HDFC ਤੇ SBI ਦੇ ਖਾਤਾਧਾਰਕਾਂ ਲਈ ਅਹਿਮ ਖ਼ਬਰ,ਅੱਜ ਰਾਤ ਬੰਦ ਰਹਿਣਗੀਆਂ ਇਹ ਸੇਵਾਵਾਂ

05/07/2021 4:31:35 PM

ਨਵੀਂ ਦਿੱਲੀ - ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ ਦੀਆਂ ਸੇਵਾਵਾਂ ਸ਼ੁੱਕਰਵਾਰ ਰਾਤ ਤੋਂ ਕੁਝ ਸਮੇਂ ਲਈ ਪ੍ਰਭਾਵਤ ਰਹਿਣਗੀਆਂ। ਬੈਂਕ ਨੇ ਆਪਣੇ ਡਿਜੀਟਲ ਬੈਂਕਿੰਗ ਪਲੇਟਫਾਰਮ ਨੂੰ ਅਪਡੇਟ ਕਰਨ ਦਾ ਪ੍ਰਸਤਾਵਿਤ ਕੰਮ ਕਰਨਾ ਹੈ। ਐਸਬੀਆਈ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਆਪਣੇ ਗ੍ਰਾਹਕਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਡਿਜੀਟਲ ਬੈਂਕਿੰਗ ਸੇਵਾਵਾਂ ਕੁਝ ਸਮੇਂ ਲਈ ਰੱਖ-ਰਖਾਅ ਦੀਆਂ ਗਤੀਵਿਧੀਆਂ ਕਰਕੇ ਰੁਕ ਜਾਣਗੀਆਂ।

ਟਵਿੱਟਰ 'ਤੇ ਦਿੱਤੀ ਜਾਣਕਾਰੀ

ਐਸ.ਬੀ.ਆਈ. ਨੇ ਖ਼ਾਤਾਧਾਰਕਾਂ ਲਈ ਕੀਤਾ ਇਹ ਟਵੀਟ, 'ਸਾਰਿਆਂ ਲਈ ਇਕ ਮਹੱਤਵਪੂਰਣ ਜਾਣਕਾਰੀ ਹੈ- ਅਸੀਂ ਆਪਣਾ ਰੱਖ-ਰਖਾਅ ਨਾਲ ਜੁੜੇ ਕੰਮ 7 ਮਈ, 2021 ਨੂੰ ਸ਼ਾਮ 7.15 ਵਜੇ ਤੋਂ ਲੈ ਕੇ 8 ਮਈ, 2021 ਨੂੰ 1.45 ਵਜੇ ਤੱਕ ਕਰਨ ਜਾ ਰਹੇ ਹਾਂ। ਇਸ ਸਮੇਂ ਦਰਮਿਆਨ ਇੰਟਰਨੈਟ ਬੈਕਿੰਗ, ਯੋਨੋ, ਯੋਨੋ ਲਾਈਟ, ਯੂ.ਪੀ.ਆਈ. ਸੇਵਾਵਾਂ ਇਸ ਸਮੇਂ ਉਪਲਬਧ ਨਹੀਂ ਹੋਣਗੀਆਂ। ਅਸੀਂ ਗਾਹਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਲਈ ਮੁਆਫੀ ਮੰਗਦੇ ਹਾਂ ਅਤੇ ਤੁਹਾਨੂੰ ਸਹਿਯੋਗ ਕਰਨ ਦੀ ਅਪੀਲ ਕਰਦੇ ਹਾਂ।'

ਇਹ ਵੀ ਪੜ੍ਹੋ  : ਮਹਿੰਦਰਾ ਲਾਜਿਸਟਿਕਸ ਨੇ ‘ਆਕਸੀਜਨ ਆਨ ਵ੍ਹੀਲਸ’ ਦੀ ਕੀਤੀ ਪੇਸ਼ਕਸ਼, ਉਤਪਾਦਕਾਂ ਨੂੰ ਹਸਪਤਾਲਾਂ ਨਾਲ ਜੋੜਿਆ

HDFC ਨੇ ਵੀ ਜਾਰੀ ਕੀਤਾ ਅਲਰਟ

ਨਿੱਜੀ ਖੇਤਰ ਦੇ ਐਚ.ਡੀ.ਐਫ.ਸੀ. ਬੈਂਕ ਨੇ ਵੀ ਆਪਣੇ ਖ਼ਾਤਾਧਾਰਕਾਂ ਨੂੰ ਅਲਰਟ ਜਾਰੀ ਕੀਤਾ ਹੈ। ਬੈਂਕ ਨੇ ਕਿਹਾ ਕਿ ਸ਼ੁੱਕਰਵਾਰ ਰਾਤ ਨੂੰ ਇਸ ਦੀ ਨੈੱਟਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਸੇਵਾਵਾਂ ਠੱਪ ਹੋ ਜਾਣਗੀਆਂ। ਬੈਂਕ ਵਲੋਂ ਗਾਹਕਾਂ ਨੂੰ ਭੇਜੇ ਇੱਕ ਈਮੇਲ ਸੰਦੇਸ਼ ਵਿਚ ਕਿਹਾ ਗਿਆ ਹੈ, ਕੁਝ ਨਿਰਧਾਰਤ ਰੱਖ-ਰਖਾਅ ਦੀਆਂ ਗਤੀਵਿਧੀਆਂ ਦੇ ਕਾਰਨ 8 ਮਈ ਨੂੰ ਨੈੱਟਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਸੇਵਾਵਾਂ ਸਵੇਰੇ 2 ਵਜੇ ਤੋਂ 5 ਵਜੇ ਤੱਕ ਉਪਲਬਧ ਨਹੀਂ ਹੋਣਗੀਆਂ। ਅਸੁਵਿਧਾ ਲਈ ਸਾਨੂੰ ਅਫਸੋਸ ਹੈ। '

