ਸੈਂਸੈਕਸ ਦੀਆਂ ਟਾਪ 10 ''ਚੋਂ ਛੇ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.15 ਲੱਖ ਕਰੋੜ ਰੁਪਏ ਵਧਿਆ

09/22/2019 1:26:09 PM

ਨਵੀਂ ਦਿੱਲੀ—ਸੈਂਸੈਕਸ ਦੀਆਂ ਟਾਪ 10 ਕੰਪਨੀਆਂ 'ਚੋਂ ਛੇ ਦਾ ਬਾਜ਼ਾਰ ਪੂੰਜੀਕਰਨ (ਮਾਰਕਿਟ ਕੈਪ) ਬੀਤੇ ਹਫਤੇ 1.15 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਐੱਚ.ਡੀ.ਐੱਫ.ਸੀ. ਬੈਂਕ ਅਤੇ ਹਿੰਦੁਸਤਾਨ ਯੂਨੀਲੀਵਰ ਦੇ ਪੂੰਜੀਕਰਨ 'ਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਕਾਰਪੋਰੇਟ ਟੈਕਸ 'ਤੇ ਕਟੌਤੀ ਸਮੇਤ ਹੋਰ ਉਪਾਅ ਕਰਨ ਨਾਲ ਸ਼ੁੱਕਰਵਾਰ ਨੂੰ ਸੈਂਸੈਕਸ 'ਚ 1,921 ਅੰਕ ਦੀ ਤੇਜ਼ੀ ਦਰਜ ਹੋਈ ਹੈ। ਇਹ ਇਕ ਦਹਾਕੇ ਤੋਂ ਜ਼ਿਆਦਾ 'ਚ ਸੈਂਸੈਕਸ ਦੀ ਇਕ ਦਿਨ ਦੀ ਸਭ ਤੋਂ ਜ਼ਿਆਦਾ ਹੈ। ਇਸ ਦੇ ਨਾਲ ਹਫਤਾਵਾਰ ਆਧਾਰ 'ਤੇ ਸੈਂਸੈਕਸ 629.63 ਅੰਕ ਭਾਵ 1.68 ਫੀਸਦੀ ਵੱਧ ਗਿਆ ਹੈ।
ਰਿਲਾਇੰਸ ਇੰਡਸਟਰੀਜ਼, ਕੋਟਕ ਮਹਿੰਦਰਾ ਬੈਂਕ, ਆਈ.ਸੀ.ਆਈ.ਸੀ.ਆਈ.ਬੈਂਕ ਅਤੇ ਐੱਸ.ਬੀ.ਆਈ. ਹੋਰ ਕੰਪਨੀਆਂ ਰਹੀਆਂ, ਜਿਨ੍ਹਾਂ ਦੀ ਬਾਜ਼ਾਰ ਪੂੰਜੀਕਰਨ ਵਧਿਆ ਹੈ। ਇਸ ਦੇ ਉਲਟ ਟੀ.ਸੀ.ਐੱਸ., ਐੱਚ.ਡੀ.ਐੱਫ.ਸੀ.ਬੈਂਕ ਦੇ ਬਾਜ਼ਾਰ ਪੂੰਜੀਕਰਨ 'ਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। ਬੈਂਕ ਦਾ ਬਾਜ਼ਾਰ ਮੁੱਲਾਂਕਣ 39,375.82 ਕਰੋੜ ਰੁਪਏ ਵਧ ਕੇ 6,56,546.37 ਕਰੋੜ ਰੁਪਏ ਰਿਹਾ। ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 35,697.75 ਕਰੋੜ ਰੁਪਏ ਚੜ੍ਹ ਕੇ 4,26,403.03 ਕਰੋੜ ਰੁਪਏ ਹੋ ਗਿਆ।
ਰਿਲਾਇੰਸ ਇੰਡਸਟਰੀਜ਼ ਲਿਮਟਿਡ ਦਾ ਬਾਜ਼ਾਰ ਪੂੰਜੀਕਰਨ 18,288.37 ਕਰੋੜ ਰੁਪਏ ਵਧ ਕੇ 7,95,179.62 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ ਦਾ ਪੂੰਜੀਕਰਨ 10,494.42 ਕਰੋੜ ਰੁਪਏ ਦੇ ਵਾਧੇ ਦੇ ਨਾਲ 2,93,834.83 ਕਰੋੜ ਰੁਪਏ 'ਤੇ ਪਹੁੰਚ ਗਿਆ। ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦਾ ਬਾਜ਼ਾਰ ਮੁੱਲਾਂਕਣ 8,924.61 ਕਰੋੜ ਰੁਪਏ ਉਛਲ ਕੇ 2,69,255.53 ਕਰੋੜ ਰੁਪਏ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦਾ ਪੂੰਜੀਕਰਨ 2,655.01 ਕਰੋੜ ਰੁਪਏ ਚੜ੍ਹ ਕੇ 2,69,529.14 ਕਰੋੜ ਰੁਪਏ ਹੋ ਗਿਆ ਹੈ।


Aarti dhillon

Content Editor

Related News