ਸੈਟ ਨੇ ਰਿਲਾਇੰਸ ਦੀ ਸਹਾਇਕ ਕੰਪਨੀ ’ਤੇ 7 ਲੱਖ ਰੁਪਏ ਦੇ ਜੁਰਮਾਨੇ ਦੇ ਹੁਕਮ ਨੂੰ ਕੀਤਾ ਖਾਰਜ
Thursday, Dec 14, 2023 - 03:45 PM (IST)
ਨਵੀਂ ਦਿੱਲੀ (ਭਾਸ਼ਾ) – ਸਕਿਓਰਿਟੀ ਅਪੀਲ ਟ੍ਰਿਬਿਊਨਲ (ਸੈਟ) ਨੇ ਮਾਰਕੀਟ ਰੈਗੂਲੇਟਰ ਸੇਬੀ ਦੇ ਉਸ ਹੁਕਮ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਕੁੱਝ ਸੌਦਿਆਂ ਵਿਚ ਕਥਿਤ ਹੇਰਾ-ਫੇਰੀ ਦੇ ਮਾਮਲੇ ਵਿਚ ਜੀਓ ਵਿੱਤੀ ਸਰਵਿਸਿਜ਼ ਲਿਮਟਿਡ (ਜੇ. ਐੱਫ. ਐੱਸ. ਐੱਲ.) ਉੱਤੇ 7 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰ. ਆਈ. ਐੱਲ.) ਨੇ ਕੁੱਝ ਮਹੀਨੇ ਪਹਿਲਾਂ ਹੀ ਆਪਣੇ ਵਿੱਤੀ ਸੇਵਾ ਉੱਦਮ ਨੂੰ ਰਿਲਾਇੰਸ ਸਟ੍ਰੈਟੇਜਿਕ ਇਨਵੈਸਟਮੈਂਟ ਲਿਮਟਿਡ (ਆਰ. ਐੱਸ. ਆਈ. ਐੱਲ.) ਵਿਚ ਵੰਡ ਦਿੱਤਾ ਅਤੇ ਫਿਰ ਇਸ ਦਾ ਨਾਂ ਬਦਲ ਕੇ ਜੇ. ਐੱਫ. ਐੱਸ. ਐੱਲ. ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਦਸੰਬਰ 'ਚ ਹੀ ਨਿਪਟਾ ਲਓ ਆਧਾਰ ਤੇ ਬੈਂਕ ਨਾਲ ਜੁੜੇ ਇਹ ਕੰਮ, 1 ਜਨਵਰੀ ਤੋਂ ਬਦਲ ਜਾਣਗੇ ਨਿਯਮ
ਇਹ ਮਾਮਲਾ 2017 ਵਿਚ ਆਰ.ਐੱਸ. ਆਈ. ਐੱਲ. ਅਤੇ ਮਾਰਗਨ ਸਟੇਨਲੀ ਫਰਾਂਸ ਐੱਸ. ਏ. ਦਰਮਿਆਨ ਲੰਬੀ ਮਿਆਦ ਦੇ ਨਿਫਟੀ ਬਦਲ ’ਚ ਹੋਏ ਕੁੱਝ ਸੌਦਿਆਂ ਨਾਲ ਸਬੰਧਤ ਹੈ। ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਜੂਨ 2023 ਵਿਚ ਜਾਰੀ ਆਪਣੇ ਹੁਕਮ ਵਿਚ ਕੰਪਨੀ ’ਤੇ ਕੁੱਝ ਪੀ. ਐੱਫ. ਯੂ. ਟੀ. ਪੀ. (ਧੋਖਾਦੇਹੀ ਅਤੇ ਅਣਉਚਿੱਤ ਵਪਾਰ ਪ੍ਰਥਾਵਾਂ ਦੀ ਮਨਾਹੀ) ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਾਇਆ ਸੀ। ਇਸ ਮਾਮਲੇ ਵਿਚ ਕੰਪਨੀ ’ਤੇ 7 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ : Aadhaar ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਹੁਣ ਬਿਨ੍ਹਾਂ Finger Print ਦੇ ਬਣ ਸਕੇਗਾ ਆਧਾਰ ਕਾਰਡ
ਇਹ ਵੀ ਪੜ੍ਹੋ : ਨਿਵੇਸ਼ ਕਰਨ ਦੀ ਬਣਾ ਰਹੇ ਹੋ ਯੋਜਨਾ ਤਾਂ ਪੈਸਾ ਰੱਖੋ ਤਿਆਰ, ਇਸ ਹਫਤੇ ਖੁੱਲ੍ਹਣਗੇ 6 ਨਵੇਂ IPO
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8