ਸ਼ੇਅਰ ਬਾਜ਼ਾਰ 'ਚ ਮਜ਼ਬੂਤੀ, ਸੈਂਸੈਕਸ 361 ਅੰਕ ਦੀ ਮਜ਼ਬੂਤੀ ਨਾਲ ਬੰਦ

12/07/2018 4:17:27 PM

ਨਵੀਂ ਦਿੱਲੀ : ਕਰੂਡ 'ਚ ਨਰਮੀ ਅਤੇ ਰੁਪਏ 'ਚ ਮਜ਼ਬੂਤੀ ਦੇ ਮੱਦੇਨਜ਼ਰ ਸ਼ੇਅਰ ਬਾਜ਼ਾਰ 'ਚ ਚੰਗੀ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਕਾਰੋਬਾਰ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਸੈਂਸੈਕਸ 361.12 ਅੰਕ ਮਜ਼ਬੂਤ ਹੋ ਕੇ 35,673.25 ਤੇ ਨਿਫਟੀ 92.55 ਅੰਕ 10,693.70 'ਤੇ ਬੰਦ ਹੋਇਆ ਸੀ। ਉੱਧਰ ਸਵੇਰ ਦੇ ਕਾਰੋਬਾਰ 'ਚ ਸੈਂਸੈਕਸ 201.57 ਅੰਕ ਭਾਵ 0.57 ਫੀਸਦੀ ਵਧ ਕੇ 35,513.70 'ਤੇ, ਉੱਧਰ ਨਿਫਟੀ 50.05 ਅੰਕ ਵਧ ਕੇ ਭਾਵ 0.47 ਫੀਸਦੀ ਡਿੱਗ ਕੇ 10,651.20 'ਤੇ ਖੁੱਲ੍ਹਿਆ ਹੈ। ਕਾਰੋਬਾਰ ਦੇ ਖੁੱਲ੍ਹਣ ਦੇ ਬਾਅਦ ਸੈਂਸੈਕਸ 163 ਅੰਕ ਅਤੇ ਨਿਫਟੀ 35 ਅੰਕਾਂ ਦੇ ਵਾਧੇ ਨਾਲ ਦਿੱਸ ਰਹੇ ਹਨ। ਮਾਰਕਿਟ ਨੂੰ ਬੈਂਕਿੰਗ ਆਟੋ ਸਟਾਕਸ ਤੋਂ ਸਭ ਤੋਂ ਜ਼ਿਆਦਾ ਸਪੋਰਟ ਮਿਲ ਰਹੀ ਹੈ। 
ਬੈਂਕਿੰਗ ਅਤੇ ਆਟੋ ਸਟਾਕਸ 'ਚ ਚੰਗੀ ਖਰੀਦਾਰੀ
ਬੈਂਕਿੰਗ ਅਤੇ ਆਟੋ ਸਟਾਕਸ 'ਚ ਚੰਗੀ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਬੈਂਕ, ਨਿਫਟੀ ਆਟੋ ਇੰਡੈਕਸ 0.80 ਤੋਂ 1.80 ਫੀਸਦੀ ਤੱਕ ਮਜ਼ਬੂਤੀ ਬਣੀ ਹੋਈ ਹੈ। ਉੱਧਰ ਨਿਫਟੀ ਐੱਸ.ਜੀ.ਐਕਸ 0.65 ਫੀਸਦੀ 'ਚ ਵਾਧਾ ਬਣਿਆ ਹੋਇਆ ਹੈ।
ਟਾਪ ਗੇਨਰਸ
ਕੋਟਕ ਮਹਿੰਦਰਾ, ਅਦਾਨੀ ਬੰਦਰਗਾਹ, ਬਜਾਜ ਆਟੋ, ਬਜਾਜ ਫਾਈਨੈਂਸ, ਇੰਫੋਸਿਸ
ਟਾਪ ਲੂਜ਼ਰਸ
ਐੱਚ.ਸੀ.ਐੱਲ.ਟੈੱਕ, ਗੇਲ, ਸਨ ਫਾਰਮਾ, ਕੋਲਾ ਇੰਡੀਆ, ਐੱਨ.ਟੀ.ਪੀ.ਸੀ.


Aarti dhillon

Content Editor

Related News