ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ 250 ਅੰਕ ਤੋਂ ਜ਼ਿਆਦਾ ਟੁੱਟ ਕੇ 61,000 ਅੰਕ ਦੇ ਹੇਠਾਂ ਪਹੁੰਚਿਆ

Thursday, Nov 10, 2022 - 10:49 AM (IST)

ਮੁੰਬਈ- ਸੰਸਾਰਕ ਬਾਜ਼ਾਰਾਂ 'ਚ ਕਮਜ਼ੋਰ ਰੁਖ ਅਤੇ ਆਈ.ਟੀ, ਬੈਂਕਿੰਗ ਸ਼ੇਅਰਾਂ ਦੇ ਨੁਕਸਾਨ 'ਚ ਜਾਣ ਨਾਲ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਮੁੱਖ ਸ਼ੇਅਰ ਸੂਚਕਾਂਕ 'ਚ ਗਿਰਾਵਟ ਆਈ ਅਤੇ ਸੈਂਸੈਕਸ 250 ਅੰਕ ਤੋਂ ਜ਼ਿਆਦਾ ਟੁੱਟ ਕੇ 61,000 ਅੰਕ ਤੋਂ ਹੇਠਾਂ ਆ ਗਿਆ। ਕਾਰੋਬਾਰੀਆਂ ਨੇ ਕਿਹਾ ਕਿ ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਆਉਣ ਨਾਲ ਵੀ ਘਰੇਲੂ ਸ਼ੇਅਰ ਬਾਜ਼ਾਰ ਪ੍ਰਭਾਵਿਤ ਹੋਇਆ। ਇਸ ਦੌਰਾਨ 30 ਸ਼ੇਅਰਾਂ ਵਾਲਾ ਬੀ.ਐੱਸ.ਈ. ਸੈਂਸੈਕਸ 280.36 ਅੰਕ ਜਾਂ 0.46 ਫੀਸਦੀ ਡਿੱਗ ਕੇ 60,753.19 'ਤੇ ਆ ਗਿਆ। ਇਸ ਤਰ੍ਹਾਂ ਵਿਆਪਕ, ਐੱਨ.ਐੱਸ.ਈ. ਨਿਫਟੀ 87.35 ਅੰਕ ਜਾਂ 0.48 ਫੀਸਦੀ ਡਿੱਗ ਕੇ 18,069.65 ਅੰਕ 'ਤੇ ਸੀ। ਸੈਂਸੈਕਸ 'ਚ ਸਭ ਤੋਂ ਵੱਡੀ ਗਿਰਾਵਟ ਐਕਸਿਸ ਬੈਂਕ 'ਚ ਹੋਈ ਜਿਸ ਦਾ ਸ਼ੇਅਰ 2.21 ਫੀਸਦੀ ਟੁੱਟ ਗਿਆ। ਇਸ ਤੋਂ ਇਲਾਵਾ ਟੈੱਕ ਮਹਿੰਦਰਾ, ਐੱਮ ਐਂਡ ਐੱਮ, ਟਾਟਾ ਸਟੀਲ, ਆਰ.ਆਈ.ਐੱਲ, ਐੱਚ.ਡੀ.ਐੱਫ.ਸੀ., ਮਾਰੂਤੀ ਅਤੇ ਇੰਫੋਸਿਸ ਡਿੱਗਣ ਵਾਲੇ ਮੁੱਖ ਸ਼ੇਅਰਾਂ 'ਚ ਸ਼ਾਮਲ ਸਨ। ਦੂਜੇ ਪਾਸੇ ਡ਼ਾ.ਰੈੱਡੀਜ਼, ਐੱਚ.ਯੂ.ਐੱਲ, ਭਾਰਤੀ ਏਅਰਟੈੱਲ, ਪਾਵਰ ਗ੍ਰਿਡ ਅਤੇ ਸਨ ਫਾਰਮਾ 'ਚ ਮਜ਼ਬੂਤੀ ਸੀ। ਬੁੱਧਵਾਰ ਨੂੰ ਤੀਹ ਸ਼ੇਅਰਾਂ 'ਤੇ ਆਧਾਰਿਤ ਬੀ.ਐੱਸ.ਈ. ਸੈਂਸੈਕਸ 151.60 ਅੰਕ ਭਾਵ 0.25 ਫੀਸਦੀ ਟੁੱਟ ਕੇ 61,033.55 ਅੰਕ 'ਤੇ ਬੰਦ ਹੋਇਆ ਸੀ।  


Aarti dhillon

Content Editor

Related News