ਸ਼ੇਅਰ ਬਾਜ਼ਾਰ : ਸੈਂਸੈਕਸ 100 ਤੋਂ ਵੱਧ ਅੰਕ ਡਿੱਗਿਆ, ਨਿਫਟੀ ਵੀ 40 ਅੰਕ ਟੁੱਟਿਆ

Friday, Sep 13, 2024 - 09:47 AM (IST)

ਅੱਜ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ 13 ਸਤੰਬਰ ਨੂੰ ਸੈਂਸੈਕਸ 100 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇ ਨਾਲ 82,830 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 'ਚ ਵੀ 40 ਅੰਕਾਂ ਦੀ ਗਿਰਾਵਟ ਦੇ ਨਾਲ ਇਹ 25,350 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਸੈਂਸੈਕਸ ਦੇ 30 ਸਟਾਕਾਂ ਵਿੱਚੋਂ 10 ਵੱਧ ਰਹੇ ਹਨ ਅਤੇ 20 ਘਟ ਰਹੇ ਹਨ। ਨਿਫਟੀ ਦੇ 50 ਸਟਾਕਾਂ 'ਚੋਂ 17 ਵਧ ਰਹੇ ਹਨ ਅਤੇ 33 ਡਿੱਗ ਰਹੇ ਹਨ। ਐੱਨਐੱਸਈ ਦੇ ਸੈਕਟਰਲ ਇੰਡੈਕਸ 'ਚ ਐੱਫਐੱਮਸੀਜੀ ਅਤੇ ਆਈਟੀ ਸ਼ੇਅਰਾਂ 'ਚ ਵਿਕਰੀ ਦੇਖਣ ਨੂੰ ਮਿਲ ਰਹੀ ਹੈ।


Harinder Kaur

Content Editor

Related News