ਜਾਣੋ 1 ਸਤੰਬਰ ਤੋਂ ਕਿਹੜੇ ਹੋਣ ਜਾ ਰਹੇ ਹਨ ਬਦਲਾਅ, ਤੁਹਾਡੇ ਪੈਸਿਆਂ ਨਾਲ ਜੁੜਿਆ ਹੈ ਮਾਮਲਾ

08/28/2020 10:22:51 AM

ਨਵੀਂ ਦਿੱਲੀ : 1 ਸਤੰਬਰ ਤੋਂ ਕਈ ਬਦਲਾਅ ਹੋਣ ਜਾ ਰਹੇ ਹਨ, ਜਿਸ ਦਾ ਅਸਲ ਸਿੱਧਾ ਤੁਹਾਡੀ ਜੇਬ 'ਤੇ ਪਏਗਾ, ਜਿਨ੍ਹਾਂ ਚੀਜਾਂ ਵਿਚ ਬਦਲਾਅ ਹੋਣ ਵਾਲਾ ਹੈ ਉਸ ਵਿਚ ਮੁੱਖ‍ ਰੂਪ ਨਾਲ ਈ.ਐਮ.ਆਈ., ਏਅਰਲਾਈਨਜ਼, ਜੀ.ਐਸ.ਟੀ. ਸਮੇਤ ਕਈ ਹੋਰ ਚੀਜ਼ਾਂ ਸ਼ਾਮਲ ਹਨ।


ਮਹਿੰਗੀ ਹੋਵੇਗੀ ਹਵਾਈ ਯਾਤਰਾ
1 ਸਤੰਬਰ ਤੋਂ ਘਰੇਲੂ ਅਤੇ ਕੌਮਾਂਤਰੀ ਮਾਰਗਾਂ 'ਤੇ ਹਵਾਈ ਯਾਤਰਾ ਮਹਿੰਗੀ ਹੋਣ ਜਾ ਰਹੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਘਰੇਲੂ ਤੇ ਕੌਮਾਂਤਰੀ ਯਾਤਰੀਆਂ ਕੋਲੋਂ ਜ਼ਿਆਦਾ ਹਵਾਬਾਜ਼ੀ ਸੁਰੱਖਿਆ ਫੀਸ (ਏ. ਐੱਸ. ਐੱਫ.) ਵਸੂਲਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਤੁਹਾਡੀ ਹਵਾਈ ਟਿਕਟ ਦੀ ਕੀਮਤ 'ਚ ਥੋੜ੍ਹਾ-ਜਿਹਾ ਵਾਧਾ ਹੋ ਸਕਦਾ ਹੈ। ਇਸ ਦਾ ਅਸਰ ਘਰੇਲੂ ਤੇ ਕੌਮਾਂਤਰੀ ਦੋਹਾਂ ਮੁਸਾਫਰਾਂ 'ਤੇ ਹੋਵੇਗਾ। ਡੀ. ਜੀ. ਸੀ. ਏ. ਮੁਤਾਬਕ, ਅਗਲੇ ਮਹੀਨੇ ਤੋਂ ਘਰੇਲੂ ਹਵਾਈ ਯਾਤਰੀਆਂ ਨੂੰ ਏ. ਐੱਸ. ਐੱਫ. ਦੇ ਤੌਰ 'ਤੇ 150 ਦੀ ਬਜਾਏ 160 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਜੋ ਪਹਿਲਾਂ 150 ਰੁਪਏ ਸੀ। ਉੱਥੇ ਹੀ, ਕੌਮਾਂਤਰੀ ਯਾਤਰੀਆਂ ਨੂੰ 1 ਸਤੰਬਰ 2020 ਤੋਂ 4.85 ਡਾਲਰ ਦੀ ਬਜਾਏ 5.2 ਡਾਲਰ ਬਤੌਰ ਏ. ਐੱਸ. ਐੱਫ. ਚੁਕਾਉਣਾ ਹੋਵੇਗਾ।

