ਸਕਾਰਾਤਮਕ ਰੁਝਾਨ ਨਾਲ ਸੈਂਸੈਕਸ 'ਚ ਉਛਾਲ, ਨਿਫਟੀ ਆਲ ਟਾਈਮ ਉੱਚ ਪੱਧਰ 'ਤੇ
Friday, Jun 11, 2021 - 05:37 PM (IST)
ਮੁੰਬਈ - ਰਿਲਾਇੰਸ ਇੰਡਸਟਰੀਜ਼, ਇਨਫੋਸਿਸ ਅਤੇ ਟੀ.ਸੀ.ਐੱਸ. ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਦੇ ਵਾਧੇ ਦੇ ਵਿਚਕਾਰ ਸ਼ੁੱਕਰਵਾਰ ਨੂੰ ਸੈਂਸੈਕਸ 174 ਅੰਕ ਦੀ ਤੇਜ਼ੀ ਨਾਲ ਆਪਣੇ ਸਰਬੋਤਮ ਸਿਖਰ ਪੱਧਰ 'ਤੇ ਪਹੁੰਚ ਗਿਆ। ਗਲੋਬਲ ਬਾਜ਼ਾਰਾਂ ਵਿਚ ਸਕਾਰਾਤਮਕ ਰੁਝਾਨ ਨੇ ਵੀ ਮਾਰਕੀਟ ਦੀ ਭਾਵਨਾ ਨੂੰ ਹੁਲਾਰਾ ਦਿੱਤਾ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਅੱਜ ਕਾਰੋਬਾਰ ਦੇ ਦੌਰਾਨ ਆਪਣੇ ਰਿਕਾਰਡ 52,641.53 ਅੰਕ ਦੇ ਉੱਚ ਪੱਧਰ ਨੂੰ ਛੂਹਣ ਤੋਂ ਬਾਅਦ ਕਾਰੋਬਾਰ ਦੇ ਅੰਤ ਵਿਚ 174.29 ਅੰਕ ਭਾਵ 0.33% ਦੀ ਤੇਜ਼ੀ ਨਾਲ 52,474.76 ਅੰਕ ਦੇ ਆਪਣੇ ਸਰਵ ਉੱਚ ਪੱਧਰ 'ਤੇ ਬੰਦ ਹੋਇਆ ਹੈ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 61.60 ਅੰਕਾਂ ਭਾਵ 0.39% ਦੀ ਤੇਜ਼ੀ ਦੇ ਨਾਲ 15,799.35 ਅੰਕ ਦੇ ਆਲ ਟੈਈਮ ਉੱਚ ਪੱਧਰ 'ਤੇ ਬੰਦ ਹੋਇਆ ਹੈ।
ਟਾਪ ਗੇਨਰਜ਼
ਡਾ: ਰੈਡੀ, ਪਾਵਰਗ੍ਰਿਡ, ਟੀ.ਸੀ.ਐੱਸ, ਐੱਚ.ਸੀ.ਐੱਲ. ਟੈਕ, ਇੰਫੋਸਿਸ, ਰਿਲਾਇੰਸ ਇੰਡਸਟਰੀਜ਼
ਟਾਪ ਲੂਜ਼ਰਜ਼
L&T, ਇੰਡਸਇੰਡ ਬੈਂਕ, ਬਜਾਜ ਫਿਨਵਰਸ, ਭਾਰਤੀ ਏਅਰਟੈੱਲ
ਇਹ ਵੀ ਪੜ੍ਹੋ : Fssai ਨੇ ਜਾਰੀ ਕੀਤਾ ਆਦੇਸ਼, ਖ਼ਰੀਦ ਬਿੱਲ ਉੱਤੇ ਲਾਜ਼ਮੀ ਹੋਵੇਗਾ ਇਸ ਨੰਬਰ ਦਾ ਜ਼ਿਕਰ
ਰਿਲਾਇੰਸ ਸਿਕਿਓਰਟੀਜ਼ ਦੀ ਰਣਨੀਤੀ ਦੇ ਮੁਖੀ ਵਿਨੋਦ ਮੋਦੀ ਨੇ ਕਿਹਾ, 'ਸਥਾਨਕ ਬਾਜ਼ਾਰਾਂ ਵਿਚ ਲਾਭ ਦਾ ਰੁਝਾਨ ਜਾਰੀ ਰਿਹਾ ਅਤੇ ਨਿਫਟੀ ਅਤੇ ਸੈਂਸੈਕਸ ਅੱਜ ਆਪਣੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਏ।' ਉਨ੍ਹਾਂ ਕਿਹਾ ਕਿ ਆਈ.ਟੀ., ਧਾਤੂ ਤੋਂ ਇਲਾਵਾ ਰਿਲਾਂਇੰਸ ਇਡਸਟਰੀ ਵਿਚ ਜ਼ੋਰਦਾਰ ਲਾਭ ਨਾਲ ਬਾਜ਼ਾਰ ਨੂੰ ਸਮਰਥਨ ਮਿਲਿਆ। ਆਰਥਿਕ ਗਤੀਵਿਧੀਆਂ ਵਿਚ ਸੁਧਾਰ ਅਤੇ ਮੌਜੂਦਾ ਵਿੱਤੀ ਸਾਲ ਲਈ ਪੂੰਜੀਗਤ ਖਰਚ ਪ੍ਰੋਗਰਾਮ ਸ਼ੁਰੂ ਕਰਨ ਲਈ ਸਰਕਾਰ ਦੁਆਰਾ ਦਿੱਤੇ ਸੰਕੇਤਾਂ ਨੇ ਬਾਜ਼ਾਰ ਦੀਆਂ ਭਾਵਨਾਵਾਂ ਨੂੰ ਉਤਸ਼ਾਹਤ ਕੀਤਾ।
ਹੋਰ ਏਸ਼ੀਆਈ ਬਾਜ਼ਾਰਾਂ ਵਿਚ ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਜਪਾਨ ਦਾ ਨਿੱਕੇਈ ਗਿਰਾਵਟ ਵਿਚ ਰਹੇ। ਦੂਜੇ ਪਾਸੇ ਹਾਂਗ ਕਾਂਗ ਦੇ ਹੈਂਗ ਸੇਂਗ ਅਤੇ ਦੱਖਣੀ ਕੋਰੀਆ ਦਾ ਕੋਪਸੀ ਫਾਇਦੇ ਵਿਚ ਰਹੇ। ਯੂਰਪੀਅਨ ਬਾਜ਼ਾਰ ਦੁਪਹਿਰ ਦੇ ਕਾਰੋਬਾਰ ਵਿਚ ਲਾਭ ਵਿਚ ਕਾਰੋਬਾਰ ਕਰ ਰਹੇ ਸਨ। ਇਸ ਦੌਰਾਨ ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ 0.22% ਦੀ ਤੇਜ਼ੀ ਦੇ ਨਾਲ 72.68 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਰਈਸ Elon Musk ਤੇ Jeff Bezos ਇੰਝ ਬਚਾਉਂਦੇ ਨੇ ਆਪਣਾ ਟੈਕਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।