ਸੈਂਸੈਕਸ ਦੀਆਂ ਟਾਪ 10 ਕੰਪਨੀਆਂ ''ਚੋਂ ਛੇ ਦਾ ਬਾਜ਼ਾਰ ਪੂੰਜੀਕਰਨ 34,250 ਕਰੋੜ ਵਧਿਆ

06/16/2019 4:13:07 PM

ਨਵੀਂ ਦਿੱਲੀ—ਬੀ.ਐੱਸ.ਈ. ਸੈਂਸੈਕਸ ਦੀਆਂ ਟਾਪ 10 ਕੰਪਨੀਆਂ 'ਚੋਂ ਛੇ ਦੇ ਬਾਜ਼ਾਰ ਪੂੰਜੀਕਰਨ (ਮਾਰਕਿਟ ਕੈਪ) 'ਚ ਪਿਛਲੇ ਹਫਤੇ 34,250.18 ਕਰੋੜ ਰੁਪਏ ਦੇ ਵਾਧਾ ਦਰਜ ਕੀਤਾ ਗਿਆ ਹੈ। ਟੀ.ਸੀ.ਐੱਸ. ਦੀ ਬਾਜ਼ਾਰ ਹੈਸੀਅਤ 'ਚ ਇਸ ਦੌਰਾਨ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ। ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐੱਲ.), ਆਈ.ਟੀ.ਸੀ., ਇੰਫੋਸਿਸ, ਐੱਸ.ਬੀ.ਆਈ. ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਬਾਜ਼ਾਰ ਮੁੱਲਾਂਕਣ 'ਚ ਸ਼ੁੱਕਰਵਾਰ ਨੂੰ ਖਤਮ ਹਫਤਾਵਾਰ 'ਚ ਵਾਧਾ ਹੋਇਆ। ਉੱਧਰ ਐੱਚ.ਡੀ.ਐੱਫ.ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ, ਐੱਚ.ਡੀ.ਐੱਫ.ਸੀ. ਅਤੇ ਕੋਟਕ ਮਹਿੰਦਰਾ ਬੈਂਕ ਦੀ ਬਾਜ਼ਾਰ ਹੈਸੀਅਤ ਪਿਛਲੇ ਹਫਤੇ 'ਚ ਘਟ ਗਈ। 
ਸਮੀਖਿਆਧੀਨ ਹਫਤੇ 'ਚ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ.) ਦਾ ਬਾਜ਼ਾਰ ਪੂੰਜੀਕਰਨ ਜ਼ਿਆਦਾਤਰ 27,523.74 ਕਰੋੜ ਰੁਪਏ ਵਧ ਕੇ 8,45,149.61 ਕਰੋੜ ਰੁਪਏ ਹੋ ਗਿਆ। ਆਈ.ਟੀ.ਸੀ. ਦਾ ਬਾਜ਼ਾਰ ਮੁੱਲਾਂਕਣ 2,513.02 ਕਰੋੜ ਰੁਪਏ ਵਧ ਕੇ 3,40,728.67 ਕਰੋੜ ਅਤੇ ਭਾਰਤੀ ਸਟੇਟ ਬੈਂਕ ਦੀ ਬਾਜ਼ਾਰ ਹੈਸੀਅਤ 1,963.42 ਕਰੋੜ ਦੇ ਵਾਧੇ ਦੇ ਨਾਲ 3,06.872.77 ਕਰੋੜ ਰੁਪਏ 'ਤੇ ਪਹੁੰਚ ਗਈ। ਇਸ ਤਰ੍ਹਾਂ ਰਿਲਾਇੰਸ ਇੰਡਸਟਰੀਜ਼ ਦੀ ਬਾਜ਼ਾਰ ਹੈਸੀਅਤ 1,045.95 ਕਰੋੜ ਰੁਪਏ ਦੇ ਵਾਧੇ ਦੇ ਨਾਲ 8,34,819.67 ਕਰੋੜ ਰੁਪਏ ਹੋ ਗਈ। 
ਆਈ.ਸੀ.ਆਈ.ਸੀ.ਆਈ ਬੈਂਕ ਦਾ ਬਾਜ਼ਾਰ ਪੂੰਜੀਕਰਨ 745.32 ਕਰੋੜ ਰੁਪਏ ਦੇ ਵਾਧੇ ਨਾਲ 2,69,593.17 ਕਰੋੜ ਰੁਪਏ ਹੋ ਗਿਆ। ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 458.73 ਕਰੋੜ ਰੁਪਏ ਵਧ ਕੇ 3,23,475.68 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਰੁਖ ਦੇ ਉਲਟ ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਨ 7,359.21 ਕਰੋੜ ਰੁਪਏ ਘਟ ਕੇ 2,81,349.02 ਕਰੋੜ ਰੁਪਏ ਅਤੇ ਏ.ਡੀ.ਐੱਫ.ਸੀ. ਬਾਜ਼ਾਰ ਮੁੱਲਾਂਕਣ 4,444.12 ਕਰੋੜ ਰੁਪਏ ਘਟ ਕੇ 3,75,944.90 ਕਰੋੜ ਰੁਪਏ 'ਤੇ ਆ ਗਿਆ।
ਐੱਚ.ਡੀ.ਐੱਫ.ਸੀ. ਬੈਂਕ ਦਾ ਮੁੱਲਾਂਕਣ 3,151.75 ਕਰੋੜ ਰੁਪਏ ਦੇ ਨਾਲ 6,64,855.29 ਕਰੋੜ ਰੁਪਏ ਰਿਹਾ। ਐੱਚ.ਯੂ.ਐੱਲ. ਦਾ ਬਾਜ਼ਾਰ ਪੂੰਜੀਕਰਨ 1,439.59 ਘਟ ਕੇ 3,95,065.37 ਕਰੋੜ ਰੁਪਏ ਰਿਹਾ। ਟਾਪ 10 ਕੰਪਨੀਆਂ 'ਚ ਬਾਜ਼ਾਰ ਪੂੰਜੀਕਰਨ ਦੇ ਮਾਮਲੇ 'ਚ ਟੀ.ਸੀ.ਐੱਸ. ਟਾਪ 'ਤੇ ਰਹੀ।


Aarti dhillon

Content Editor

Related News