ਵਧੇਗਾ ਈ.ਐਮ.ਆਈ. ਦਾ ਬੋਝ, ਖਤ‍ਮ ਹੋਵੇਗਾ ਮੋਰੇਟੋਰੀਅਮ
ਅਗਲੇ ਮਹੀਨੇ ਈ.ਐਮ.ਆਈ. ਚੁਕਾਉਣ ਵਾਲੇ ਗਾਹਕਾਂ ਦੀ ਜੇਬ ਢਿੱਲੀ ਹੋਵੇਗੀ, ਕਿਉਂਕਿ ਕੋਵਿਡ-19 ਸੰਕਟ ਕਾਰਨ ਜਿਨ੍ਹਾਂ ਗਾਹਕਾਂ ਨੇ ਲੋਨ ਲਿਆ ਹੋਇਆ ਸੀ ਉਨ੍ਹਾਂ ਨੂੰ ਈ.ਐਮ.ਆਈ. ਵਿਚ ਮਾਰਚ ਤੋਂ ਛੋਟ ਦਿੱਤੀ ਗਈ ਹੈ, ਜੋ ਕਿ 31 ਅਗਸਤ ਨੂੰ ਖ਼ਤਮ ਹੋ ਰਹੀ ਹੈ। ਭਾਰਤੀ ਸਟੇਟ ਬੈਂਕ (ਐਸ.ਬੀ.ਆਈ) ਅਤੇ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਵੱਲੋਂ ਅਗਲੇ ਹਫ਼ਤੇ ਫ਼ੈਸਲਾ ਹੋਣ ਦੀ ਸੰਭਾਵਨਾ ਹੈ। ਬੈਂਕਿੰਗ ਸੈਕਟਰ ਵਿਚ ਇਸ ਨੂੰ ਅੱਗੇ ਵਧਾਉਣ ਨੂੰ ਲੈ ਕੇ ਸਥਿਤੀ ਸਪਸ਼ਟ ਨਹੀਂ ਹੋ ਪਾ ਰਹੀ ਹੈ।

ਇਹ ਵੀ ਪੜ੍ਹੋ: 'ਕੋਰੋਨਿਲ' 'ਤੇ ਪਤੰਜਲੀ ਨੂੰ ਮਿਲੀ ਵੱਡੀ ਰਾਹਤ, ਸੁਪਰੀਮ ਕੋਰਟ ਨੇ ਰੱਦ ਕੀਤੀ ਪਟੀਸ਼ਨ

