ਸ਼ੇਅਰ ਬਾਜ਼ਾਰ : ਸੈਂਸੈਕਸ ''ਚ 157 ਅੰਕਾਂ ਦਾ ਵਾਧਾ ਤੇ ਨਿਫਟੀ 17,516 ਦੇ ਪੱਧਰ ''ਤੇ ਹੋਇਆ ਬੰਦ

Thursday, Dec 09, 2021 - 04:02 PM (IST)

ਸ਼ੇਅਰ ਬਾਜ਼ਾਰ : ਸੈਂਸੈਕਸ ''ਚ 157 ਅੰਕਾਂ ਦਾ ਵਾਧਾ ਤੇ ਨਿਫਟੀ 17,516 ਦੇ ਪੱਧਰ ''ਤੇ ਹੋਇਆ ਬੰਦ

ਮੁੰਬਈ - ਸ਼ੇਅਰ ਬਾਜ਼ਾਰ ਅੱਜ ਲਗਾਤਾਰ ਤੀਜੇ ਦਿਨ ਵਾਧਾ ਲੈ ਕੇ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 157 ਅੰਕ ਚੜ੍ਹ ਕੇ 58,807 'ਤੇ ਬੰਦ ਹੋਇਆ ਹੈ। ਅੱਜ ਸਵੇਰੇ ਸੈਂਸੈਕਸ 182 ਅੰਕ ਵਧ ਕੇ 58,831 'ਤੇ ਖੁੱਲ੍ਹਿਆ ਸੀ। ਦਿਨ ਦੇ ਦੌਰਾਨ ਇਸਨੇ 58,889 ਦੇ ਉੱਪਰਲੇ ਪੱਧਰ ਅਤੇ 58,340 ਦੇ ਹੇਠਲੇ ਪੱਧਰ ਨੂੰ ਬਣਾਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 15 ਸਟਾਕ ਵਾਧੇ ਦੇ ਨਾਲ ਬੰਦ ਹੋਏ ਜਦਕਿ 15 ਸ਼ੇਅਰਾਂ 'ਚ ਗਿਰਾਵਟ ਰਹੀ। ਵੋਡਾਫੋਨ ਆਈਡੀਆ ਦਾ ਸ਼ੇਅਰ ਅੱਜ 15 ਫੀਸਦੀ ਵਧ ਕੇ 16.43 ਰੁਪਏ 'ਤੇ ਬੰਦ ਹੋਇਆ। ਆਈਟੀਸੀ, ਰਿਲਾਇੰਸ ਇੰਡਸਟਰੀਜ਼, ਬਜਾਜ ਫਾਈਨਾਂਸ ਅਤੇ ਲਾਰਸਨ ਐਂਡ ਟੂਬਰੋ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚੋਂ ਸਨ। ਐਚਡੀਐਫਸੀ ਬੈਂਕ, ਟਾਈਟਨ ਅਤੇ ਨੇਸਲੇ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ।

ਨਿਫਟੀ 17,516 'ਤੇ ਬੰਦ ਹੋਇਆ

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 47 ਅੰਕ ਵਧ ਕੇ 17,516 'ਤੇ ਬੰਦ ਹੋਇਆ। ਦਿਨ ਦੇ ਦੌਰਾਨ ਇਸਨੇ 17,543 ਦਾ ਉੱਚ ਅਤੇ 17,369 ਦਾ ਨੀਵਾਂ ਪੱਧਰ ਬਣਾਇਆ। ਇਸ ਦੇ 50 ਸ਼ੇਅਰਾਂ 'ਚੋਂ 26 ਵਧੇ ਅਤੇ 24 'ਚ ਗਿਰਾਵਟ ਦਰਜ ਕੀਤੀ ਗਈ। ਪ੍ਰਮੁੱਖ ਵਧ ਰਹੇ ਸਟਾਕ ਏਸ਼ੀਅਨ ਪੇਂਟਸ, ਬ੍ਰਿਟਾਨੀਆ ਅਤੇ ਯੂਪੀਐਲ ਆਦਿ ਹਨ। ਗਿਰਾਵਟ ਵਾਲੇ ਸਟਾਕਾਂ ਵਿੱਚ ਨੇਸਲੇ, ਟਾਈਟਨ, ਐਚਡੀਐਫਸੀ ਬੈਂਕ ਅਤੇ ਹੋਰ ਸ਼ਾਮਲ ਹਨ।

ਕੱਲ੍ਹ ਬਾਜ਼ਾਰ 'ਚ 1,016 ਅੰਕਾਂ ਦੀ ਤੇਜ਼ੀ ਸੀ

ਇਸ ਤੋਂ ਪਹਿਲਾਂ ਕੱਲ੍ਹ ਰਿਜ਼ਰਵ ਬੈਂਕ ਦੀਆਂ ਨੀਤੀਗਤ ਦਰਾਂ 'ਚ ਕੋਈ ਬਦਲਾਅ ਨਾ ਹੋਣ ਕਾਰਨ ਬਾਜ਼ਾਰ 'ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਸੀ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 1016 ਅੰਕਾਂ ਦੇ ਵਾਧੇ ਨਾਲ 58,649 'ਤੇ ਬੰਦ ਹੋਇਆ। ਮਾਰਕਿਟ ਕੈਪ 'ਚ 3.53 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਕੱਲ੍ਹ ਮਾਰਕੀਟ ਕੈਪ 264.20 ਲੱਖ ਕਰੋੜ ਰੁਪਏ ਸੀ। ਅੱਜ 264.24 ਲੱਖ ਕਰੋੜ ਰੁਪਏ ਰਿਹਾ।

ਇਹ ਵੀ ਪੜ੍ਹੋ : ਪੈਪਸੀਕੋ ਇੰਡੀਆ ਨੂੰ ਝਟਕਾ, ਆਲੂਆਂ ਦੀ ਇਕ ਕਿਸਮ ਉਗਾਉਣ ਨੂੰ ਲੈ ਕੇ ਕਿਸਾਨਾਂ ਦੇ ਹੱਕ 'ਚ ਆਇਆ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News