ਤੇਲ ਕੰਪਨੀਆਂ ਨੂੰ ਝਟਕਾ, IOC, BPCL ਅਤੇ HPCL ਦੇ ਸ਼ੇਅਰ ਡਿੱਗੇ

Friday, Mar 15, 2024 - 02:20 PM (IST)

ਨਵੀਂ ਦਿੱਲੀ — ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਤੋਂ ਬਾਅਦ ਸ਼ੁੱਕਰਵਾਰ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ (IOC), BPCL ਅਤੇ HPCL ਵਰਗੀਆਂ ਤੇਲ ਬਾਜ਼ਾਰ ਕੰਪਨੀਆਂ (OMCs) ਦੇ ਸ਼ੇਅਰ ਡਿੱਗ ਗਏ। BSE 'ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (HPCL) ਦੇ ਸ਼ੇਅਰ 8.10 ਫੀਸਦੀ ਡਿੱਗ ਕੇ 459.60 ਰੁਪਏ 'ਤੇ ਆ ਗਏ।

ਇਹ ਵੀ ਪੜ੍ਹੋ :    ਥਾਣਿਆਂ 'ਚ ਜ਼ਬਤ ਵਾਹਨਾਂ ਨੂੰ ਲੈ ਸਰਕਾਰ ਦਾ ਵੱਡਾ ਫ਼ੈਸਲਾ, ਤੈਅ ਸਮੇਂ 'ਚ ਛੁਡਵਾਓ ਨਹੀਂ ਤਾਂ ਹੋਵੇਗਾ ਸਕ੍ਰੈਪ

ਇੰਡੀਅਨ ਆਇਲ ਕਾਰਪੋਰੇਸ਼ਨ (IOC) ਦੇ ਸ਼ੇਅਰ 6.80 ਫੀਸਦੀ ਡਿੱਗ ਕੇ 158.40 ਰੁਪਏ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (BPCL) ਦੇ ਸ਼ੇਅਰ 6.37 ਫੀਸਦੀ ਡਿੱਗ ਕੇ 570.20 ਰੁਪਏ 'ਤੇ ਆ ਗਏ।

ਦੋ ਸਾਲਾਂ ਬਾਅਦ ਪਹਿਲੀ ਵਾਰ ਤੇਲ ਦੀਆਂ ਕੀਮਤਾਂ ਵਿੱਚ ਬਦਲਾਅ

ਕੀਮਤਾਂ 'ਚ ਬਦਲਾਅ ਤੋਂ ਬਾਅਦ ਰਾਸ਼ਟਰੀ ਰਾਜਧਾਨੀ 'ਚ ਪੈਟਰੋਲ ਦੀ ਕੀਮਤ ਹੁਣ 94.72 ਰੁਪਏ ਪ੍ਰਤੀ ਲੀਟਰ ਹੈ, ਜੋ ਪਹਿਲਾਂ 96.72 ਰੁਪਏ ਪ੍ਰਤੀ ਲੀਟਰ ਸੀ, ਜਦਕਿ ਡੀਜ਼ਲ ਦੀ ਕੀਮਤ ਹੁਣ 87.62 ਰੁਪਏ ਹੈ, ਜੋ ਪਹਿਲਾਂ 89.62 ਰੁਪਏ ਸੀ। ਇਸ ਦੌਰਾਨ, ਘਰੇਲੂ ਸ਼ੇਅਰ ਬਾਜ਼ਾਰ ਵਿੱਚ, ਬੀਐਸਈ ਦਾ ਬੈਂਚਮਾਰਕ ਸੈਂਸੈਕਸ 529 ਅੰਕ ਜਾਂ 0.72 ਪ੍ਰਤੀਸ਼ਤ ਦੀ ਗਿਰਾਵਟ ਨਾਲ 72,568.28 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ :     ਚੈਰਿਟੀ ਦੀ ਆੜ 'ਚ 500 ਕਰੋੜ ਦੀ ਧੋਖਾਧੜੀ, UP 'ਚ ਇਨਕਮ ਟੈਕਸ ਨੇ ਫੜਿਆ ਵੱਡਾ ਘਪਲਾ

ਡੀਜ਼ਲ-ਪੈਟਰੋਲ 2 ਰੁਪਏ ਸਸਤਾ ਹੋਇਆ

ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਵਾਸੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ, ਜੋ ਅੱਜ ਤੋਂ ਲਾਗੂ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਮਈ 2022 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਇਹ ਕਟੌਤੀ ਲੋਕ ਸਭਾ ਚੋਣਾਂ 2024 ਤੋਂ ਕੁਝ ਦਿਨ ਪਹਿਲਾਂ ਕੀਤੀ ਗਈ ਹੈ।

ਇਹ ਵੀ ਪੜ੍ਹੋ :    Credit-Debit ਕਾਰਡ ਧਾਰਕਾਂ ਲਈ ਵੱਡੀ ਰਾਹਤ, RBI ਨੇ ਕਾਰਡ ਰੀਨਿਊ ਕਰਨ ਸਮੇਤ ਹੋਰ ਨਵੇਂ ਨਿਯਮ ਕੀਤੇ ਲਾਗੂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News