ਬਾਜ਼ਾਰ 'ਚ ਉਛਾਲ, ਸੈਂਸੈਕਸ 270 ਅੰਕ ਦੀ ਬੜ੍ਹਤ ਨਾਲ 48,900 ਤੋਂ ਪਾਰ ਖੁੱਲ੍ਹਾ

Tuesday, May 04, 2021 - 09:18 AM (IST)

ਬਾਜ਼ਾਰ 'ਚ ਉਛਾਲ, ਸੈਂਸੈਕਸ 270 ਅੰਕ ਦੀ ਬੜ੍ਹਤ ਨਾਲ 48,900 ਤੋਂ ਪਾਰ ਖੁੱਲ੍ਹਾ

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਮੰਗਲਵਾਰ ਨੂੰ ਭਾਰਤੀ ਬਾਜ਼ਾਰ ਤੇਜ਼ੀ ਨਾਲ ਹਰੇ ਨਿਸ਼ਾਨ 'ਤੇ ਸ਼ੁਰੂ ਹੋਏ ਹਨ। ਬੀ. ਐੱਸ. ਈ. ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 270.27 ਅੰਕ ਯਾਨੀ 0.55 ਫ਼ੀਸਦੀ ਚੜ੍ਹ ਕੇ 48,988.79 ਦੇ ਪੱਧਰ 'ਤੇ ਖੁੱਲ੍ਹਾ ਹੈ। ਉੱਥੇ ਹੀ, ਐੱਨ. ਐੱਸ. ਈ. ਨਿਫਟੀ ਨੇ 81.55 ਅੰਕ ਯਾਨੀ 055 ਫ਼ੀਸਦੀ ਦੀ ਬੜ੍ਹਤ ਨਾਲ 14,715.70 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ। 

ਕਾਰਪੋਰੇਟ ਨਤੀਜਿਆਂ ਦੀ ਗੱਲ ਕਰੀਏ ਤਾਂ ਅਡਾਨੀ ਪੋਰਟਸ, ਅਡਾਨੀ ਟੋਟਲ ਗੈਸ, ਐੱਲ. ਐਂਡ ਟੀ. ਇੰਫੋਟੈਕ, ਪੀ. ਐਂਡ ਜੀ. ਹਾਈਜੀਨ., ਆਰ. ਬੀ. ਐੱਲ. ਬੈਂਕ, ਮੋਰਪੇਨ ਲੈਬਜ਼, ਡੀ. ਸੀ. ਐੱਮ. ਸ਼੍ਰੀਰਾਮ, ਆਈ. ਆਈ. ਐੱਫ. ਐਲ. ਸਕਿਓਰਟੀਜ਼, ਸੁਵੇਨ ਲਾਈਫ ਅਤੇ ਗ੍ਰੀਵ ਕਾਟਨ ਮਾਰਚ ਤਿਮਾਹੀ ਦੇ ਨਤੀਜਿਆਂ ਦੀ ਰਿਪੋਰਟ ਜਾਰੀ ਕਰਨਗੀਆਂ।

ਗਲੋਬਲ ਬਾਜ਼ਾਰ-
ਸੰਯੁਕਤ ਰਾਜ ਅਮਰੀਕਾ ਦੇ ਬਾਜ਼ਾਰ ਮਿਲੇ-ਜੁਲੇ ਬੰਦ ਹੋਏ ਹਨ। ਡਾਓ ਜੋਂਸ 238 ਅੰਕ ਯਾਨੀ 0.7 ਫ਼ੀਸਦੀ ਚੜ੍ਹ ਕੇ 34,113.23 'ਤੇ, ਜਦੋਂ ਕਿ ਐੱਸ. ਐੱਡ ਪੀ.-500 ਇੰਡੈਕਸ 0.27 ਫ਼ੀਸਦੀ ਦੀ ਮਜਬੂਤੀ ਨਾਲ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨੈਸਡੈਕ 0.5 ਫ਼ੀਸਦੀ ਲੁੜਕ ਕੇ ਬੰਦ ਹੋਇਆ ਹੈ।

ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਚੀਨ, ਜਾਪਾਨ ਅਤੇ ਥਾਈਲੈਂਡ ਵਿਚ ਛੁੱਟੀ ਹੋਣ ਕਾਰਨ ਬਾਜ਼ਾਰ ਮੰਗਲਵਾਰ ਨੂੰ ਵੀ ਬੰਦ ਹਨ। ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 13 ਅੰਕ ਯਾਨੀ 0.09 ਫ਼ੀਸਦੀ ਦੀ ਮਜਬੂਤੀ ਨਾਲ 14,713 'ਤੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਦਾ ਹੈਂਗ ਸੇਂਗ 100 ਅੰਕ ਯਾਨੀ 0.35 ਫ਼ੀਸਦੀ ਦੀ ਤੇਜ਼ੀ ਨਾਲ 28,457 'ਤੇ ਚੱਲ ਰਿਹਾ ਸੀ। ਉੱਥੇ ਹੀ, ਕੋਰੀਆ ਦਾ ਕੋਸਪੀ 14 ਅੰਕ ਯਾਨੀ 0.46 ਫੀਸਦੀ ਦੀ ਗਿਰਾਵਟ ਨਾਲ 3,112 'ਤੇ ਕਾਰੋਬਾਰ ਕਰ ਰਿਹਾ ਸੀ।
 


author

Sanjeev

Content Editor

Related News