ਸ਼ੇਅਰ ਬਾਜ਼ਾਰ : ਸੈਂਸੈਕਸ 39 ਅੰਕ ਹੇਠਾਂ ਖੁੱਲਿ੍ਹਆ ਤੇ ਨਿਫਟੀ 14500 ਦੇ ਪਾਰ
Friday, Jan 15, 2021 - 10:42 AM (IST)
ਮੁੰਬਈ — ਘਰੇਲੂ ਸਟਾਕ ਮਾਰਕੀਟ ਮਿਲੇਜੁਲੇ ਗਲੋਬਲ ਸੰਕੇਤਾਂ ਵਿਚਕਾਰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਫਲੈਟ ਖੁੱਲਿ੍ਹਆ þ। ਬੰਬÎਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 39.73 ਅੰਕ ਭਾਵ 0.08 ਪ੍ਰਤੀਸ਼ਤ ਦੀ ਕਮਜ਼ੋਰੀ ਦੇ ਨਾਲ 49544.43 ’ਤੇ ਖੁੱਲਿ੍ਹਆ þ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 0.00 ਪ੍ਰਤੀਸ਼ਤ ਦੇ ਬਦਲਾਅ ਦੇ ਨਾਲ 14595.60 ਦੇ ਪੱਧਰ ’ਤੇ ਸੀ। ਪਿਛਲੇ ਹਫਤੇ ਸੈਂਸੈਕਸ 913.53 ਅੰਕ ਭਾਵ 1.90 ਪ੍ਰਤੀਸ਼ਤ ਮਜਬੂਤ ਹੋਇਆ ਅਤੇ ਨਿਫਟੀ ਵਿਚ 328.75 ਅੰਕ ਭਾਵ 2.34 ਪ੍ਰਤੀਸ਼ਤ ਦੀ ਤੇਜ਼ੀ ਦੇਖਣ ਨੂੰ ਮਿਲੀ।
ਟਾਪ ਗੇਨਰਜ਼
ਐਚ.ਡੀ.ਐਫ.ਸੀ. ਬੈਂਕ, ਐਚ.ਸੀ.ਐਲ. ਟੇਕ, ਕੋਲ ਇੰਡੀਆ, ਟੇਕ ਮਹਿੰਦਰਾ, ਬਜਾਜ ਫਿਨਸਰਵ
ਟਾਪ ਲੂਜ਼ਰਜ਼
ਅਡਾਨੀ ਪੋਰਟਸ, ਸ਼੍ਰੀ ਸੀਮੈਂਟ, ਗ੍ਰਾਸਿਮ, ਬੀਪੀਸੀਐਲ, ਵਿਪਰੋ
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ : Spicejet ਦੇ ਰਹੀ 899 ਰੁਪਏ ਟਿਕਟ ਦੇ ਨਾਲ 1000 ਰੁਪਏ ਦਾ ਟਿਕਟ ਵਾੳੂਚਰ
ਸੈਕਟਰਲ ਇੰਡੈਕਸ
ਆਈ.ਟੀ., ਵਿੱਤ ਸੇਵਾਵਾਂ ਅਤੇ ਬੈਂਕ ਨੂੰ ਛੱਡ ਕੇ ਸਾਰੇ ਸੈਕਟਰ ਹਰੇ ਪੱਧਰ ’ਤੇ ਖੁੱਲ੍ਹੇ। ਇਨ੍ਹਾਂ ਵਿਚ ਮੈਟਲ, ਪੀਐਸਯੂ ਬੈਂਕ, ਪ੍ਰਾਈਵੇਟ ਬੈਂਕ, ਫਾਰਮਾ, ਮੀਡੀਆ, ਐਫਐਮਸੀਜੀ, ਰੀਅਲਟੀ ਅਤੇ ਆਟੋ ਸ਼ਾਮਲ ਹਨ।
ਇਹ ਵੀ ਪੜ੍ਹੋ : 1 ਅਪ੍ਰੈਲ 2021 ਤੋਂ ਪਹਿਲਾਂ ਲਾਗੂ ਹੋ ਸਕਦੇ ਹਨ ਲੇਬਰ ਕੋਡ : ਰਿਪੋਰਟ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।