ਪੇਂਟਿੰਗ, ਸ਼ਾਲ, ਗੁੜ ਸਮੇਤ ਓਡੀਸ਼ਾ ਦੇ ਸੱਤ ਉਤਪਾਦਾਂ ਨੂੰ ਮਿਲਿਆ GI ਦਾ ਦਰਜਾ

Thursday, Jan 04, 2024 - 05:28 PM (IST)

ਭੁਵਨੇਸ਼ਵਰ (ਭਾਸ਼ਾ) - ਉੜੀਸਾ ਤੋਂ ਲਾਂਜੀਆ ਸੌਰਾ ਪੇਂਟਿੰਗਜ਼, ਡੁੰਗਰੀਆ ਕੋਂਧ ਕਢਾਈ ਵਾਲੇ ਸ਼ਾਲ ਅਤੇ ਖਜੂਦੀ ਗੁੜ ਸਮੇਤ ਸੱਤ ਉਤਪਾਦਾਂ ਨੂੰ ਭੂਗੋਲਿਕ ਸੰਕੇਤ (ਜੀਆਈ) ਦਰਜਾ ਦਿੱਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਇਕ ਅਧਿਕਾਰੀ ਵਲੋਂ ਵੀਰਵਾਰ ਨੂੰ ਦਿੱਤੀ ਗਈ ਹੈ। ਕਿਸੇ ਖ਼ਾਸ ਖੇਤਰ ਵਿੱਚ ਪਾਏ ਜਾਣ ਵਾਲੇ ਖ਼ਾਸ ਉਤਪਾਦਾਂ ਨੂੰ ਉਹਨਾਂ ਦੀਆਂ ਵੱਖਰੀਆਂ ਵਿਸ਼ੇਸ਼ਤਾਵਾਂ ਦੇ ਕਾਰਨ ਜੀਆਈ ਦਰਜਾ ਦਿੱਤਾ ਜਾਂਦਾ ਹੈ। 

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਅਧਿਕਾਰੀ ਅਨੁਸਾਰ ਚੇਨਈ-ਅਧਾਰਤ ਜੀਆਈ ਰਜਿਸਟਰੀ ਨੇ ਢੇਂਕਨਾਲ ਮਗਾਜੀ (ਭੋਜਨ ਦੀ ਵਸਤੂ), ਸਿਮਲੀਪਾਲ ਕਾਈ ਚਟਨੀ, ਨਯਾਗੜ੍ਹ ਕਾਂਤੀਮੁੰਡੀ ਬੈਂਗਣ ਅਤੇ ਕੋਰਾਪੁਟ ਕਾਲਾਜੀਰਾ ਚੌਲਾਂ ਨੂੰ ਬੁੱਧਵਾਰ ਨੂੰ  ਭੂਗੋਲਿਕ ਸੰਕੇਤ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਓਡੀਸ਼ਾ ਵਿੱਚ ਪਾਏ ਜਾਣ ਵਾਲੇ 25 ਉਤਪਾਦਾਂ ਨੂੰ ਹੁਣ ਤੱਕ ਇਹ ਦਰਜਾ ਮਿਲ ਚੁੱਕਾ ਹੈ। ਇਸ ਦੌਰਾਨ ਰਾਜ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਵਿਕਾਸ, ਘੱਟ ਗਿਣਤੀ ਅਤੇ ਪੱਛੜੀ ਸ਼੍ਰੇਣੀ ਭਲਾਈ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਲਿਖਿਆ, "ਓਡੀਸ਼ਾ ਦੀ ਲਾਂਜੀਆ ਸੌਰਾ ਪੇਂਟਿੰਗ ਨੇ ਅਧਿਕਾਰਤ ਤੌਰ 'ਤੇ ਜੀਆਈ ਦਰਜਾ ਪ੍ਰਾਪਤ ਕਰ ਲਿਆ ਹੈ।"

ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News