ਜੁਲਾਈ-ਸਤੰਬਰ ’ਚ ਆਰਥਿਕ ਵਾਧੇ ਦੀ ਦਰ 7.7 ਫੀਸਦੀ ਰਹਿਣ ਦੀ ਸੰਭਾਵਨਾ : ਇਕਰਾ
Friday, Oct 22, 2021 - 01:38 AM (IST)
ਨਵੀਂ ਦਿੱਲੀ (ਇੰਟ.)–ਦੇਸ਼ ਦੇ ਆਰਥਿਕ ਵਾਧੇ ਦੀ ਦਰ ਜੁਲਾਈ-ਸਤੰਬਰ ਤਿਮਾਹੀ ਦੌਰਾਨ 7.7 ਫੀਸਦੀ ਹੋ ਸਕਦੀ ਹੈ। ਰੇਟਿੰਗ ਏਜੰਸੀ ਇਕਰਾ ਨੇ ਕਿਹਾ ਕਿ 14 ਇੰਡੀਕੇਟਰਸ ’ਚੋਂ ਅੱਧੇ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚਣ ਨਾਲ ਆਰਥਿਕ ਵਾਧੇ ’ਚ ਤੇਜ਼ੀ ਆਉਣ ਦੀ ਸੰਭਾਵਨਾ ਹੈ। ਅਪ੍ਰੈਲ-ਜੂਨ ਦੌਰਾਨ ਆਰਥਿਕਤਾ ’ਚ 20.1 ਫੀਸਦੀ ਦੀ ਰਿਕਾਰਡ ਗ੍ਰੋਥ ਹੋਈ ਸੀ।ਇਕਰਾ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਕਾਰਨ ਹੋਈਆਂ ਮੁਸ਼ਕਲਾਂ ਦੇ ਘੱਟ ਹੋਣ ਕਾਰਨ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਆਰਥਿਕਤਾ ਦੀ ਰਫਤਾਰ ਵਧੀ ਹੈ।
ਇਹ ਵੀ ਪੜ੍ਹੋ : ਬਿਟਕੁਆਈਨ 2021 ਦੇ ਅਖੀਰ ਤੱਕ 1 ਲੱਖ ਡਾਲਰ ਪ੍ਰਤੀ ਕੁਆਈਨ ’ਤੇ ਪਹੁੰਚ ਸਕਦੈ : ਮਾਹਿਰ
ਉਨ੍ਹਾਂ ਕਿਹਾ ਕਿ ਸ਼ੇਅਰ ਬਾਜ਼ਾਰਾਂ ’ਚ ਤੇਜ਼ੀ ਦਾ ਜਾਰੀ ਰਹਿਣਾ ਸਿੱਧੇ ਟੈਕਸ ਸੰਗ੍ਰਹਿ ’ਚ ਮਜ਼ਬੂਤ ਵਾਧੇ ਅਤੇ ਕਾਰੋਬਾਰੀ ਭਾਵਨਾ ’ਚ ਸੁਧਾਰ ਦਾ ਸੰਕੇਤ ਦੇ ਰਿਹਾ ਹੈ। ਵਰਲਡ ਬੈਂਕ ਅਤੇ ਮੂਡੀਜ਼ ਨੇ ਇਸ ਵਿੱਤੀ ਸਾਲ ’ਚ ਆਰਥਿਕ ਗ੍ਰੋਥ ਕ੍ਰਮਵਾਰ 8.3 ਫੀਸਦੀ ਅਤੇ 9.3 ਫੀਸਦੀ ਰਹਿਣ ਦਾ ਅਨੁਮਾਨ ਦਿੱਤਾ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਇਹ ਅੰਕੜਾ 9.5 ਫੀਸਦੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ।
ਇਹ ਵੀ ਪੜ੍ਹੋ : ਸਿਟੀ ਬੈਂਕ ਇੰਡੀਆ ਨੂੰ ਖਰੀਦਣ ਦੀ ਦੌੜ ’ਚੋਂ ਹਟ ਸਕਦੈ DBS
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।