ਸ਼ੇਅਰ ਬਾਜ਼ਾਰ : ਸੈਂਸੈਕਸ 150 ਤੋਂ ਵੱਧ ਅੰਕ ਡਿੱਗਿਆ, ਨਿਫਟੀ ਵੀ  50 ਅੰਕ ਟੁੱਟਿਆ

Monday, Sep 09, 2024 - 10:08 AM (IST)

ਮੁੰਬਈ - ਸ਼ੇਅਰ ਬਾਜ਼ਾਰ 'ਚ ਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 150 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਨਾਲ 81,000 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ 30 ਸ਼ੇਅਰਾਂ 'ਚੋਂ 22 ਗਿਰਾਵਟ 'ਚ ਕਾਰੋਬਾਰ ਕਰ ਰਹੇ ਹਨ।

ਇਸ ਦੇ ਨਾਲ ਨਿਫਟੀ 'ਚ ਵੀ 50 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ। 24,800 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 50 ਦੇ 29 ਸ਼ੇਅਰਾਂ 'ਚ ਗਿਰਾਵਟ ਅਤੇ 21 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਊਰਜਾ ਅਤੇ ਧਾਤ ਦੇ ਸ਼ੇਅਰਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਟਾਪ ਗੇਨਰਜ਼

ਹਿੰਦੁਸਤਾਨ ਯੂਨੀਲਿਵਰ, ਟਾਈਟਨ, ਆਈਟੀਸੀ, ਆਈਸੀਆਈਸੀਆਈ ਬੈਂਕ, ਏਸ਼ੀਅਨ ਬੈਂਕ, ਕੋਟਕ ਬੈਂਕ, ਟੀਸੀਐੱਸ

ਟਾਪ ਲੂਜ਼ਰਜ਼

ਟਾਟਾ ਮੋਟਰਜ਼, ਐੱਨਟੀਪੀਸੀ, ਪਾਵਰ ਗ੍ਰਿਡ, ਟਾਟਾ ਸਟੀਲ, ਅਡਾਨੀ ਪੋਰਟਸ, ਐਕਸਿਸ ਬੈਂਕ, ਮਹਿੰਦਰਾ ਐਂਡ ਮਹਿੰਦਰਾ

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦੇ ਨਿੱਕੇਈ 'ਚ 2.14 ਫੀਸਦੀ ਅਤੇ ਹਾਂਗਕਾਂਗ ਦੇ ਹੈਂਗ ਸੇਂਗ 'ਚ 1.83 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.93% ਅਤੇ ਕੋਰੀਆ ਦਾ ਕੋਸਪੀ 0.78% ਹੇਠਾਂ ਹੈ।

6 ਸਤੰਬਰ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 0.54 ਫੀਸਦੀ ਡਿੱਗ ਕੇ 40,755 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨੈਸਡੈਕ 0.25% ਵਧ ਕੇ 17,127 ਦੇ ਪੱਧਰ 'ਤੇ ਬੰਦ ਹੋਇਆ ਹੈ। S&P500 0.30% ਦੀ ਗਿਰਾਵਟ ਨਾਲ 5,503 'ਤੇ ਆ ਗਿਆ।

ਨਿਵੇਸ਼ਕਾਂ ਲਈ ਆ ਰਹੇ ਹਨ 3 ਆਈਪੀਓ

ਅੱਜ ਨਿਵੇਸ਼ਕਾਂ ਲਈ 3  IPO ਸ਼ੇਅਰ ਬਜ਼ਾਰ ਵਿੱਚ ਸੂਚੀਬੱਧ ਹੋ ਰਹੇ ਹਨ। ਇਨ੍ਹਾਂ ਵਿੱਚ ਬਜਾਜ ਹਾਊਸਿੰਗ ਫਾਈਨਾਂਸ ਲਿਮਟਿਡ, ਕਰਾਸ ਲਿਮਟਿਡ ਅਤੇ ਟੋਲਿਨ ਟਾਇਰਸ ਲਿਮਟਿਡ ਸ਼ਾਮਲ ਹਨ। ਨਿਵੇਸ਼ਕ 11 ਸਤੰਬਰ ਤੱਕ ਇਨ੍ਹਾਂ ਆਈਪੀਓ ਲਈ ਬੋਲੀ ਲਗਾ ਸਕਣਗੇ। 16 ਸਤੰਬਰ ਨੂੰ ਇਨ੍ਹਾਂ ਕੰਪਨੀਆਂ ਦੇ ਸ਼ੇਅਰ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਅਤੇ ਬੰਬਈ ਸਟਾਕ ਐਕਸਚੇਂਜ (ਬੀਐਸਈ) ਵਿੱਚ ਸੂਚੀਬੱਧ ਕੀਤੇ ਜਾਣਗੇ।

ਸ਼ੁੱਕਰਵਾਰ ਨੂੰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ

ਇਸ ਤੋਂ ਪਹਿਲਾਂ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ 6 ਸਤੰਬਰ ਨੂੰ ਸੈਂਸੈਕਸ 1017 ਅੰਕਾਂ (1.24%) ਦੀ ਗਿਰਾਵਟ ਨਾਲ 81,183 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ ਵੀ 292 ਅੰਕ (1.17%) ਦੀ ਗਿਰਾਵਟ ਨਾਲ 24,852 ਦੇ ਪੱਧਰ 'ਤੇ ਬੰਦ ਹੋਇਆ।


Harinder Kaur

Content Editor

Related News