ਜੀ.ਐਸ.ਟੀ. ਦੇਣਦਾਰੀ ਅਦਾ ਕਰਣ ਵਿਚ ਦੇਰੀ 'ਤੇ ਲੱਗੇਗਾ 18 % ਵਿਆਜ
1 ਸਤੰਬਰ ਤੋਂ ਜੀ. ਐੱਸ. ਟੀ. ਦੇ ਭੁਗਤਾਨ 'ਚ ਦੇਰੀ ਦੀ ਸਥਿਤੀ 'ਚ ਵਿਆਜ ਸ਼ੁੱਧ ਟੈਕਸ ਦੇਣਦਾਰੀ 'ਤੇ ਵਸੂਲਿਆ ਜਾਵੇਗਾ। ਉਦਯੋਗ ਨੇ ਇਸ ਸਾਲ ਦੇ ਸ਼ੁਰੂ 'ਚ ਜੀ. ਐੱਸ. ਟੀ. ਅਦਾਇਗੀ 'ਚ ਦੇਰੀ 'ਤੇ ਲਗਭਗ 46,000 ਕਰੋੜ ਰੁਪਏ ਵਿਆਜ ਦੀ ਵਸੂਲੀ ਦੇ ਸਰਕਾਰੀ ਨਿਰਦੇਸ਼ਾਂ 'ਤੇ ਚਿੰਤਾ ਜ਼ਾਹਰ ਕੀਤੀ ਸੀ। ਵਿਆਜ ਕੁੱਲ ਟੈਕਸ ਦੇਣਦਾਰੀ 'ਤੇ ਲਗਾਇਆ ਗਿਆ ਸੀ। ਕੇਂਦਰ ਤੇ ਸੂਬੇ ਦੇ ਵਿੱਤ ਮੰਤਰੀਆਂ ਦੀ ਜੀ. ਐੱਸ. ਟੀ. ਪ੍ਰੀਸ਼ਦ ਨੇ ਮਾਰਚ 'ਚ ਆਪਣੀ 39ਵੀਂ ਬੈਠਕ 'ਚ ਫ਼ੈਸਲਾ ਕੀਤਾ ਸੀ ਕਿ 1 ਜੁਲਾਈ, 2017 ਤੋਂ ਪ੍ਰਭਾਵੀ ਸ਼ੁੱਧ ਟੈਕਸ ਦੇਣਦਾਰੀ 'ਤੇ ਜੀ. ਐੱਸ. ਟੀ. ਦੇ ਭੁਗਤਾਨ 'ਚ ਦੇਰੀ ਲਈ ਵਿਆਜ ਲਿਆ ਜਾਵੇਗਾ ਅਤੇ ਇਸ ਲਈ ਕਾਨੂੰਨ 'ਚ ਸੋਧ ਕੀਤਾ ਜਾਵੇਗਾ। ਹਾਲਾਂਕਿ, ਕੇਂਦਰੀ ਅਪ੍ਰਤੱਖ ਟੈਕਸ ਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ 25 ਅਗਸਤ ਨੂੰ 1 ਸਤੰਬਰ, 2020 ਦੀ ਤਾਰੀਖ਼ ਨੋਟੀਫਾਈਡ ਕੀਤੀ, ਜਿਸ ਤਾਰੀਖ਼ ਤੋਂ ਸ਼ੁੱਧ ਟੈਕਸ ਦੇਣਦਾਰੀ 'ਤੇ ਵਿਆਜ ਵਸੂਲਿਆ ਜਾਵੇਗਾ। ਏ. ਐੱਮ. ਆਰ. ਜੀ. ਐਂਡ ਐਸੋਸੀਏਟਸ ਦੇ ਸੀਨੀਅਰ ਪਾਰਟਨਰ ਰਜਤ ਮੋਹਨ ਨੇ ਕਿਹਾ ਕਿ ਇਹ ਨੋਟੀਫਿਕੇਸ਼ਨ ਜੀ. ਐੱਸ. ਟੀ. ਪ੍ਰੀਸ਼ਦ ਦੇ ਫ਼ੈਸਲਿਆਂ ਤੋਂ ਵੱਖ ਲੱਗ ਰਿਹਾ ਹੈ, ਜਿਸ 'ਚ ਟੈਕਸਦਾਤਾਵਾਂ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਉਕਤ ਲਾਭ 1 ਜੁਲਾਈ 2017 ਤੋਂ ਪ੍ਰਭਾਵੀ ਹੋਣਗੇ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਜਲਦ ਬਣਨਗੇ ਮਾਂ-ਬਾਪ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ੀ​​​​​​​

ਓਲਾ-ਉਬੇਰ ਡਰਾਈਵਰ ਕਰ ਸਕਦੇ ਹਨ ਹੜਤਾਲ
ਐਪ ਆਧਾਰਿਤ ਕਾਰ ਸੇਵਾ ਉਪਲੱਬਧ ਕਰਾਉਣ ਵਾਲੀ ਕੰਪਨੀ ਓਲਾ ਅਤੇ ਉਬੇਰ ਦੇ ਡਰਾਈਵਰਾਂ ਨੇ ਦਿੱਲੀ-ਐਨ.ਸੀ.ਆਰ. ਵਿਚ 1 ਸਤੰਬਰ ਤੋਂ ਹੜਤਾਲ ਦੀ ਧਮਕੀ ਦਿੱਤੀ ਹੈ। ਕੈਬ ਡਰਾਈਵਰਾਂ ਨੇ ਆਪਣੀਆਂ ਕਈ ਮੰਗਾਂ ਜਿਵੇਂ ਕਿਰਾਏ ਵਿਚ ਵਾਧਾ ਅਤੇ ਲੋਨ ਰਿਪੇਮੈਂਟ ਮੋਰੇਟੋਰੀਅਮ ਦੇ ਵਿਸਥਾਰ ਨੂੰ ਲੈ ਕੇ ਹੜਤਾਲ ਕੀਤੇ ਜਾਣ ਦੀ ਧਮਕੀ ਦਿੱਤੀ ਹੈ। ਦਿੱਲੀ ਦੇ ਸਰਵੋਦਯ ਡਰਾਈਵਰਸ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਸਮੱਸਿਆਵਾਂ ਨੂੰ ਹੱਲ ਕਰਣ ਵਿਚ ਅਸਫ਼ਲ ਰਹਿੰਦੀ ਹੈ ਤਾਂ ਕੈਬ ਐਗਰੀਗੇਟਰਸ ਨਾਲ ਕੰਮ ਕਰਣ ਵਾਲੇ ਲਗਭਗ 2 ਲੱਖ ਡਰਾਈਵਰ ਹੜਤਾਲ ਵਿਚ ਸ਼ਾਮਲ ਹੋਣਗੇ।

