ਸ਼ੇਅਰ ਬਜ਼ਾਰ 'ਚ ਜ਼ੋਰਦਾਰ ਗਿਰਾਵਟ, 837 ਅੰਕ ਟੁੱਟਿਆ ਸੈਂਸੈਕਸ

02/24/2020 3:45:15 PM

ਮੁੰਬਈ — ਚੀਨ ਦੇ ਬਾਹਰ ਵੀ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਫੈਲਣ ਦੀਆਂ ਖਬਰਾਂ ਨਾਲ ਦੁਨੀਆ ਭਰ ਦੇ ਸ਼ੇਅਰ ਬਜ਼ਾਰ 'ਚ ਪਸਰੀ ਮੰਦੀ ਦਾ ਅਸਰ ਭਾਰਤੀ ਬਜ਼ਾਰਾਂ 'ਤੇ ਵੀ ਦਿਖਾਈ ਦਿੱਤਾ ਹੈ। ਹਫਤੇ ਦੇ ਪਹਿਲੇ ਹੀ ਕਾਰੋਬਾਰੀ ਦਿਨ ਸ਼ੇਅਰ ਬਜ਼ਾਰ ਵਿਚ ਜ਼ੋਰਦਾਰ ਗਿਰਾਵਟ ਦੇਖੀ ਗਈ। ਦੁਪਹਿਰ 3:15 ਵਜੇ ਬੰਬਈ ਸਟਾਕ ਐਕਸਚੇਂਜ ਦਾ ਬੀ.ਐਸ.ਈ. ਦਾ ਸੈਂਸੈਕਸ 837.39 ਯਾਨੀ ਕਿ 2.03 ਫੀਸਦੀ ਦੀ ਭਾਰੀ ਗਿਰਾਵਟ ਨਾਲ 40338.10 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 260.25 ਅੰਕ ਯਾਨੀ ਕਿ 2.15 ਫੀਸਦੀ ਟੁੱਟ ਕੇ 11821.70 'ਤੇ ਕਾਰੋਬਾਰ ਕਰ ਰਿਹਾ ਹੈ।

ਸੋਮਵਾਰ ਨੂੰ ਸ਼ੇਅਰ ਬਜ਼ਾਰ ਜ਼ੋਰਦਾਰ ਗਿਰਾਵਟ ਨਾਲ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 393.57 ਅੰਕ ਯਾਨੀ ਕਿ 0.96 ਫੀਸਦੀ ਦੀ ਗਿਰਾਵਟ ਦੇ ਬਾਅਦ 40,776.55 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 91.75 ਅੰਕ ਯਾਨੀ ਕਿ 0.76 ਫੀਸਦੀ ਦੀ ਗਿਰਾਵਟ ਦੇ ਬਾਅਦ 11,989.10 ਦੇ ਪੱਧਰ 'ਤੇ ਖੁੱਲ੍ਹਿਆ ਹੈ। 

ਸੈਂਸੈਕਸ ਦੇ 30 ਪ੍ਰਮੁੱਖ ਸ਼ੇਅਰਾਂ ਵਿਚੋਂ 25 ਸ਼ੇਅਰ ਗਿਰਾਵਟ ਨਾਲ ਲਾਲ ਨਿਸ਼ਾਨ 'ਚ ਕਾਰੋਬਾਰ ਕਰ ਰਹੇ ਹਨ। ਸੈਂਸੈਕਸ ਵਿਚ ਸਭ ਤੋਂ ਵਧ ਗਿਰਾਵਟ ਟਾਟਾ ਸਟੀਲ ਦੇ ਸ਼ੇਅਰਾਂ ਦੇ ਸ਼ੇਅਰਾਂ ਵਿਚ ਦਰਜ ਕੀਤੀ ਗਈ ਹੈ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਕਮਜ਼ੋਰੀ ਨਜ਼ਰ ਆ ਰਹੀ ਹੈ। ਬੰਬਈ ਸਟੈਕ ਐਕਸਚੇਂਜ ਦਾ ਮਿਡਕੈਪ ਇੰਡੈਕਸ 0.85 ਫੀਸਦੀ ਦੀ ਸੁਸਤੀ ਦਿਖਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਇਸ ਦਾ ਸਮਾਲਕੈਪ ਇੰਡੈਕਸ 0.40 ਫੀਸਦੀ ਦੀ ਕਮਜ਼ੋਰੀ ਨਾਲ ਕਾਰੋਬਾਰ ਕਰ ਰਿਹਾ ਹੈ। ਤੇਲ-ਗੈਸ ਸ਼ੇਅਰਾਂ ਵਿਚ ਅੱਜ ਕਮਜ਼ੋਰੀ ਨਜ਼ਰ ਆ ਰਹੀ ਹੈ। ਆਇਲ ਐਂਡ ਗੈਸ ਇੰਡੈਕਸ 1.21 ਫੀਸਦੀ ਦੀ ਸੁਸਤੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ।

ਨਿਫਟੀ ਦੇ ਸਾਰੇ ਸੈਕਟਰ ਇੰਡੈਕਸ ਲਾਲ ਨਿਸ਼ਾਨ 'ਚ ਹਨ। ਨਿਫਟੀ ਦੇ ਫਾਰਮਾ ਇੰਡੈਕਸ ਵਿਚ 1.06 ਫੀਸਦੀ, ਪੀ.ਐਸ.ਯੂ. ਬੈਂਕ ਇੰਡੈਕਸ 'ਚ 1.15 ਫੀਸਦੀ ਅਤੇ ਰੀਅਲਟੀ ਇੰਡੈਕਸ 'ਚ 0.69 ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ

ਅੱਜ ਸਾਰੇ ਸੈਕਟਰ ਲਾਲ ਨਿਸ਼ਾਨ 'ਤੇ ਖੁੱਲ੍ਹੇ ਹਨ। ਇਨ੍ਹਾਂ 'ਚ ਆਈ.ਟੀ., ਆਟੋ, ਰੀਅਲਟੀ, ਫਾਰਮਾ, ਮੀਡੀਆ, ਨਿੱਜੀ ਬੈਂਕ, ਐਫ.ਐਮ.ਸੀ.ਜੀ., ਮੈਟਲ ਅਤੇ ਪੀ.ਐਸ.ਯੂ. ਸ਼ਾਮਲ ਹਨ।

ਟਾਪ ਗੇਨਰਜ਼

ਇੰਫਰਾਟਲ, ਇਨਫੋਸਿਸ, ਸਨ ਫਾਰਮਾ, ਬਜਾਜ ਆਟੋ, ਆਈਓਸੀ, ਯੂਪੀਐਲ, ਏਸ਼ੀਅਨ ਪੇਂਟਸ, ਸਿਪਲਾ ਅਤੇ ਐਚਸੀਐਲ ਟੈਕ

ਟਾਪ ਲੂਜ਼ਰਜ਼

ਟਾਟਾ ਸਟੀਲ, ਟਾਟਾ ਮੋਟਰਜ਼, ਇੰਡਸਇੰਡ ਬੈਂਕ, ਵੇਦਾਂਤਾ ਲਿਮਟਡ, ਆਈਸੀਆਈਸੀਆਈ ਬੈਂਕ, ਜੇਐਸਡਬਲਯੂ ਸਟੀਲ, ਬਜਾਜ ਵਿੱਤ ਅਤੇ ਰਿਲਾਇੰਸ


Related News