ਸੈਂਸੈਕਸ 165 ਅੰਕ ਚੜ੍ਹਿਆ, ਕਾਰੋਬਾਰ ਦੌਰਾਨ ਪਹਿਲੀ ਵਾਰ ਪਾਰ ਕੀਤਾ 66000 ਅੰਕਾਂ ਦਾ ਅੰਕੜਾ
Thursday, Jul 13, 2023 - 05:29 PM (IST)
ਮੁੰਬਈ (ਭਾਸ਼ਾ) - ਵੀਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਅਤੇ ਬੀਐੱਸਈ ਸੈਂਸੈਕਸ 'ਚ 165 ਅੰਕਾਂ ਦੀ ਤੇਜ਼ੀ ਆਈ। ਵਪਾਰ ਦੌਰਾਨ ਦੋਵੇਂ ਬੈਂਚਮਾਰਕ ਸੂਚਕਾਂਕ ਵਿੱਚ ਰਿਕਾਰਡ ਉੱਚ ਪੱਧਰ ਰਿਹਾ ਅਤੇ ਇੱਕ ਸਮੇਂ ਸੈਂਸੈਕਸ ਪਹਿਲੀ ਵਾਰ 66,000 ਦੇ ਅੰਕੜੇ ਨੂੰ ਪਾਰ ਕਰ ਗਿਆ। ਅਮਰੀਕਾ 'ਚ ਪ੍ਰਚੂਨ ਮਹਿੰਗਾਈ ਦਰ 'ਚ ਨਰਮੀ ਦੇ ਨਾਲ ਗਲੋਬਲ ਬਾਜ਼ਾਰਾਂ 'ਤੇ ਘਰੇਲੂ ਬਾਜ਼ਾਰ ਮਜ਼ਬੂਤ ਹੋਇਆ ਹੈ। ICICI ਬੈਂਕ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਵਰਗੇ ਪ੍ਰਮੁੱਖ ਸ਼ੇਅਰਾਂ 'ਚ ਖਰੀਦਦਾਰੀ ਨਾਲ ਵੀ ਤੇਜ਼ੀ ਨੂੰ ਸਮਰਥਨ ਮਿਲਿਆ।
ਇਹ ਵੀ ਪੜ੍ਹੋ : Air India ਦੀ ਫਲਾਈਟ 'ਚ ਯਾਤਰੀ ਨੇ ਕੀਤਾ ਹੰਗਾਮਾ, ਟਾਇਲਟ 'ਚ ਸਿਗਰਟ ਪੀਣ ਮਗਰੋਂ ਤੋੜਿਆ ਦਰਵਾਜ਼ਾ
ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 164.99 ਅੰਕ ਭਾਵ 0.25 ਫ਼ੀਸਦੀ ਦੇ ਵਾਧੇ ਨਾਲ 65,558.89 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇੱਕ ਸਮੇਂ ਸੈਂਸੈਕਸ 670.31 ਅੰਕ ਜਾਂ 1.02 ਫ਼ੀਸਦੀ ਵੱਧ ਕੇ 66,064.21 ਦੇ ਆਪਣੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 29.45 ਅੰਕ ਭਾਵ 0.15 ਫ਼ੀਸਦੀ ਦੇ ਵਾਧੇ ਨਾਲ 19,413.75 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 182.7 ਅੰਕਾਂ ਦੇ ਵਾਧੇ ਨਾਲ ਰਿਕਾਰਡ 19,567 ਅੰਕਾਂ 'ਤੇ ਚਲਾ ਗਿਆ ਸੀ।
ਇਹ ਵੀ ਪੜ੍ਹੋ : 14 ਜੁਲਾਈ ਨੂੰ ਸਸਤੇ ਹੋਣਗੇ ਟਮਾਟਰ! ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਕੇਂਦਰ ਸਰਕਾਰ
ਸੈਂਸੈਕਸ ਦੇ ਸ਼ੇਅਰਾਂ ਵਿੱਚ ਟਾਟਾ ਕੰਸਲਟੈਂਸੀ ਸਰਵਿਸਿਜ਼, ਇੰਫੋਸਿਸ, ਬਜਾਜ ਫਿਨਸਰਵ, ਟੇਕ ਮਹਿੰਦਰਾ, ਆਈਸੀਆਈਸੀਆਈ ਬੈਂਕ, ਵਿਪਰੋ ਅਤੇ ਬਜਾਜ ਫਾਈਨਾਂਸ ਪ੍ਰਮੁੱਖ ਰੂਪ ਤੋਂ ਲਾਭ ਵਿੱਚ ਰਹੇ। ਟੀਸੀਐੱਸ ਦਾ ਸ਼ੇਅਰ ਜੂਨ ਤਿਮਾਹੀ ਵਿੱਚ ਵਿੱਤੀ ਨਤੀਜਿਆਂ ਦੀ ਘੋਸ਼ਣਾ ਕਰਨ ਤੋਂ ਇੱਕ ਦਿਨ ਬਾਅਦ ਅੱਜ 2.47 ਫ਼ੀਸਦੀ ਵਧਿਆ। ਦੇਸ਼ ਦੀ ਸਭ ਤੋਂ ਵੱਡੀ ਸੂਚਨਾ ਤਕਨਾਲੋਜੀ ਕੰਪਨੀ ਦਾ ਸ਼ੁੱਧ ਲਾਭ ਜੂਨ ਤਿਮਾਹੀ 'ਚ 16.83 ਫ਼ੀਸਦੀ ਵਧ ਕੇ 11,074 ਕਰੋੜ ਰੁਪਏ ਹੋ ਗਿਆ। ਹਾਲਾਂਕਿ, ਕੰਪਨੀ ਬਾਜ਼ਾਰ ਅਨਿਸ਼ਚਿਤਤਾਵਾਂ ਦੇ ਕਾਰਨ ਵਿੱਤੀ ਸਾਲ ਲਈ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਸਾਵਧਾਨ ਹੈ।
ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ
ਦੂਜੇ ਪਾਸੇ, ਨੁਕਸਾਨ ਵਿੱਚ ਰਹਿਣ ਵਾਲੇ ਸ਼ੇਅਰਾਂ ਵਿੱਚ ਪਾਵਰ ਗਰਿੱਡ, ਮਾਰੂਤੀ, NTPC, ਰਿਲਾਇੰਸ ਇੰਡਸਟਰੀਜ਼, ਹਿੰਦੁਸਤਾਨ ਯੂਨੀਲੀਵਰ ਅਤੇ ਨੇਸਲੇ ਸ਼ਾਮਲ ਸਨ। ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗਸੇਂਗ ਰਿਹਾ। ਯੂਰਪ ਦੇ ਪ੍ਰਮੁੱਖ ਬਾਜ਼ਾਰਾਂ 'ਚ ਸ਼ੁਰੂਆਤੀ ਕਾਰੋਬਾਰ 'ਚ ਤੇਜ਼ੀ ਰਹੀ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰਾਂ 'ਚ ਤੇਜ਼ੀ ਰਹੀ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.27 ਫ਼ੀਸਦੀ ਵਧ ਕੇ 80.33 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਐਕਸਚੇਂਜ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ ਬੁੱਧਵਾਰ ਨੂੰ ਵੇਚਣ ਵਾਲੇ ਪਾਸੇ ਰਹੇ ਅਤੇ 1,242.44 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8