ਐਲ.ਪੀ.ਜੀ. ਸਿਲੰਡਰ ਦੇ ਮੁੱਲ ਵਿਚ ਬਦਲਾਅ
1 ਸਤੰਬਰ ਨੂੰ ਐਲ.ਪੀ.ਜੀ. ਦੀ ਕੀਮਤ ਵਿਚ ਬਦਲਾਅ ਹੋ ਸਕਦਾ ਹੈ। ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸਿਲੰਡਰ ਦੀਆਂ ਕੀਮਤਾਂ ਵਿਚ ਬਦਲਾਵ ਹੁੰਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਤੰਬਰ ਵਿਚ ਐਲ.ਪੀ.ਜੀ. ਸਿਲੰਡਰ ਦੀ ਕੀਮਤ ਘਟੇਗੀ।

ਦਿੱਲੀ ਮੈਟਰੋ ਹੋ ਸਕਦੀ ਹੈ ਸ਼ੁਰੂ
ਦਿੱਲੀ ਵਿਚ ਮੈਟਰੋ ਸ਼ੁਰੂ ਹੋਣ ਦਾ ਰਾਹ ਵੇਖ ਰਹੇ ਲੋਕਾਂ ਨੂੰ ਜਲਦ ਹੀ ਖ਼ੁਸ਼ਖ਼ਬਰੀ ਮਿਲ ਸਕਦੀ ਹੈ। ਦੇਸ਼ ਵਿਚ 1 ਸਤੰਬਰ ਤੋਂ ਤਾਲਾਬੰਦੀ ਵਿਚ ਛੋਟ ਦਾ ਚੌਥਾ ਪੜਾਅ ਅਨਲਾਕ 4 ਸ਼ੁਰੂ ਹੋਣ ਜਾ ਰਿਹਾ ਹੈ। ਅਧਿਕਾਰੀਆਂ ਅਨੁਸਾਰ ਇਸ ਦੌਰਾਨ 1 ਸਤੰਬਰ ਤੋਂ ਹੀ ਦਿੱਲੀ ਮੈਟਰੋ ਦੇ ਸੰਚਾਲਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਟੋਲ ਪਲਾਜ਼ਾ 'ਤੇ 24 ਘੰਟੇ ਅੰਦਰ ਵਾਪਸੀ 'ਤੇ ਮਿਲਣ ਵਾਲਾ ਡਿਸਕਾਊਂਟ ਖ਼ਤਮ, ਸਿਰਫ਼ ਇਨ੍ਹਾਂ ਨੂੰ ਮਿਲੇਗਾ ਫ਼ਾਇਦਾ​​​​​​​

