ਪੇਂਡੂ ਇਲਾਕਿਆਂ ’ਚ ਸਤੰਬਰ ਤਿਮਾਹੀ ’ਚ ਵਧੀ ਗ੍ਰਾਸਰੀ ਦੀ ਮੰਗ

11/29/2019 10:38:22 PM

ਨਵੀਂ ਦਿੱਲੀ (ਇੰਟ.)-ਰੋਜ਼ਾਨਾ ਦੀਆਂ ਘਰੇਲੂ ਜ਼ਰੂਰਤਾਂ ਦੇ ਸਾਮਾਨ ਅਤੇ ਗ੍ਰਾਸਰੀ ਦੀ ਮੰਗ ਪੇਂਡੂ ਇਲਾਕਿਆਂ ’ਚ ਵਧੀ ਹੈ। ਕੰਜ਼ਿਊਮਰ ਰਿਸਰਚ ਫਰਮ ਕੰਤਾਰ ਵਰਲਡ ਪੈਨਲ ਦੇ ਅੰਕੜਿਆਂ ਮੁਕਾਬਲੇ ਸਤੰਬਰ ਤਿਮਾਹੀ ’ਚ ਪੇਂਡੂ ਬਾਜ਼ਾਰਾਂ ’ਚ ਉਤਪਾਦਾਂ ਦੀ ਮੰਗ ਪਿਛਲੀਆਂ ਕੁਝ ਤਿਮਾਹੀਆਂ ਦੇ ਮੁਕਾਬਲੇ ਸੁਧਰੀ ਹੈ। ਹਾਲਾਂਕਿ ਸੰਭਾਵਨਾ ਹੈ ਕਿ ਸਤੰਬਰ ਤਿਮਾਹੀ ’ਚ ਦੇਸ਼ ਦੀ ਆਰਥਿਕ ਵਾਧੇ ਦੀ ਦਰ ਹੋਰ ਹੇਠਾਂ ਗਈ ਹੈ।

ਸੂਤਰਾਂ ਅਨੁਸਾਰ ਜੁਲਾਈ-ਸਤੰਬਰ ਤਿਮਾਹੀ ’ਚ ਪੇਂਡੂ ਬਾਜ਼ਾਰ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 4.4 ਫ਼ੀਸਦੀ ਦੀ ਦਰ ਨਾਲ ਵਧਿਆ ਹੈ। ਪਿਛਲੇ ਸਾਲ ਜੁਲਾਈ-ਸਤੰਬਰ ਤਿਮਾਹੀ ’ਚ ਪੇਂਡੂ ਬਾਜ਼ਾਰ 2.4 ਫ਼ੀਸਦੀ ਦੀ ਦਰ ਨਾਲ ਹੇਠਾਂ ਡਿੱਗਿਆ ਸੀ। ਇਸ ਸਾਲ ਦੀ ਦੂਜੀ ਤਿਮਾਹੀ ’ਚ ਬਾਜ਼ਾਰ 3.1 ਫ਼ੀਸਦੀ ਦੀ ਦਰ ਨਾਲ ਵਧਿਆ ਹੈ, ਜਦੋਂ ਕਿ ਪਿਛਲੇ ਸਾਲ ਇਸ ਦੌਰਾਨ ਬਾਜ਼ਾਰ 1.7 ਫ਼ੀਸਦੀ ਦੀ ਦਰ ਨਾਲ ਘਟਿਆ ਸੀ। ਵੱਖ-ਵੱਖ ਮਾਹਿਰਾਂ ਨੇ ਜੂਨ ਤਿਮਾਹੀ ’ਚ ਦੇਸ਼ ਦੀ ਜੀ. ਡੀ. ਪੀ. (ਕੁਲ ਘਰੇਲੂ ਉਤਪਾਦ) ਵਾਧਾ ਦਰ ਦੇ 6 ਸਾਲ ਦੇ ਹੇਠਲੇ ਪੱਧਰ 5 ਫ਼ੀਸਦੀ ’ਤੇ ਰਹਿਣ ਦਾ ਅੰਦਾਜ਼ਾ ਲਾਇਆ ਹੈ।

ਛੋਟੇ ਬਰਾਂਡਸ ਵੱਲ ਖਪਤਕਾਰਾਂ ਦਾ ਝੁਕਾਅ

ਕੰਤਾਰ ਦੇ ਸਾਊਥ ਏਸ਼ੀਆ ਦੇ ਵਰਲਡ ਪੈਨਲ ਡਵੀਜ਼ਨ ਦੇ ਮੈਨੇਜਿੰਗ ਡਾਇਰੈਕਟਰ ਕੇ. ਰਾਮਕ੍ਰਿਸ਼ਣਨ ਨੇ ਦੱਸਿਆ ਕਿ ਸਾਰੀਆਂ ਸ਼੍ਰੇਣੀਆਂ ਜਿਨ੍ਹਾਂ ’ਚ 95 ਫ਼ੀਸਦੀ ਤੋਂ ਜ਼ਿਆਦਾ ਦਾ ਪੈਨੇਟ੍ਰੇਸ਼ਨ ਹੈ ਜਾਂ ਜੋ ਹਰ ਜਗ੍ਹਾ ਮੌਜੂਦ ਹਨ, ਉਨ੍ਹਾਂ ’ਚ 2018 ਦੀ ਤੀਜੀ ਤਿਮਾਹੀ ’ਚ ਗਿਰਾਵਟ ਦਰਜ ਕੀਤੀ ਗਈ। ਹੁਣ ਇਨ੍ਹਾਂ ’ਚੋਂ ਜ਼ਿਆਦਾਤਰ ਸ਼੍ਰੇਣੀਆਂ ਚੰਗੇ ਅੰਕੜੇ ਦੇ ਰਹੇ ਹਨ। ਵੱਡੀਅਾਂ ਕੰਪਨੀਆਂ ਦੇ ਉਤਪਾਦਾਂ ਦੀ ਬਾਜ਼ਾਰ ’ਚ ਘਟਦੀ ਵਿਕਰੀ ਤੋਂ ਬਾਅਦ ਵੀ ਇਹ ਵਾਧਾ ਹੋਣ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੁੱਝ ਵੱਡੀਆਂ ਸ਼੍ਰੇਣੀਆਂ ’ਚ ਖਪਤਕਾਰ ਵੱਡੇ ਬਰਾਂਡਸ ਤੋਂ ਹਟ ਕੇ ਛੋਟੇ ਬਰਾਂਡਸ ਜਾਂ ਬਿਨਾਂ ਬਰਾਂਡਸ ਦੇ ਉਤਪਾਦਾਂ ਵੱਲ ਆ ਰਹੇ ਹਨ।


Karan Kumar

Content Editor

Related News