ਸੈਂਸੈਕਸ 848 ਅੰਕ ਚੜ੍ਹਿਆ, ਨਿਫਟੀ 14900 ਦੇ ਪੱਧਰ ''ਤੇ ਹੋਇਆ ਬੰਦ

Monday, May 17, 2021 - 04:18 PM (IST)

ਸੈਂਸੈਕਸ 848 ਅੰਕ ਚੜ੍ਹਿਆ, ਨਿਫਟੀ 14900 ਦੇ ਪੱਧਰ ''ਤੇ ਹੋਇਆ ਬੰਦ

ਮੁੰਬਈ - ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲਿਆ ਹੈ । ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਇਆ ਹੈ। ਸੈਂਸੈਕਸ 848.18 (1.74%) ਅੰਕ ਦੀ ਤੇਜ਼ੀ ਨਾਲ 49,580.73 ਅੰਕ ਅਤੇ ਨਿਫਟੀ 245.35 (1.67%) ਅੰਕ ਦੀ ਤੇਜ਼ੀ ਨਾਲ 14,923.15 ਅੰਕ 'ਤੇ ਬੰਦ ਹੋਇਆ।

ਇਸ ਤੋਂ ਪਹਿਲਾਂ ਸੈਂਸੈਕਸ ਅੱਜ 258.15 ਅੰਕ ਦੀ ਤੇਜ਼ੀ ਨਾਲ 48,990.70 ਦੇ ਪੱਧਰ 'ਤੇ ਅਤੇ ਨਿਫਟੀ 78.45 ਅੰਕਾਂ ਦੀ ਤੇਜ਼ੀ ਨਾਲ ਖੁੱਲ੍ਹਿਆ ਸੀ। ਸਿਹਤ ਸੰਭਾਲ ਖੇਤਰ ਵਿਚ ਜ਼ਿਆਦਾਤਰ ਸਟਾਕ ਵੱਧ ਰਹੇ ਹਨ। ਸਨ ਫਾਰਮਾ ਐਡਵਾਂਸ ਰਿਸਰਚ ਦੇ ਸ਼ੇਅਰ ਲਗਭਗ 8% ਵਧੇ ਹਨ। ਸੈਂਸੈਕਸ 456.52 (0.94%) ਅੰਕ ਦੀ ਤੇਜ਼ੀ ਨਾਲ 49,189.07 'ਤੇ ਅਤੇ ਨਿਫਟੀ 122.35 (0.83%) ਅੰਕ ਦੀ ਤੇਜ਼ੀ ਨਾਲ ਸਵੇਰੇ 10.25 'ਤੇ 14,800.15 'ਤੇ ਕਾਰੋਬਾਰ ਕਰ ਰਿਹਾ ਸੀ।

ਟਾਪ ਗੇਨਰਜ਼

ਆਈ.ਟੀ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਨੇਸਲੇ ਇੰਡੀਆ, ਬਜਾਜ ਆਟੋ, ਰਿਲਾਇੰਸ, ਬਜਾਜ ਫਿਨਸਰ, ਬਜਾਜ ਫਾਈਨੈਂਸ, ਐਚ.ਡੀ.ਐਫ.ਸੀ., ਐਚ.ਡੀ.ਐਫ.ਸੀ. ਬੈਂਕ, ਓ.ਐਨ.ਜੀ.ਸੀ., ਐਚ.ਸੀ.ਐਲ. ਟੈਕ, ਡਾ. ਰੈਡੀ 

ਟਾਪ ਲੂਜ਼ਰਜ਼

ਏਸ਼ੀਅਨ ਪੇਂਟਸ, ਐਲ.ਐਂਡ.ਟੀ., ਐਮ.ਐਂਡ.ਐਮ., ਟਾਈਟਨ, ਸਨ ਫਾਰਮਾ, ਐਨ.ਟੀ.ਪੀ.ਸੀ., ਭਾਰਤੀ ਏਅਰਟੈੱਲ 

 


author

Harinder Kaur

Content Editor

Related News