ਸੈਂਸੈਕਸ 232 ਅੰਕਾਂ ਦਾ ਵਾਧਾ , ਨਿਫਟੀ 12,129 ਦੇ ਪੱਧਰ 'ਤੇ ਬੰਦ

01/29/2020 4:18:09 PM

ਮੁੰਬਈ — ਗਲੋਬਲ ਬਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਬੁੱਧਵਾਰ ਨੂੰ ਸ਼ੇਅਰ ਬਜ਼ਾਰ ਨੇ ਵਾਧਾ ਦਰਜ ਕੀਤਾ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 231.80 ਅੰਕ ਯਾਨੀ ਕਿ 0.57 ਫੀਸਦੀ ਦੇ ਵਾਧੇ ਨਾਲ 41,198.66 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 73.70 ਅੰਕ ਯਾਨੀ ਕਿ 0.61 ਫੀਸਦੀ ਦੇ ਵਾਧੇ ਨਾਲ 12,129.50 ਦੇ ਪੱਧਰ 'ਤੇ ਬੰਦ ਹੋਇਆ ਹੈ। 

2 ਦਿਨਾਂ ਦੀ ਗਿਰਾਵਟ ਦੇ ਬਾਅਦ ਬਾਜ਼ਾਰ 'ਚ ਅੱਜ ਰੌਣਕ ਪਰਤੀ ਹੈ। ਕੈਪੀਟਲ ਗੁੱਡਸ ਅਤੇ ਐਫ.ਐਮ.ਸੀ.ਜੀ. ਇੰਡੈਕਸ ਅੱਜ ਸਭ ਤੋਂ ਜ਼ਿਆਦਾ ਚੜ੍ਹੇ ਹਨ। ਇਸ ਤੋਂ ਇਲਾਵਾ ਆਟੋ ਮੈਟਲ ਸ਼ੇਅਰਾਂ ਵਿਚ ਖਰੀਦਦਾਰੀ ਰਹੀ। ਨਿਫਟੀ ਦੇ 50 ਵਿਚੋਂ 35 ਸ਼ੇਅਰਾਂ 'ਚ ਤੇਜ਼ੀ ਦਿਖੀ। ਇਸ ਦੇ ਨਾਲ ਹੀ ਸੈਂਸੈਕਸ ਦੇ 30 ਵਿਚੋਂ 22 ਸ਼ੇਅਰਾਂ ਵਿਚ ਖਰੀਦਦਾਰੀ ਦਿਖੀ। ਬੈਂਕ ਨਿਫਟੀ ਦੇ 12 ਵਿਚੋਂ 7 ਸ਼ੇਅਰਾਂ ਵਿਚ ਤੇਜ਼ੀ ਰਹੀ।

ਸੈਕਟੋਰੀਅਲ ਇੰਡੈਕਸ ਦਾ ਹਾਲ

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਫਾਰਮਾ ਤੋਂ ਇਲਾਵਾ ਸਾਰੇ ਸੈਕਟਰ ਹਰੇ ਨਿਸ਼ਾਨ 'ਚ ਬੰਦ ਹੋਏ। ਇਨ੍ਹਾਂ 'ਚ ਆਈ.ਟੀ., ਰੀਅਲਟੀ, ਐਫ.ਐਮ.ਸੀ.ਜੀ., ਪ੍ਰਾਈਵੇਟ ਬੈਂਕ, ਮੈਟਲ, ਪੀ.ਐਸ.ਯੂ. ਬੈਂਕ, ਮੀਡੀਆ ਅਤੇ ਆਟੋ ਸ਼ਾਮਲ ਹਨ।

ਟਾਪ ਗੇਨਰਜ਼

ਟਾਟਾ ਮੋਟਰਜ਼, ਬਜਾਜ ਫਾਈਨੈਂਸ, ਇਨਫਰਾਟੈਲ, ਬਜਾਜ ਫਿਨਸਰਵ, ਨੇਸਲੇ ਇੰਡੀਆ, ਆਈਟੀਸੀ, ਅਡਾਨੀ ਪੋਰਟਸ, ਜੇਐਸਡਬਲਯੂ ਸਟੀਲ, ਪਾਵਰ ਗਰਿੱਡ ਅਤੇ ਇੰਫੋਸਿਸ

ਟਾਪ ਲੂਜ਼ਰਜ਼

ਯੈੱਸ ਬੈਂਕ, ਟੀਸੀਐਸ, ਐਚਡੀਏਪੀਸੀ, ਅਲਟਰੇਟੈਕ ਸੀਮੈਂਟ, ਡਾਕਟਰ ਰੈੱਡੀ, ਟਾਈਟਨ, ਸਿਪਲਾ, ਗ੍ਰਾਸਿਮ ਅਤੇ ਸਨ ਫਾਰਮਾ


Related News