ਸੈਂਸੈਕਸ 450 ਅੰਕ ਵਧ ਕੇ 61 ਹਜ਼ਾਰ ਦੇ ਪਾਰ, 5 ਸੈਕਿੰਡ ''ਚ ਨਿਵੇਸ਼ਕਾਂ ਨੇ ਕਮਾਏ 1.5 ਲੱਖ ਕਰੋੜ

Wednesday, Jan 12, 2022 - 11:00 AM (IST)

ਸੈਂਸੈਕਸ 450 ਅੰਕ ਵਧ ਕੇ 61 ਹਜ਼ਾਰ ਦੇ ਪਾਰ, 5 ਸੈਕਿੰਡ ''ਚ ਨਿਵੇਸ਼ਕਾਂ ਨੇ ਕਮਾਏ 1.5 ਲੱਖ ਕਰੋੜ

ਨਵੀਂ ਦਿੱਲੀ- ਇਸ ਹਫਤੇ 'ਚ ਸ਼ੇਅਰ ਬਾਜ਼ਾਰ ਤੀਜੇ ਦਿਨ ਲਗਾਤਾਰ ਤੇਜ਼ੀ 'ਚ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 450 ਅੰਕ ਵਧ ਕੇ 61,014 'ਤੇ ਕਾਰੋਬਾਰ ਕਰ ਰਿਹਾ ਹੈ। ਸੋਮਵਾਰ ਨੂੰ ਇਸ ਨੇ 60 ਹਜ਼ਾਰ ਦਾ ਅੰਕੜਾ ਪਾਰ ਕੀਤਾ ਸੀ। ਬੁੱਧਵਾਰ ਨੂੰ ਨਿਵੇਸ਼ਕਾਂ ਨੇ 5 ਸੈਕਿੰਡ 'ਚ 1.5 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਅੱਜ ਮਾਰਕਿਟ ਕੈਪ 276.64 ਲੱਖ ਕਰੋੜ ਰੁਪਏ ਪਹੁੰਚ ਗਿਆ ਹੈ, ਜੋ ਕੱਲ੍ਹ 275.27 ਲੱਖ ਕਰੋੜ ਰੁਪਏ ਸੀ।
ਅੱਜ ਤਿੰਨ ਆਈ.ਟੀ ਕੰਪਨੀਆਂ ਦੇ ਨਤੀਜੇ
ਟੀ.ਸੀ.ਐੱਸ., ਵਿਪਰੋ ਅਤੇ ਇੰਫੋਸਿਸ ਦੇ ਦਸੰਬਰ ਤਿਮਾਹੀ ਦੇ ਰਿਜ਼ਲਟ ਅੱਜ ਆਉਣਗੇ। ਉਮੀਦ ਜਤਾਈ ਜਾ ਰਹੀ ਹੈ ਕਿ ਤਿੰਨੇ ਹੀ ਕੰਪਨੀਆਂ ਬਹੁਤ ਪ੍ਰਦਰਸ਼ਨ ਕਰਨਗੀਆਂ। ਇਧਰ ਪੇ.ਟੀ.ਐੱਮ ਦਾ ਸ਼ੇਅਰ 3 ਫੀਸਦੀ ਟੁੱਟ ਕੇ 1,086 ਰੁਪਏ 'ਤੇ ਪਹੁੰਚ ਗਿਆ ਹੈ। ਵੋਡਾਫੋਨ ਦਾ ਸਟਾਕ 4 ਫੀਸਦੀ ਉਪਰ 12 ਰੁਪਏ ਦੇ ਪਾਰ ਹੈ। ਕੈਫੇ ਕੌਫੀ ਡੇਅ 3 ਫੀਸਦੀ ਤੇਜ਼ੀ 'ਚ ਹਨ। ਇਹ ਤਿੰਨੇ ਸਟਾਕ ਕੱਲ੍ਹ ਭਾਰੀ ਉਤਾਰ-ਚੜ੍ਹਾਅ 'ਚ ਸਨ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ ਅੱਜ 448 ਅੰਕ ਉਪਰ 61,064 'ਤੇ ਖੁੱਲ੍ਹਿਆ ਸੀ।
ਸੈਂਸੈਕਸ ਨੇ 61,004 ਦਾ ਉਪਰੀ ਪੱਧਰ ਛੂਹਿਆ
ਮੰਗਲਵਾਰ ਨੂੰ ਸੈਂਸੈਕਸ ਨੇ ਦਿਨ 'ਚ 61,044 ਦਾ ਉਪਰੀ ਅਤੇ 60,907 ਦਾ ਹੇਠਲਾ ਪੱਧਰ ਬਣਾਇਆ। ਇਸ ਦੇ 30 ਸ਼ੇਅਰਾਂ 'ਚੋਂ 2 ਗਿਰਾਵਟ 'ਚ ਹਨ ਜਦ ਕਿ 28 ਵਾਧੇ 'ਚ ਹਨ। ਵਧਣ ਵਾਲੇ ਪ੍ਰਮੁੱਖ ਸ਼ੇਅਰ 'ਚ ਟਾਟਾ ਸਟੀਲ, ਅਲਟ੍ਰਾਟੈੱਕ, ਕੋਟਕ ਬੈਂਕ, ਐੱਨ.ਟੀ.ਪੀ.ਸੀ., ਇੰਡਸਇੰਡ ਬੈਂਕ ਅਤੇ ਸਨਫਾਰਮਾ ਹਨ। ਇਸ ਦੇ ਨਾਲ ਹੀ ਏਸ਼ੀਅਨ ਪੇਂਟਸ, ਬਜਾਜ ਫਾਈਨੈਂਸ, ਪਾਵਰਗ੍ਰਿਡ, ਇੰਫੋਸਿਸ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਵੀ ਵਾਧੇ 'ਚ ਹਨ। 
 


author

Aarti dhillon

Content Editor

Related News