ਸੈਂਸੈਕਸ 'ਚ 834 ਅੰਕ ਦਾ ਉਛਾਲ, ਨਿਵੇਸ਼ਕਾਂ ਨੂੰ 3.42 ਲੱਖ ਕਰੋੜ ਰੁ: ਦਾ ਫਾਇਦਾ

Tuesday, Jan 19, 2021 - 04:55 PM (IST)

ਸੈਂਸੈਕਸ 'ਚ 834 ਅੰਕ ਦਾ ਉਛਾਲ, ਨਿਵੇਸ਼ਕਾਂ ਨੂੰ 3.42 ਲੱਖ ਕਰੋੜ ਰੁ: ਦਾ ਫਾਇਦਾ

ਮੁੰਬਈ- ਪਿਛਲੇ ਦੋ ਕਾਰੋਬਾਰੀ ਸੈਸ਼ਨਾਂ ਵਿਚ ਗਿਰਾਵਟ ਦਰਜ ਕਰਨ ਮਗਰੋਂ ਮੰਗਲਵਾਰ ਨੂੰ ਬਾਜ਼ਾਰ ਨੇ ਸ਼ਾਨਦਾਰ ਤੇਜ਼ੀ ਦਰਜ ਕੀਤੀ। ਬੀ. ਐੱਸ. ਈ. ਸੈਂਸੈਕਸ 834 ਅੰਕ ਯਾਨੀ 1.7 ਫ਼ੀਸਦੀ ਦੀ ਬੜ੍ਹਤ ਨਾਲ 49398.29 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਬੀ. ਐੱਸ. ਈ. ਸੂਚੀਬੱਧ ਫਰਮਾਂ ਦਾ ਬਾਜ਼ਾਰ ਪੂੰਜੀਕਰਨ ਵੱਧ ਕੇ 196.20 ਲੱਖ ਕਰੋੜ ਰੁਪਏ ਹੋ ਗਿਆ, ਜਿਸ ਨਾਲ ਨਿਵੇਸ਼ਕਾਂ ਦੀ ਸੰਪਤੀ 3.42 ਲੱਖ ਕਰੋੜ ਰੁਪਏ ਵੱਧ ਗਈ। ਸੈਂਸੈਕਸ ਦਾ ਇਹ 4 ਮਹੀਨਿਆਂ ਵਿਚ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਹੈ।

ਗਲੋਬਲ ਬਾਜ਼ਾਰ ਤੋਂ ਮਿਲੇ ਮਜਬੂਤ ਸੰਕੇਤਾਂ ਅਤੇ ਕੰਪਨੀਆਂ ਦੇ ਉਮੀਦਾਂ ਤੋਂ ਸ਼ਾਨਦਾਰ ਦਸੰਬਰ ਤਿਮਾਹੀ ਦੇ ਜਾਰੀ ਹੋ ਰਹੇ ਨਤੀਜਿਆਂ ਨਾਲ ਬਾਜ਼ਾਰ ਵਿਚ ਤੇਜ਼ੀ ਵਧੀ।

ਨਿਫਟੀ 239.58 ਅੰਕ ਯਾਨੀ 1.68 ਫ਼ੀਸਦੀ ਦੀ ਮਜਬੂਤੀ ਨਾਲ 14,521 ਦੇ ਪੱਧਰ 'ਤੇ ਬੰਦ ਹੋਇਆ। 5 ਨਵੰਬਰ ਤੋਂ ਬਾਅਦ ਨਿਫਟੀ ਦਾ ਇਹ ਬਿਹਤਰ ਸੈਸ਼ਨ ਰਿਹਾ। ਨਿਫਟੀ 50 ਵਿਚੋਂ 46 ਤੇਜ਼ੀ ਵਿਚ ਬੰਦ ਹੋਏ। 

ਉੱਥੇ ਹੀ, ਸੈਂਸੈਕਸ ਵਿਚ ਐੱਮ. ਐਂਡ ਐੱਮ., ਆਈ. ਟੀ. ਸੀ. ਅਤੇ ਮਹਿੰਦਰਾ ਟੈੱਕ ਨੂੰ ਛੱਡ ਕੇ ਬਾਕੀ ਸਾਰੇ ਸਟਾਕ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ।

PunjabKesari

ਬਜਾਜ ਫਾਇਨੈਂਸ, ਆਰ. ਆਈ. ਐੱਲ., ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਐੱਚ. ਡੀ. ਐੱਫ. ਸੀ. ਬੈਂਕ ਅਤੇ ਐੱਚ. ਡੀ. ਐੱਫ. ਸੀ. ਨੇ ਬਾਜ਼ਾਰ ਦੀ ਅੱਜ ਦੀ ਤੇਜ਼ੀ ਵਿਚ ਸਭ ਤੋਂ ਵੱਧ ਦਿੱਤਾ। ਸੈਂਸੈਕਸ ਅੱਜ 50,000 ਦੇ ਇਤਿਹਾਸਕ ਪੱਧਰ ਨੂੰ ਛੂਹਣ ਤੋਂ ਸਿਰਫ 600 ਅੰਕ ਦੂਰ ਰਿਹਾ।


 


author

Sanjeev

Content Editor

Related News