ਸ਼ੇਅਰ ਬਾਜ਼ਾਰ: ਸੈਂਸੈਕਸ ’ਚ 57 ਅੰਕਾਂ ਦੀ ਗਿਰਾਵਟ, ਨਿਫਟੀ 14,412 ਦੇ ਪੱਧਰ ’ਤੇ ਖੁੱਲਿ੍ਹਆ

Monday, Jan 18, 2021 - 10:17 AM (IST)

ਸ਼ੇਅਰ ਬਾਜ਼ਾਰ: ਸੈਂਸੈਕਸ ’ਚ 57 ਅੰਕਾਂ ਦੀ ਗਿਰਾਵਟ, ਨਿਫਟੀ 14,412 ਦੇ ਪੱਧਰ ’ਤੇ ਖੁੱਲਿ੍ਹਆ

ਮੁੰਬਈ - ਘਰੇਲੂ ਸਟਾਕ ਮਾਰਕੀਟ ਮਿਲੇ-ਜੁਲੇ ਗਲੋਬਲ ਸੰਕੇਤਾਂ ਵਿਚਕਾਰ ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਹੇਠਲੇ ਪੱਧਰ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 56.81 ਅੰਕ ਭਾਵ 0.12 ਪ੍ਰਤੀਸ਼ਤ ਦੀ ਕਮਜ਼ੋਰੀ ਦੇ ਨਾਲ 48,977.86 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 21.70 ਅੰਕ ਯਾਨੀ 0.15 ਫੀਸਦੀ ਦੀ ਗਿਰਾਵਟ ਨਾਲ 14,412 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

ਅੱਜ 710 ਸ਼ੇਅਰਾਂ ਦੀ ਤੇਜ਼ੀ ਅਤੇ 662 ਦੇ ਸ਼ੇਅਰਾਂ 'ਚ ਗਿਰਾਵਟ ਆਈ। 89 ਸ਼ੇਅਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਨਿਵੇਸ਼ਕ ਕੇਂਦਰੀ ਬਜਟ ਤੋਂ ਪਹਿਲਾਂ ਦੇ ਨਿਵੇਸ਼ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਜ਼ਿਆਦਾਤਰ ਮਾਰਕੀਟ ਵਿਸ਼ਲੇਸ਼ਕਾਂ ਦੇ ਅਨੁਸਾਰ, ਇਸ ਵਾਰ ਦਾ ਬਜਟ ਕੋਰੋਨਾ ਦੇ ਕਾਰਨ ਉਮੀਦ ਅਨੁਸਾਰ ਨਹੀਂ ਹੋਵੇਗਾ, ਜਿਸ ਕਾਰਨ ਬਾਜ਼ਾਰ ਵਿਚ ਉਤਰਾਅ-ਚੜ੍ਹਾਅ ਜਾਰੀ ਰਹਿ ਸਕਦੇ ਹਨ। ਇਸ ਲਈ ਨਿਵੇਸ਼ਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।

ਟਾਪ ਗੇਨਰਜ਼

ਐਚਡੀਐਫਸੀ ਬੈਂਕ, ਅਡਾਨੀ ਪੋਰਟਸ, ਵਿਪਰੋ, ਗੇਲ , ਯੂਪੀਐਲ

ਟਾਪ ਲੂਜ਼ਰਜ਼

ਇੰਡਸੈਂਡ ਬੈਂਕ, ਐਮ ਐਂਡ ਐਮ, ਗ੍ਰਾਸਿਮ, ਐਸਬੀਆਈ ਲਾਈਫ , ਭਾਰਤੀ ਏਅਰਟੈੱਲ

ਸੈਕਟਰਲ ਇੰਡੈਕਸ  

ਅੱਜ ਆਈਟੀ, ਪੀਐਸਯੂ ਬੈਂਕ ਅਤੇ ਐਫਐਮਸੀਜੀ ਨੂੰ ਛੱਡ ਕੇ ਸਾਰੇ ਸੈਕਟਰ ਲਾਲ ਨਿਸ਼ਾਨ 'ਤੇ ਖੁੱਲ੍ਹੇ। ਇਨ੍ਹਾਂ ਵਿਚ ਵਿੱਤ ਸੇਵਾਵਾਂ, ਬੈਂਕ, ਧਾਤ, ਪ੍ਰਾਈਵੇਟ ਬੈਂਕ, ਫਾਰਮਾ, ਮੀਡੀਆ, ਰੀਅਲਟੀ ਅਤੇ ਆਟੋ ਸ਼ਾਮਲ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News