ਚਾਲੂ ਵਿੱਤੀ ਸਾਲ ’ਚ ਹੁਣ ਤੱਕ ਛੋਟੀਆਂ ਕੰਪਨੀਆਂ ਦੇ ਸ਼ੇਅਰਾਂ ਨੇ ਦਿੱਤਾ ‘ਵੱਡਾ ਰਿਟਰਨ’

Monday, Nov 01, 2021 - 12:49 PM (IST)

ਚਾਲੂ ਵਿੱਤੀ ਸਾਲ ’ਚ ਹੁਣ ਤੱਕ ਛੋਟੀਆਂ ਕੰਪਨੀਆਂ ਦੇ ਸ਼ੇਅਰਾਂ ਨੇ ਦਿੱਤਾ ‘ਵੱਡਾ ਰਿਟਰਨ’

ਨਵੀਂ ਦਿੱਲੀ (ਭਾਸ਼ਾ) - ਛੋਟੀਆਂ ਕੰਪਨੀਆਂ ਦੇ ਸ਼ੇਅਰਾਂ ਨੇ ਚਾਲੂ ਵਿੱਤੀ ਸਾਲ ’ਚ ਹੁਣ ਤੱਕ ਨਿਵੇਸ਼ਕਾਂ ਨੂੰ ਜ਼ਿਆਦਾ ਲਾਭ ਜਾਂ ਰਿਟਰਨ ਦਿੱਤਾ ਹੈ। ਇਨ੍੍ਹਾਂ ਕੰਪਨੀਆਂ ਦੇ ਸ਼ੇਅਰਾਂ ਦਾ ਪ੍ਰਦਰਸ਼ਨ ਵੱਡੀਆਂ ਕੰਪਨੀਆਂ ਦੇ ਮੁਕਾਬਲੇ ਬਿਹਤਰ ਰਿਹਾ ਹੈ। ਵਿੱਤੀ ਸਾਲ ’ਚ ਹੁਣ ਤੱਕ ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ (ਛੋਟੀਆਂ ਕੰਪਨੀਆਂ ਦੇ ਸ਼ੇਅਰਾਂ ਦਾ ਸੂਚਕ ਅੰਕ) 7,333.47 ਅੰਕ ਯਾਨੀ 35.51 ਫ਼ੀਸਦੀ ਉਛਲ ਚੁੱਕਿਆ ਹੈ, ਜਦੋਂ ਕਿ ਮਿਡਕੈਪ (ਦਰਮਿਆਨੀਆਂ ਕੰਪਨੀਆਂ ਦੇ ਸ਼ੇਅਰ ਦਾ ਸੂਚਕ ਅੰਕ) 5,096.41 ਅੰਕ ਯਾਨੀ 25.25 ਫ਼ੀਸਦੀ ਚੜ੍ਹਿਆ ਹੈ। ਇਸ ਦੇ ਮੁਕਾਬਲੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 9,797.78 ਅੰਕ ਯਾਨੀ 19.78 ਫ਼ੀਸਦੀ ਚੜ੍ਹਿਆ ਹੈ। ਟ੍ਰੇਡਿੰਗੋ ਦੇ ਸੰਸਥਾਪਕ ਪਾਰਥ ਨਇਤੀ ਨੇ ਕਿਹਾ, ‘‘ਅਸੀਂ ਇਕ ਸੰਰਚਨਾਤਮਕ ਤੇਜੜੀਆ ਬਾਜ਼ਾਰ ’ਚ ਹਾਂ, ਜਿੱਥੇ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਦਾ ਪ੍ਰਦਰਸ਼ਨ ਬਿਹਤਰ ਹੁੰਦਾ ਹੈ ਅਤੇ ਅਸੀਂ ਵੇਖ ਰਹੇ ਹਾਂ ਕਿ ਅਜਿਹਾ ਹੀ ਹੋ ਰਿਹਾ ਹੈ। ਵਿਆਪਕ ਬਾਜ਼ਾਰ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਦਾ ਦੂਜਾ ਕਾਰਨ ਪ੍ਰਚੂਨ ਨਿਵੇਸ਼ਕਾਂ ਦੀ ਮਜ਼ਬੂਤ ਹਿੱਸੇਦਾਰੀ ਹੈ ਅਤੇ ਇਸ ’ਚ ਤਕਨੀਕ ਨਾਲ ਮਦਦ ਮਿਲ ਰਹੀ ਹੈ। ਇਸ ਨਾਲ ਪੂਰੇ ਦੇਸ਼ ’ਚ ਸ਼ੇਅਰ ਬਾਜ਼ਾਰ ਦੀ ਪਹੁੰਚ ਵਧਾਉਣ ’ਚ ਮਦਦ ਮਿਲ ਰਹੀ ਹੈ।’’

ਉਨ੍ਹਾਂ ਨੇ ਕਿਹਾ, ‘‘ਜੇਕਰ ਅਸੀਂ ਵਿੱਤੀ ਸਾਲ 2021-22 ਦੀ ਪਹਿਲੀ ਛਿਮਾਹੀ ਨੂੰ ਵੇਖੀਏ ਤਾਂ ਅਸੀਂ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਲਗਾਤਾਰ ਬਿਕਵਾਲੀ ਕਰ ਰਹੇ ਹਨ, ਜੋ ਕਿ ਛੋਟੀਆਂ ਕੰਪਨੀਆਂ ਦੇ ਮੁਕਾਬਲੇ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਦੇ ਖ਼ਰਾਬ ਪ੍ਰਦਰਸ਼ਨ ਦਾ ਇਕ ਹੋਰ ਕਾਰਨ ਹੈ। ਹਾਲਾਂਕਿ, ਕੁੱਲ ਮਿਲਾ ਕੇ ਭਾਰਤੀ ਸ਼ੇਅਰ ਬਾਜ਼ਾਰਾਂ ਦਾ ਪ੍ਰਦਰਸ਼ਨ ਕੌਮਾਂਤਰੀ ਸ਼ੇਅਰ ਬਾਜ਼ਾਰਾਂ ਦੇ ਮੁਕਾਬਲੇ ਕਾਫ਼ੀ ਬਿਹਤਰ ਹੈ।

 

 


author

Harinder Kaur

Content Editor

Related News