਟੀ ਘਟਾਉਣ ਦਾ ਸਿੱਧਾ ਅਸਰ ਸਟੀਲ ਕੰਪਨੀਆਂ ਦੇ ਸ਼ੇਅਰਾਂ 'ਤੇ ਪਿਆ ਹੈ।

ਇਹ ਵੀ ਪੜ੍ਹੋ : LPG ਸਿਲੰਡਰ 'ਤੇ ਮਿਲੇਗੀ 200 ਰੁਪਏ ਸਬਸਿਡੀ, ਜਾਣੋ ਕਿਹੜੇ ਲੋਕਾਂ ਨੂੰ ਮਿਲੇਗਾ ਇਸ ਯੋਜਨਾ ਦਾ ਲਾਭ

ਟਾਟਾ ਸਟੀਲ ਦੇ ਸ਼ੇਅਰਾਂ ਨੇ 52-ਹਫ਼ਤੇ ਦੇ ਹੇਠਲੇ ਪੱਧਰ 'ਤੇ 

ਮੁੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) 'ਤੇ ਟਾਟਾ ਸਟੀਲ ਦੇ ਸ਼ੇਅਰ ਇਸ ਸਮੇਂ 11.81 ਫੀਸਦੀ ਡਿੱਗ ਕੇ 1031.95 ਰੁਪਏ ਦੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। ਕੰਪਨੀ ਦੇ ਸ਼ੇਅਰਾਂ ਨੇ ਸੋਮਵਾਰ ਨੂੰ 52 ਹਫਤਿਆਂ ਦਾ ਨਵਾਂ ਨੀਵਾਂ ਪੱਧਰ ਬਣਾਇਆ ਅਤੇ ਸ਼ੇਅਰ 1,003.15 ਰੁਪਏ ਦੇ ਪੱਧਰ ਨੂੰ ਛੂਹ ਗਏ। JSW ਸਟੀਲ ਦੇ ਸ਼ੇਅਰ 12.82 ਫੀਸਦੀ ਦੀ ਗਿਰਾਵਟ ਨਾਲ 550.10 ਰੁਪਏ 'ਤੇ ਕਾਰੋਬਾਰ ਕਰ ਰਹੇ ਹਨ। ਕੰਪਨੀ ਦੇ ਸ਼ੇਅਰ ਵੀ 548.20 ਰੁਪਏ ਦੇ 52 ਹਫਤੇ ਦੇ ਹੇਠਲੇ ਪੱਧਰ ਨੂੰ ਛੂਹ ਗਏ।

ਗੋਦਾਵਰੀ ਪਾਵਰ ਅਤੇ ਇਸਪਾਤ ਦੇ ਸ਼ੇਅਰਾਂ 'ਚ 20 ਫੀਸਦੀ ਦੀ ਗਿਰਾਵਟ

ਸੋਮਵਾਰ ਨੂੰ ਬੰਬੇ ਸਟਾਕ ਐਕਸਚੇਂਜ (ਬੀ.ਐੱਸ.ਈ.) 'ਤੇ ਗੋਦਾਵਰੀ ਪਾਵਰ ਅਤੇ ਇਸਪਾਤ ਲਿਮਟਿਡ ਦੇ ਸ਼ੇਅਰ 20 ਫੀਸਦੀ ਡਿੱਗ ਕੇ 311.70 ਰੁਪਏ 'ਤੇ ਆ ਗਏ। ਉਸੇ ਸਮੇਂ, ਸਰਕਾਰੀ ਮਾਲਕੀ ਵਾਲੀ ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ (ਸੇਲ) ਦੇ ਸ਼ੇਅਰ ਬੀਐਸਈ 'ਤੇ 10.25 ਫੀਸਦੀ ਦੀ ਗਿਰਾਵਟ ਨਾਲ 74.50 ਰੁਪਏ 'ਤੇ ਕਾਰੋਬਾਰ ਕਰ ਰਹੇ ਹਨ। ਇਸ ਦੇ ਨਾਲ ਹੀ ਜਿੰਦਲ ਸਟੀਲ ਐਂਡ ਪਾਵਰ ਦੇ ਸ਼ੇਅਰ ਬੀਐੱਸਈ 'ਤੇ 17 ਫੀਸਦੀ ਦੀ ਗਿਰਾਵਟ ਨਾਲ 397.45 ਰੁਪਏ ਦੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ।

