ਸ਼ੇਅਰ ਬਾਜ਼ਾਰ : ਸੈਂਸੈਕਸ 200 ਤੋਂ ਵੱਧ ਅੰਕ ਡਿੱਗਿਆ, ਨਿਫਟੀ ਵੀ 50 ਅੰਕ ਟੁੱਟਿਆ

Thursday, Jul 18, 2024 - 11:11 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ 200 ਤੋਂ ਵੱਧ ਅੰਕ ਡਿੱਗਿਆ, ਨਿਫਟੀ ਵੀ 50 ਅੰਕ ਟੁੱਟਿਆ

ਮੁੰਬਈ - ਸ਼ੇਅਰ ਬਾਜ਼ਾਰ 'ਚ ਅੱਜ ਯਾਨੀ 18 ਜੁਲਾਈ ਨੂੰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 200 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇ ਨਾਲ 80,500 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 'ਚ ਵੀ 50 ਅੰਕਾਂ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ 24,550 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਸੈਂਸੈਕਸ ਦੇ 30 ਸਟਾਕਾਂ 'ਚੋਂ 18 'ਚ ਗਿਰਾਵਟ ਅਤੇ 12 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅੱਜ ਬੈਂਕਿੰਗ ਅਤੇ ਮੈਟਲ ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬਾਜ਼ਾਰ ਨੇ ਸਭ ਤੋਂ ਉੱਚਾ ਪੱਧਰ ਬਣਾਇਆ ਸੀ। ਜਦੋਂ ਕਿ ਕੱਲ੍ਹ ਯਾਨੀ ਬੁੱਧਵਾਰ ਨੂੰ ਮੁਹੱਰਮ ਦੀ ਛੁੱਟੀ ਵਾਲੇ ਦਿਨ ਬਾਜ਼ਾਰ ਬੰਦ ਰਹੇ।

ਟਾਪ ਲੂਜ਼ਰਜ਼

ਅਲਟਰਾਟੈਕ ਸੀਮੈਂਟ, ਬਜਾਜ ਫਾਈਨਾਂਸ, ਟਾਟਾ ਸਟੀਲ, ਜੇਐਸਡਬਲਯੂ ਸਟੀਲ ,ਐਨਟੀਪੀਸੀ  

ਟਾਪ ਗੇਨਰਜ਼

ਸਨ ਫਾਰਮਾ, ਐਕਸਿਸ ਬੈਂਕ, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਭਾਰਤੀ ਏਅਰਟੈੱਲ 

ਗਲੋਬਲ ਬਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਨਿੱਕੇਈ ਇੰਡੈਕਸ 1.99% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.41% ਹੇਠਾਂ ਹੈ। ਹਾਂਗਕਾਂਗ ਦਾ ਹੈਂਗ ਸੇਂਗ 0.05% ਉੱਪਰ ਹੈ।  ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ਰੁਖ ਨਾਲ ਬੰਦ ਹੋਏ।

ਬ੍ਰੈਂਟ ਕਰੂਡ ਫਿਊਚਰਜ਼, ਗਲੋਬਲ ਆਇਲ ਬੈਂਚਮਾਰਕ, 0.35 ਫੀਸਦੀ ਵੱਧ ਕੇ 85.38 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐਫਆਈਆਈ) ਮੰਗਲਵਾਰ ਨੂੰ ਪੂੰਜੀ ਬਾਜ਼ਾਰ ਵਿੱਚ ਖਰੀਦਦਾਰ ਬਣੇ ਰਹੇ ਅਤੇ ਉਨ੍ਹਾਂ ਨੇ ਸ਼ੁੱਧ 1,271.45 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
 

 


author

Harinder Kaur

Content Editor

Related News