ਗਹਿਣਿਆਂ ''ਚ ਬ੍ਰਾਂਡਾਂ ਦੀ ਹਿੱਸੇਦਾਰੀ 20 ਸਾਲਾਂ ''ਚ 8 ਗੁਣਾ ਵਧੀ: ਡਿਜ਼ਾਈਨ, ਵਿਭਿੰਨਤਾ ਵਿਕਲਪ ਵਧੇ

03/19/2024 1:55:28 PM

ਬਿਜ਼ਨੈੱਸ ਡੈਸਕ : ਦੇਸ਼ ਦੇ ਗਹਿਣਾ ਬਾਜ਼ਾਰ 'ਚ ਸੰਗਠਿਤ ਖੇਤਰ ਦੀ ਹਿੱਸੇਦਾਰੀ ਤੇਜ਼ੀ ਨਾਲ ਵਧ ਰਹੀ ਹੈ। 20 ਸਾਲਾਂ ਵਿੱਚ ਇਹ ਹਿੱਸੇਦਾਰੀ ਕਰੀਬ 8 ਗੁਣਾ ਤੱਕ ਵਧ ਗਈ ਹੈ। ਉਦਯੋਗ ਦੇ ਅੰਕੜਿਆਂ ਅਨੁਸਾਰ 2005 ਵਿੱਚ ਦੇਸ਼ ਦੇ ਗਹਿਣਾ ਬਾਜ਼ਾਰ ਵਿੱਚ ਸੰਗਠਿਤ ਖੇਤਰ ਅਤੇ ਬ੍ਰਾਂਡੇਡ ਕੰਪਨੀਆਂ ਦੀ ਹਿੱਸੇਦਾਰੀ ਸਿਰਫ਼ 5 ਫ਼ੀਸਦੀ ਸੀ। ਇੱਕ ਦਹਾਕਾ ਪਹਿਲਾਂ ਇਹ ਅੰਕੜਾ ਲਗਭਗ 10 ਫ਼ੀਸਦੀ ਸੀ। 

ਇਹ ਵੀ ਪੜ੍ਹੋ - iPhone ਖਰੀਦਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ: iPhone 15 Plus 'ਤੇ ਮਿਲ ਰਿਹਾ ਵੱਡਾ ਆਫਰ

ਸਾਲ 2023 ਵਿੱਚ ਇਹ ਹਿੱਸਦਾਰੀ 35 ਫ਼ੀਸਦੀ ਹੋਈ ਸੀ ਅਤੇ ਸਾਲ 2025 ਤੱਕ ਇਹ ਵੱਧ ਕੇ 40 ਫ਼ੀਸਦੀ ਤੱਕ ਪਹੁੰਚਣ ਦਾ ਅਨੁਮਾਨ ਹੈ। ਇੰਡਸਟਰੀ ਦੇ ਸੂਤਰਾਂ ਮੁਤਾਬਕ ਕਰੀਬ 7 ਲੱਖ ਕਰੋੜ ਰੁਪਏ ਦੀ ਭਾਰਤੀ ਰਿਟੇਲ ਜਿਊਲਰੀ ਇੰਡਸਟਰੀ 'ਚ ਕਰੀਬ 5 ਲੱਖ ਛੋਟੇ ਅਤੇ ਵੱਡੇ ਵਿਕਰੇਤਾ ਹਨ। ਇਨ੍ਹਾਂ ਵਿੱਚ ਸੰਗਠਿਤ ਬ੍ਰਾਂਡਾਂ ਦੀ ਗਿਣਤੀ 75 ਤੋਂ 100 ਹੈ। ਉਸ ਕੋਲ 35 ਫ਼ੀਸਦੀ (ਲਗਭਗ 2.45 ਲੱਖ ਕਰੋੜ ਰੁਪਏ) ਦਾ ਕਾਰੋਬਾਰ ਹੈ। ਬਾਕੀ ਦਾ 65% (4.55 ਲੱਖ ਕਰੋੜ) ਕਾਰੋਬਾਰ ਅਸੰਗਠਿਤ ਖੇਤਰ ਦੇ ਹੱਥਾਂ ਵਿੱਚ ਹੈ।

ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ

ਸੰਗਠਿਤ ਖੇਤਰ ਦੇ ਵਿਕਾਸ ਨਾਲ ਗਾਹਕਾਂ ਨੂੰ ਹੋਵੇਗਾ ਫ਼ਾਇਦਾ 

. ਗਹਿਣਿਆਂ ਦੀ ਗੁਣਵੱਤਾ ਅਤੇ ਮਾਤਰਾ 'ਚ ਸੁਧਾਰ
. ਪੱਕੇ ਬਿੱਲ ਨਾਲ ਬਾਇਬੈਕ ਦੀ ਗਰੰਟੀ
. ਦੇਸ਼ ਭਰ ਵਿੱਚ ਵਾਪਸੀ ਅਤੇ ਬਦਲਣ ਦੀ ਸਹੂਲਤ
. ਜ਼ਿਆਦਾ ਡਿਜ਼ਾਈਨ ਅਤੇ ਵਿਭਿੰਨਤਾ ਵਿਕਲਪ
. ਪ੍ਰਤੀਯੋਗੀ ਅਤੇ ਇਕ ਸਮਾਨ ਕੀਮਤਾਂ
. ਬਿਹਤਰ ਗਾਹਕ ਸੇਵਾ ਅਤੇ ਸਹੂਲਤਾਂ

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News