ਇਹ ਵੀ ਪੜ੍ਹੋ : PNB ਨੇ ATM ਟ੍ਰਾਂਜੈਕਸ਼ਨ ਫੀਸ ਤੋਂ ਕਮਾਏ 645 ਕਰੋੜ ਰੁਪਏ , ਇਨ੍ਹਾਂ ਖ਼ਾਤਾਧਾਰਕਾਂ ਤੋਂ ਵੀ ਕੀਤੀ ਬੰਪਰ ਕਮਾਈ

NMDC ਦਾ ਸਟਾਕ 10 ਫੀਸਦੀ ਹੇਠਾਂ ਕਾਰੋਬਾਰ ਕਰ ਰਿਹਾ ਸੀ। ਇਹ ਅਗਸਤ 2020 ਤੋਂ ਬਾਅਦ ਇਸ ਸ਼ੇਅਰ ਵਿਚ ਸਭ ਤੋਂ ਵੱਡੀ ਗਿਰਾਵਟ ਹੈ। ਵੇਦਾਂਤਾ ਦਾ ਸ਼ੇਅਰ 6 ਫ਼ੀਸਦੀ ਜਦੋਂਕਿ ਹਿੰਡਾਲਕੋ ਇੰਡਸਟਰੀਜ਼ ਦਾ ਸ਼ੇਅਰ 5 ਫ਼ੀਸਦੀ ਟੁੱਟ ਗਿਆ। BSE Metal Index ਲਗਭਗ 8 ਫ਼ੀਸਦੀ ਹੇਠਾਂ ਆ ਗਿਆ। ਇਹ ਬੀਤੇ 2 ਸਾਲਾਂ ਵਿਚ ਸਭ ਤੋਂ ਵੱਡੀ ਗਿਰਾਵਟ ਹੈ।

ICICI ਸਕਿਓਰਿਟੀਜ਼ ਨੇ ਨਿਵੇਸ਼ਕਾਂ ਨੂੰ ਕਿਹਾ, “ਅਸੀਂ ਨਿਰਯਾਤ ਡਿਊਟੀ ਨੂੰ ਸਟੀਲ ਸੈਕਟਰ ਲਈ ਬਹੁਤ ਨਕਾਰਾਤਮਕ ਵਿਕਾਸ ਵਜੋਂ ਦੇਖਦੇ ਹਾਂ। ਇਸ ਨਾਲ ਇਸ ਸੈਕਟਰ ਦੀਆਂ ਕੰਪਨੀਆਂ ਦੀ ਰੇਟਿੰਗ ਘੱਟ ਜਾਵੇਗੀ। ਅਸੀਂ ਸਟੀਲ/ਸਟੇਨਲੈੱਸ ਸਟਾਕਾਂ ਨੂੰ ਡਾਊਨਗ੍ਰੇਡ ਕੀਤਾ ਹੈ।

ਸਰਕਾਰ ਨੇ ਸ਼ਨੀਵਾਰ ਨੂੰ ਸਾਰੇ ਗ੍ਰੇਡਾਂ ਦੇ ਕੱਚੇ ਲੋਹੇ 'ਤੇ ਨਿਰਯਾਤ ਡਿਊਟੀ 30 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰ ਦਿੱਤੀ ਹੈ। ਇਸ ਤੋਂ ਇਲਾਵਾ, ਸਰਕਾਰ ਨੇ ਹਾਟ ਰੋਲਡ ਅਤੇ ਕੋਲਡ ਰੋਲਡ ਸਟੀਲ ਉਤਪਾਦਾਂ 'ਤੇ 15 ਪ੍ਰਤੀਸ਼ਤ ਦੀ ਨਿਰਯਾਤ ਡਿਊਟੀ ਲਗਾਈ ਹੈ, ਪਹਿਲਾਂ ਇਹ ਜ਼ੀਰੋ ਸੀ। ਇਸ ਦੇ ਨਾਲ ਹੀ, ਸਰਕਾਰ ਨੇ ਪੀ.ਸੀ.ਆਈ., ਮੈਟ ਕੋਲ ਅਤੇ ਕੋਕਿੰਗ ਕੋਲ ਵਰਗੇ ਕੱਚੇ ਮਾਲ ਉੱਤੇ ਆਯਾਤ ਡਿਊਟੀ ਘਟਾ ਦਿੱਤੀ ਹੈ। 

ਇਹ ਵੀ ਪੜ੍ਹੋ : ਚੀਨ ਛੱਡ ਕੇ ਭਾਰਤ ਆਉਣ ਦੀ ਤਿਆਰੀ 'ਚ Apple, ਵਧਾਏਗਾ ਆਪਣਾ ਉਤਪਾਦਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News