ਸੈਂਸੈਕਸ 43,000 ਤੋਂ ਉਪਰ ਨਵੇਂ ਰਿਕਾਰਡ 'ਤੇ ਬੰਦ, ਨਿਫਟੀ 12,600 ਤੋਂ ਪਾਰ

Tuesday, Nov 10, 2020 - 03:51 PM (IST)

ਮੁੰਬਈ— ਭਾਰਤੀ ਬਾਜ਼ਾਰਾਂ 'ਚ ਮੰਗਲਵਾਰ ਨੂੰ ਲਗਾਤਾਰ 7ਵੇਂ ਕਾਰੋਬਾਰੀ ਦਿਨ ਬੜ੍ਹਤ ਜਾਰੀ ਰਹੀ। ਬੀ. ਐੱਸ. ਈ. ਸੈਂਸੈਕਸ 680.22 ਅੰਕ ਯਾਨੀ 1.6 ਫੀਸਦੀ ਦੀ ਮਜਬੂਤੀ ਨਾਲ ਪਹਿਲੀ ਵਾਰ 43,000 ਤੋਂ ਉਪਰ 43,277.65 ਦੇ ਪੱਧਰ 'ਤੇ ਬੰਦ ਹੋਇਆ ਹੈ।

 

ਉੱਥੇ ਹੀ, ਨਿਫਟੀ 170 ਅੰਕ ਯਾਨੀ 1.36 ਫੀਸਦੀ ਚੜ੍ਹ ਕੇ 12,631.10 ਦੇ ਪੱਧਰ 'ਤੇ ਬੰਦ ਹੋਇਆ ਹੈ। ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਲੈ ਕੇ ਆਰਥਿਕ ਸੁਧਾਰਾਂ 'ਚ ਤੇਜ਼ੀ ਦੀ ਉਮੀਦ ਨਾਲ ਨਿਵੇਸ਼ਕਾਂ 'ਚ ਉਤਸ਼ਾਹ ਰਿਹਾ। ਇਸ ਦੇ ਨਾਲ ਹੀ ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਦੋਵੇਂ ਇੰਡੈਕਸ ਸਰਵ-ਉੱਚ ਪੱਧਰ 'ਤੇ ਬੰਦ ਹੋਏ ਹਨ।

ਕੋਰੋਨਾ ਵੈਕਸੀਨ ਨਾਲ ਪੈਦਾ ਹੋਏ ਉਤਸ਼ਾਹ ਨਾਲ ਬੈਂਕਿੰਗ, ਫਾਈਨੈਂਸ਼ਲ ਸਰਵਿਸਿਜ਼, ਪ੍ਰਣਾਹੁਚਾਰੀ ਅਤੇ ਹਵਾਬਾਜ਼ੀ ਸਟਾਕਸ 'ਚ ਚੰਗੀ ਖਰੀਦਦਾਰੀ ਹੋਈ। ਉੱਥੇ ਹੀ, ਫਾਰਮਾ ਅਤੇ ਆਈ. ਟੀ. ਕੰਪਨੀਆਂ 'ਚ ਭਾਰੀ ਮੁਨਾਫਾਵਸੂਲੀ ਦੇਖੀ ਗਈ। ਨਿਫਟੀ ਆਈ. ਟੀ. 3.9 ਫੀਸਦੀ, ਜਦੋਂ ਕਿ ਫਾਰਮਾ 4.3 ਫੀਸਦੀ ਡਿੱਗ ਕੇ ਬੰਦ ਹੋਇਆ। ਬੀ. ਐੱਸ. ਈ. ਸੈਂਸੈਕਸ ਦੇ 30 ਸਟਾਕਸ 'ਚੋਂ 20 ਤੇਜ਼ੀ 'ਚ ਬੰਦ ਹੋਏ। ਨਿਫਟੀ ਦੇ 50 ਸਟਾਕਸ 'ਚੋਂ 31 ਨੇ ਬੜ੍ਹਤ ਦਰਜ ਕੀਤੀ। ਬਿਹਾਰ ਦੇ ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨਾਂ 'ਚ ਰਾਸ਼ਟਰੀ ਲੋਕਤੰਤਰੀ ਗਠਜੋੜ ਸਰਕਾਰ ਦੀ ਵਾਪਸੀ ਦੇ ਸੰਕੇਤਾਂ ਨੇ ਵੀ ਬਾਜ਼ਾਰ ਦੀ ਹਾਂ-ਪੱਖੀ ਭਾਵਨਾ 'ਚ ਵਾਧਾ ਕੀਤਾ। ਨਿਫਟੀ ਬੈਂਕ 1,071 ਅੰਕ ਯਾਨੀ 3.9 ਫੀਸਦੀ ਦੀ ਤੇਜ਼ੀ ਨਾਲ ਮਾਰਚ ਤੋਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ 28,606' ਤੇ ਬੰਦ ਹੋਇਆ।

7 ਕਾਰੋਬਾਰੀ ਸੈਸ਼ਨਾਂ 'ਚ ਸੈਂਸੈਕਸ

PunjabKesari


Sanjeev

Content Editor

Related News