ਸ਼ੁਰੂ ਹੋਣਗੀਆਂ ਇੰਡੀਗੋ ਏਅਰਲਾਈਨਜ਼ ਦੀਆਂ ਉਡਾਣਾਂ
ਬਜਟ ਏਅਰਲਾਈਨਜ਼ ਇੰਡੀਗੋ ਨੇ ਆਪਣੀਆਂ ਉਡਾਣਾਂ ਦੇ ਸੰਚਾਲਨ ਦਾ ਐਲਾਨ ਕੀਤਾ ਹੈ। 1 ਸਤੰਬਰ ਤੋਂ ਪ੍ਰਯਾਗਰਾਜ , ਕੋਲਕਾਤਾ ਅਤੇ ਸੂਰਤ ਲਈ ਵੀ ਉਡਾਣ ਸ਼ੁਰੂ ਹੋ ਜਾਵੇਗੀ। ਭੋਪਾਲ-ਲਖਨਊ ਰੂਟ 'ਤੇ ਕੰਪਨੀ 180 ਸੀਟਾਂ ਵਾਲੀ ਏਅਰ ਬਸ-320 ਚਲਾਵੇਗੀ। ਇਹ ਉਡਾਣ ਹਫ਼ਤੇ ਵਿਚ 3 ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸੰਚਾਲਿਤ ਹੋਵੇਗੀ। ਪਹਿਲੀ ਉਡਾਣ 26 ਅਗਸਤ ਬੁੱਧਵਾਰ ਨੂੰ ਭੋਪਾਲ ਪੁੱਜੇਗੀ। ਕੰਪਨੀ ਨੇ ਸਮਰ ਸ਼ੈਡਿਊਲ ਵਿਚ ਹੀ ਭੋਪਾਲ ਤੋਂ ਪ੍ਰਯਾਗਰਾਜ, ਆਗਰਾ, ਕੋਲਕਾਤਾ, ਸੂਰਤ, ਅਹਿਮਦਾਬਾਦ ਅਤੇ ਆਗਰਾ ਲਈ ਉਡਾਨ ਸ਼ੁਰੂ ਕਰਣ ਦਾ ਐਲਾਨ ਕੀਤਾ ਸੀ ਪਰ ਕੋਰੋਨਾ ਕਾਲ ਸਮੇਤ ਕੁੱਝ ਹੋਰ ਕਾਰਣਾਂ ਕਾਰਨ ਉਡਾਣਾਂ ਸ਼ੁਰੂ ਨਹੀਂ ਹੋ ਸਕੀਆਂ। ਹੁਣ ਕੰਪਨੀ ਨੇ ਪ੍ਰਯਾਗਰਾਜ, ਕੋਲਕਾਤਾ ਅਤੇ ਸੂਰਤ ਲਈ ਉਡਾਣ ਦਾ ਸ਼ੈਡਿਊਲ ਜਾਰੀ ਕਰਕੇ 1 ਸਤੰਬਰ ਅਤੇ ਇਸ ਦੇ ਬਾਅਦ ਦੀਆਂ ਤਾਰੀਖਾਂ ਵਿਚ ਬੁਕਿੰਗ ਸ਼ੁਰੂ ਕਰ ਦਿੱਤੀ ਹੈ।

ਸਕੂਲ ਖੁੱਲ੍ਹ ਸਕਦੇ ਹਨ
ਕੇਂਦਰ ਸਰਕਾਰ ਨੇ ਅਨਲਾਕ-4 ਵਿਚ ਕਈ ਪਾਬੰਦੀਆਂ ਨਾਲ 1 ਸਤੰਬਰ ਤੋਂ 14 ਨਵੰਬਰ ਦਰਮਿਆਨ ਸਕੂਲ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਦੀ ਤਿਆਰੀ ਕਰ ਰਹੀ ਹੈ। ਯੋਜਨਾ 'ਤੇ ਸਕੱਤਰਾਂ ਦੇ ਸਮੂਹ ਅਤੇ ਹੈਲਥ ਮਿਨੀਸਟਰ ਹਰਸ਼ਵਰਧਨ ਨਾਲ ਇਸ ਬਾਰੇ ਵਿਚ ਚਰਚਾ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਅੰਤਿਮ ਅਨਲਾਕ ਦਿਸ਼ਾ-ਨਿਰਦੇਸ਼ ਦੌਰਾਨ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਜਾਵੇਗੀ।


cherry

Content Editor

Related News