ਸੈਂਸੈਕਸ 460 ਅੰਕ ਦੀ ਬੜ੍ਹਤ ਨਾਲ 51,200 ਤੋਂ ਪਾਰ, ਨਿਫਟੀ 15,114 'ਤੇ ਖੁੱਲ੍ਹਾ

Thursday, Feb 25, 2021 - 09:20 AM (IST)

ਸੈਂਸੈਕਸ 460 ਅੰਕ ਦੀ ਬੜ੍ਹਤ ਨਾਲ 51,200 ਤੋਂ ਪਾਰ, ਨਿਫਟੀ 15,114 'ਤੇ ਖੁੱਲ੍ਹਾ

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ ਸ਼ਾਨਦਾਰ ਸੰਕੇਤਾਂ ਵਿਚਕਾਰ ਸੈਂਸੈਕਸ 464.57 ਅੰਕ ਯਾਨੀ 0.9 ਫ਼ੀਸਦੀ ਦੀ ਬੜ੍ਹਤ ਨਾਲ 51,246.26 ਦੇ ਪੱਧਰ 'ਤੇ ਖੁੱਲ੍ਹਾ ਹੈ। ਨਿਫਟੀ ਇਸ ਦੌਰਾਨ 132.20 ਅੰਕ ਯਾਨੀ 0.8 ਫ਼ੀਸਦੀ ਦੀ ਮਜਬੂਤੀ ਨਾਲ 15,114.20 ਦੇ ਪੱਧਰ 'ਤੇ ਪਹੁੰਚ ਗਿਆ।

ਸੈਂਸੈਕਸ ਦੇ 30 ਪ੍ਰਮੁੱਖ ਸ਼ੇਅਰਾਂ ਵਿਚੋਂ 28 ਕਾਰੋਬਾਰ ਦੇ ਸ਼ੁਰੂ ਵਿਚ ਹਰੇ ਨਿਸ਼ਾਨ 'ਤੇ ਸਨ, ਜਦੋਂ ਕਿ ਪਾਵਰ ਗ੍ਰਿਡ ਅਤੇ ਨੈਸਲੇ ਇੰਡੀਆ ਲਾਲ ਨਿਸ਼ਾਨ ਵਿਚ ਸਨ।

ਲਗਭਗ ਸਾਰੇ ਸੈਕਟਰਲ ਇੰਡੈਕਸ ਵਿਚ ਮਜਬੂਤੀ ਦੇਖਣ ਨੂੰ ਮਿਲ ਰਹੀ ਹੈ। ਬੀ. ਐੱਸ. ਈ. ਮਿਡਕੈਪ 1.2 ਫ਼ੀਸਦੀ ਦੀ ਬੜ੍ਹਤ ਨਾਲ 20,350 ਤੋਂ ਉਪਰ, ਸਮਾਲ ਕੈਪ 1.1 ਫ਼ੀਸਦੀ ਚੜ੍ਹ ਕੇ 20,240 ਦੇ ਪੱਧਰ 'ਤੇ ਦੇਖਣ ਨੂੰ ਮਿਲਿਆ। ਉੱਥੇ ਹੀ, ਨਿਫਟੀ ਬੈਂਕ 644 ਅੰਕ ਯਾਨੀ 1.7 ਫ਼ੀਸਦੀ ਦੀ ਵੱਡੀ ਤੇਜ਼ੀ ਨਾਲ 37,097 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਕਾਰੋਬਾਰ ਦੇ ਸ਼ੁਰੂ ਵਿਚ ਐੱਨ. ਐੱਸ. ਈ. ਦੇ 1,148 ਸ਼ੇਅਰ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਸਨ, ਜਦੋਂ ਕਿ 273 ਵਿਚ ਗਿਰਾਵਟ ਸੀ।

ਗਲੋਬਲ ਬਾਜ਼ਾਰ-
ਗਲੋਬਲ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਸੰਯੁਕਤ ਰਾਜ ਅਮਰੀਕਾ ਦੇ ਬਾਜ਼ਾਰ ਤੇਜ਼ੀ ਵਿਚ ਬੰਦ ਹੋਏ ਹਨ। ਡਾਓ ਜੋਂਸ 425 ਅੰਕ ਯਾਨੀ 1.3 ਫ਼ੀਸਦੀ ਚੜ੍ਹ ਕੇ ਰਿਕਾਰਡ 31,962 ਦੇ ਪੱਧਰ 'ਤੇ ਬੰਦ ਹੋਇਆ ਹੈ। 

ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਵਿਚ ਮਜਬੂਤੀ ਦੇਖਣ ਨੂੰ ਮਿਲ ਰਹੀ ਹੈ। ਚੀਨ ਦੇ ਬਾਜ਼ਾਰ ਸ਼ੰਘਾਈ ਵਿਚ 0.9 ਫ਼ੀਸਦੀ, ਜਾਪਾਨ ਦੇ ਨਿੱਕੇਈ ਵਿਚ 1.6 ਫ਼ੀਸਦੀ, ਹਾਂਗਕਾਂਗ ਦੇ ਹੈਂਗਸੇਂਗ ਵਿਚ 1.8 ਫ਼ੀਸਦੀ ਅਤੇ ਦੱਖਣੀ ਕੋਰੀਆ ਦੇ ਕੋਸਪੀ ਵਿਚ 2.2 ਫ਼ੀਸਦੀ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।


author

Sanjeev

Content Editor

Related News