ਬਾਜ਼ਾਰ 'ਚ ਬੜ੍ਹਤ, ਸੈਂਸੈਕਸ 51,500 ਤੋਂ ਪਾਰ, ਨਿਫਟੀ 15,150 ਤੋਂ ਉੱਪਰ
Tuesday, Feb 09, 2021 - 09:18 AM (IST)
ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜਬੂਤ ਸੰਕੇਤਾਂ ਵਿਚਕਾਰ ਮੰਗਲਵਾਰ ਨੂੰ ਵੀ ਭਾਰਤੀ ਬਾਜ਼ਾਰਾਂ ਨੇ ਤੇਜ਼ੀ ਨਾਲ ਸ਼ੁਰੂਆਤ ਕੀਤੀ ਹੈ। ਵਾਲ ਸਟ੍ਰੀਟ ਦੇ ਰਿਕਾਰਡ 'ਤੇ ਬੰਦ ਹੋਣ ਪਿੱਛੋਂ ਏਸ਼ੀਆਈ ਬਾਜ਼ਾਰਾਂ ਵਿਚ ਮਜਬੂਤੀ ਹੈ। ਇਸ ਵਿਚਕਾਰ ਸੈਂਸੈਕਸ 181.04 ਅੰਕ ਦੀ ਬੜ੍ਹਤ ਨਾਲ 51,529.81 ਦੇ ਸਰਵਉੱਚ ਪੱਧਰ 'ਤੇ ਖੁੱਲ੍ਹਾ ਹੈ। ਉੱਥੇ ਹੀ, ਇਸ ਦੌਰਾਨ ਨਿਫਟੀ 42.95 ਅੰਕ ਦੀ ਤੇਜ਼ੀ ਨਾਲ 15,158.75 'ਤੇ ਪਹੁੰਚ ਗਿਆ।
ਬਾਜ਼ਾਰ ਵਿਚ ਤੇਜ਼ੀ ਵਿਚਕਾਰ ਕਾਰੋਬਾਰ ਦੇ ਸ਼ੁਰੂ ਵਿਚ ਬੀ. ਐੱਸ. ਈ. ਸੈਂਸੈਕਸ ਦੇ 30 ਸਟਾਕਸ ਵਿਚੋਂ 12 ਵਿਚ ਗਿਰਾਵਟ ਦੇਖਣ ਨੂੰ ਮਿਲੀ।
ਬੀ. ਐੱਸ. ਈ. ਮਿਡਕੈਪ ਵਿਚ 0.1 ਫ਼ੀਸਦੀ ਹਲਕੀ ਬੜ੍ਹਤ ਦਿਸੀ। ਉੱਥੇ ਹੀ, ਬੈਂਕ ਨਿਫਟੀ ਵਿਚ 0.6 ਫ਼ੀਸਦੀ ਦੀ ਗਿਰਾਵਟ ਆਈ। ਸੈਕਟਰਲ ਇੰਡੈਕਸ ਵਿਚ ਜ਼ਿਆਦਾਤਰ ਗਿਰਾਵਟ ਵਿਚ ਹਨ। ਅਡਾਨੀ ਪੋਰਟਸ, ਟਾਟਾ ਸਟੀਲ, ਫਿਊਚਰ ਰਿਟੇਲ, ਬਰਜਰ ਪੇਂਟਸ, ਮੁਥੂਟ ਫਾਇਨਾਂਸ, ਮੈਕਸ ਫਾਈਨੈਂਸ਼ੀਅਲ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ ਅਤੇ ਟੋਰੈਂਟ ਪਾਵਰ ਦਸੰਬਰ ਤਿਮਾਹੀ ਦੇ ਨਤੀਜੇ ਐਲਾਨਣਗੇ।