ਹਰੇ ਨਿਸ਼ਾਨ 'ਚ ਸ਼ੇਅਰ ਬਾਜ਼ਾਰ, ਸੈਂਸੈਕਸ 353 ਅੰਕ ਵਧਿਆ ਅਤੇ ਨਿਫਟੀ 11014 'ਤੇ ਬੰਦ

Wednesday, Aug 14, 2019 - 04:03 PM (IST)

ਹਰੇ ਨਿਸ਼ਾਨ 'ਚ ਸ਼ੇਅਰ ਬਾਜ਼ਾਰ, ਸੈਂਸੈਕਸ 353 ਅੰਕ ਵਧਿਆ ਅਤੇ ਨਿਫਟੀ 11014 'ਤੇ ਬੰਦ

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਵਾਧੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 353.37 ਅੰਕ ਭਾਵ 0.96 ਫੀਸਦੀ ਦੇ ਵਾਧੇ ਨਾਲ 37,311.53 ਦੇ ਪੱਧਰ 'ਤੇ ਅਤੇ ਨਿਫਟੀ 88.05 ਅੰਕ ਭਾਵ 0.81 ਫੀਸਦੀ ਦੇ ਵਾਧੇ ਨਾਲ 11,013.90 ਦੇ ਪੱਧਰ 'ਤੇ ਬੰਦ ਹੋਇਆ ਹੈ।

ਮਿਡ-ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਬਾਜ਼ਾਰ ਦੀ ਵਾਧੇ 'ਚ ਵਧ-ਚੜ੍ਹ ਕੇ ਹਿੱਸੇਦਾਰੀ ਲਈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.42 ਫੀਸਦੀ ਵਧ ਕੇ 13566 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.74 ਫੀਸਦੀ ਦੇ ਵਾਧੇ ਨਾਲ 12574 ਦੇ ਪਾਰ ਬੰਦ ਹੋਇਆ ਹੈ। 
ਬੈਂਕਿੰਗ ਸ਼ੇਅਰ ਚੜ੍ਹੇ
ਬੈਂਕਿੰਗ ਸ਼ੇਅਰ 'ਚ ਜ਼ੋਰਦਾਰ ਖਰੀਦਾਰੀ ਦੇ ਬਲ 'ਤੇ ਬੈਂਕ ਨਿਫਟੀ 504 ਫੀਸਦੀ ਦੇ ਵਾਧੇ ਦੇ ਨਾਲ 28206 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਟੋ, ਮੈਟਲ, ਫਾਰਮਾ, ਰਿਐਲਟੀ ਅਤੇ ਮੀਡੀਆ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਆਟੋ ਇੰਡੈਕਸ 3.03 ਫੀਸਦੀ, ਐੱਫ.ਐੱਮ.ਸੀ.ਜੀ. ਇੰਡੈਕਸ 1.10 ਫੀਸਦੀ, ਮੈਟਲ ਇੰਡੈਕਸ 1.23 ਫੀਸਦੀ, ਫਾਰਮਾ ਇੰਡੈਕਸ 1.08 ਫੀਸਦੀ ਅਤੇ ਰਿਐਲਟੀ ਇੰਡੈਕਸ 1.86 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।
ਟਾਪ ਗੇਨਰਸ
ਵੇਦਾਂਤਾ, ਟਾਟਾ ਸਟੀਲ, ਯੂ.ਪੀ.ਐੱਲ., ਯੈੱਸ ਬੈਂਕ, ਹੀਰੋ ਮੋਟੋਕਾਰਪ, ਭਾਰਤੀ ਏਅਰਟੈੱਲ
ਟਾਪ ਲੂਜ਼ਰਸ 
ਇੰਡੀਆਬੁਲਸ ਹਾਊਸਿੰਗ, ਸਨ ਫਾਰਮਾ, ਵਿਪਰੋ, ਡਾ ਰੈੱਡੀਜ਼ ਲੈਬਸ, ਕੋਲ ਇੰਡੀਆ, ਕੋਟਕ ਮਹਿੰਦਰਾ, ਟਾਟਾ ਮੋਟਰਜ਼, ਓ.ਐੱਨ.ਜੀ.ਸੀ.


author

Aarti dhillon

Content Editor

Related News