ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ 297 ਅੰਕ ਚੜ੍ਹਿਆ, ਨਿਫਟੀ ''ਚ 88 ਅੰਕ ਦਾ ਵਾਧਾ

02/24/2023 11:05:59 AM

ਮੁੰਬਈ- ਅਮਰੀਕੀ ਬਾਜ਼ਾਰ 'ਚ ਸਕਾਰਾਤਮਕ ਰੁਖ਼ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ 'ਚ ਲਿਵਾਲੀ ਦੇ ਵਿਚਾਲੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਸ਼ੇਅਰ ਸੂਚਕ ਅੰਕਾਂ ਸੈਂਸੈਕਸ ਅਤੇ ਨਿਫਟੀ 'ਚ ਵਾਧਾ ਰਿਹਾ। ਇਸ ਦੌਰਾਨ ਬੀ.ਐੱਸ.ਈ. ਦਾ ਸੈਂਸੈਕਸ ਮਜ਼ਬੂਤ ਸ਼ੁਰੂਆਤ ਕਰਦੇ ਹੋਏ 279.25 ਅੰਕ ਚੜ੍ਹ ਕੇ 59,903.05 ਅੰਕ 'ਤੇ ਪਹੁੰਚ ਗਿਆ, ਜਦਕਿ ਐੱਨ.ਐੱਸ.ਈ. ਨਿਫਟੀ 88.5 ਅੰਕ ਵਧ ਕੇ 17,599.75 ਅੰਕ 'ਤੇ ਸੀ। 

ਇਹ ਵੀ ਪੜ੍ਹੋ-ਘਰ ਵਰਗਾ ਖਾਣਾ ਉਪਲੱਬਧ ਕਰਵਾਏਗਾ 'ਜ਼ੋਮੈਟੋ', ਕੀਮਤ ਕਰ ਦੇਵੇਗੀ ਹੈਰਾਨ
ਸੈਂਸੈਕਸ 'ਚ ਬਜਾਜ ਫਿਨਸਰਵ, ਕੋਟਕ ਮਹਿੰਦਰਾ ਬੈਂਕ, ਭਾਰਤੀ ਸਟੇਟ ਬੈਂਕ, ਇੰਫੋਸਿਸ, ਇੰਡਸਇੰਡ ਬੈਂਕ, ਏਸ਼ੀਅਨ ਪੇਂਟਸ, ਭਾਰਤੀ ਏਅਰਟੈੱਲ, ਰਿਲਾਇੰਸ ਇੰਡਸਟਰੀਜ਼ ਅਤੇ ਅਲਟ੍ਰਾਟੈੱਕ ਸੀਮੇਂਟ ਵਧਣ ਵਾਲੇ ਸ਼ੇਅਰ ਸਨ। ਦੂਜੇ ਪਾਸੇ ਮਹਿੰਦਰਾ ਐਂਡ ਮਹਿੰਦਰਾ, ਟਾਟਾ ਸਟੀਲ, ਟਾਟਾ ਮੋਟਰਸ, ਮਾਰੂਤੀ ਅਤੇ ਆਈ.ਟੀ.ਸੀ. 'ਚ ਗਿਰਾਵਟ ਹੋਈ।
ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ, ਚੀਨੀ ਅਤੇ ਹਾਂਗਕਾਂਗ ਨੁਕਸਾਨ 'ਚ ਸਨ ਜਦਕਿ ਜਾਪਾਨ ਲਾਭ 'ਚ ਕਾਰੋਬਾਰ ਕਰ ਰਿਹਾ ਸੀ। ਅਮਰੀਕੀ ਬਾਜ਼ਾਰ ਵੀ ਵੀਰਵਾਰ ਨੂੰ ਲਾਭ ਦੇ ਨਾਲ ਬੰਦ ਹੋਏ ਸਨ।

ਇਹ ਵੀ ਪੜ੍ਹੋ-11000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਇਕ ਵਾਰ ਫਿਰ ਛਾਂਟੀ ਕਰੇਗਾ ਫੇਸਬੁੱਕ
ਪਿਛਲੇ ਕਾਰੋਬਾਰੀ ਸੈਸ਼ਨ 'ਚ ਵੀਰਵਾਰ ਨੂੰ ਬੀ.ਐੱਸ.ਈ. ਸੈਂਸੈਕਸ 139.18 ਅੰਕ ਜਾਂ 0.23 ਫ਼ੀਸਦੀ ਟੁੱਟ ਕੇ 59,605.80 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਐੱਨ.ਐੱਸ.ਈ ਨਿਫਟੀ 73.05 ਅੰਕ ਜਾਂ 0.25 ਫ਼ੀਸਦੀ ਡਿੱਗ ਕੇ 17,511.25 'ਤੇ ਬੰਦ ਹੋਇਆ ਸੀ। ਕੌੰਮਾਂਤਰੀ ਤੇਲ ਮਾਨਕ ਬ੍ਰੈਂਟ ਕਰੂਡ 0.77 ਫ਼ੀਸਦੀ ਦੇ ਵਾਧੇ ਨਾਲ 82.84 ਡਾਲਰ ਪ੍ਰਤੀ ਬੈਰਲ ਦੇ ਭਾਅ 'ਤੇ ਸੀ।  

ਇਹ ਵੀ ਪੜ੍ਹੋ-ਵਿਪਰੋ ਨੇ ਈ-ਮੇਲ ਭੇਜ ਕੇ ਇਕ ਝਟਕੇ ’ਚ ਅੱਧੀ ਕਰ ਦਿੱਤੀ ਤਨਖ਼ਾਹ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


Aarti dhillon

Content Editor

Related News