ਇਹ ਵੀ ਪੜ੍ਹੋ  : ਕੋਰੋਨਾ ਆਫ਼ਤ ਦਰਮਿਆਨ Swiggy ਦਾ ਵੱਡਾ ਫ਼ੈਸਲਾ, ਕੰਪਨੀ ਨੇ ਆਪਣੇ ਮੁਲਾਜ਼ਮਾਂ ਦੇ ਕੰਮਕਾਜ ਵਾਲੇ ਦਿਨ ਘਟਾਏ

ਪਿਛਲੇ ਮਹੀਨੇ, ਸੇਵਾਵਾਂ ਹੋਈਆਂ ਪ੍ਰਭਾਵਤ 

ਦਰਅਸਲ ਐਸ.ਬੀ.ਆਈ. ਨੇ ਪਿਛਲੇ ਮਹੀਨੇ ਵੀ ਕੁਝ ਅਜਿਹਾ ਹੀ ਕੀਤਾ ਸੀ, ਜਿਸ ਦਰਮਿਆਨ ਕੁਝ ਸਮੇਂ ਲਈ ਇਸ ਦੇ ਰੱਖ-ਰਖਾਅ ਦੇ ਕੰਮ ਨੂੰ ਪ੍ਰਭਾਵਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਐਸ.ਬੀ.ਆਈ. ਨੇ ਬੈਂਕ ਦੇ ਡਿਜੀਟਲ ਬੈਂਕਿੰਗ ਪਲੇਟਫਾਰਮ ਨੂੰ ਵੀ ਪ੍ਰਭਾਵਿਤ ਕੀਤਾ ਜਿਸ ਵਿਚ ਯੋਨੋ, ਯੋਨੋ ਲਾਈਟ, ਇੰਟਰਨੈਟ ਬੈਂਕਿੰਗ, ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ ਪੀ ਆਈ) ਸ਼ਾਮਲ ਹਨ।

ਇਹ ਵੀ ਪੜ੍ਹੋ  : ਵਰਚੁਅਲ ਸੰਮੇਲਨ ਤੋਂ ਪਹਿਲਾਂ ਇਕ ਅਰਬ ਪਾਊਂਡ ਦੇ ਨਿਵੇਸ਼ 'ਤੇ ਮੋਦੀ-ਬੋਰਿਸ 'ਚ ਬਣੀ ਸਹਿਮਤੀ

SBI ਦੇ  ਹਨ ਕਰੋੜਾਂ UPI ਉਪਭੋਗਤਾ

ਤੁਹਾਨੂੰ ਦੱਸ ਦੇਈਏ ਕਿ ਐਸ.ਬੀ.ਆਈ. ਦੇਸ਼ ਦਾ ਸਭ ਤੋਂ ਵੱਡਾ ਬੈਂਕਿੰਗ ਨੈਟਵਰਕ ਹੈ, ਜਿਸਦੀਆਂ ਦੇਸ਼ ਭਰ ਵਿਚ 22,000 ਬ੍ਰਾਂਚਾਂ ਹਨ ਅਤੇ ਇਸ ਦੇ 57,889 ਏਟੀਐਮ ਹਨ। ਰਿਪੋਰਟ ਅਨੁਸਾਰ 31 ਦਸੰਬਰ 2020 ਤੱਕ ਐਸ.ਬੀ.ਆਈ. ਦੇ 85 ਮਿਲੀਅਨ ਇੰਟਰਨੈਟ ਬੈਂਕਿੰਗ ਅਤੇ 19 ਮਿਲੀਅਨ ਮੋਬਾਈਲ ਬੈਂਕਿੰਗ ਉਪਭੋਗਤਾ ਹਨ। ਯੂ.ਪੀ.ਆਈ. ਦੇ ਉਪਭੋਗਤਾਵਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਇਆ ਹੈ, ਜੋ ਦਸੰਬਰ ਦੇ ਅੰਤ ਤੱਕ 135 ਮਿਲੀਅਨ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ  : ਭਾਰਤੀ ਅਰਥਚਾਰੇ ਨੂੰ ਲੱਗ ਸਕਦੈ ਝਟਕਾ! ਸੀਰਮ ਇੰਸਟੀਚਿਊਟ ਸਮੇਤ 20 ਕੰਪਨੀਆਂ ਯੂ.ਕੇ. 'ਚ ਕਰਨਗੀਆਂ ਵੱਡਾ ਨਿਵੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੋ ਕਰੋ।


Harinder Kaur

Content Editor

Related News